ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸਜ ਲਈ ਅਪਲਾਈ ਕਰਨ ਦੀ ਆਖਰੀ ਮਿਤੀ 2 ਜੂਨ-ਡਿਪਟੀ ਕਮਿਸ਼ਨਰ

ਕੋਰਸ ਤੋਂ ਬਾਅਦ ਸਿਖਿਆਰਥੀ ਕਮਾ ਸਕਣਗੇ 25 ਹਜ਼ਾਰ ਰੁਪਏ ਮਹੀਨਾ, ਕੋਰਸ ਦੌਰਾਨ 8 ਹਜਾਰ ਪ੍ਰਤੀ ਮਹੀਨਾ ਮਿਲੇਗਾ ਵਜੀਫਾ ਵੱਧ ਤੋਂ ਵੱਧ ਯੋਗ ਸਿਖਿਆਰਥੀ ਲੈਣ ਮੌਕੇ ਦਾ ਲਾਹਾ-ਡੀ.ਸੀ. ਸਾਗਰ ਸੇਤੀਆ

ਮੋਗਾ (ਵਿਮਲ) :- ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਦੇ ਨਾਲ ਨਾਲ ਉਹਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਸੀ.ਐਮ. ਦੀ ਯੋਗਸ਼ਾਲਾ ਸਕੀਮ ਤਹਿਤ ਨੌਕਰੀਆਂ ਕੱਢੀਆਂ ਗਈਆਂ ਹਨ। ਇਹ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸਰਕਾਰ ਵੱਲੋਂ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗ ਸਾਇੰਸਿਜ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਲਾਭ 12 ਵੀਂ ਪਾਸ ਅਤੇ 30 ਸਾਲ ਤੋਂ ਘੱਟ ਉਮਰ ਵਾਲੇ ਸਿਖਿਆਰਥੀ ਲੈ ਸਕਦੇ ਹਨ। 1 ਸਾਲ ਦੇ ਕੋਰਸ ਵਿੱਚ 8 ਮਹੀਨੇ ਦੀ ਆਨ ਫੀਲਡ ਟ੍ਰੇਨਿੰਗ ਸ਼ਾਮਿਲ ਹੋਵੇਗੀ ਅਤੇ ਸਿਖਲਾਈ ਦੌਰਾਨ ਹਰ ਮਹੀਨੇ 8 ਹਜਾਰ ਰੁਪਏ ਵਜੀਫਾ ਦਿੱਤਾ ਜਾਵੇਗਾ। ਕੋਰਸ ਪੂਰਾ ਕਰਨ ਤੋਂ ਬਾਅਦ ਸਰਕਾਰੀ ਯੋਗਾ ਟ੍ਰੇਨਰ ਬਣ ਕੇ 25 ਹਜਾਰ ਰੁਪਏ ਪ੍ਰਤੀ ਮਹੀਨਾ ਕਮਾਇਆ ਜਾ ਸਕਦਾ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 2 ਜੂਨ ਹੈ ਅਤੇ ਵੈਬਸਾਈਟ graupunjab.org ਉੱਪਰ ਅਪਲਾਈ ਕੀਤਾ ਜਾ ਸਕਦਾ ਹੈ। ਇਹ ਡਿਪਲੋਮਾ ਕੋਰਸ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰ ਵਿਖੇ ਚਲਾਇਆ ਜਾ ਰਿਹਾ ਹੈ। ਮੋਗਾ ਦੇ 31 ਸਿਖਿਆਰਥੀਆਂ ਨੇ ਆਪਣਾ ਪਹਿਲਾ ਟਰਾਈ ਸਮੈਸਟਰ ਪੂਰਾ ਕਰ ਲਿਆ ਹੈ। ਉਹਨਾਂ ਮੋਗਾ ਜ਼ਿਲ੍ਹਾ ਦੇ ਯੋਗ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਰਸ ਦਾ ਵੱਧ ਤੋਂ ਲਾਹਾ ਲੈਣ ਨੂੰ ਯਕੀਨੀ ਬਣਾਉਣ ਕਿਉਂਕਿ ਇਸ ਨਾਲ ਸਿਖਿਆਰਥੀਆਂ ਦਾ ਰੋਜ਼ਗਾਰ ਦਾ ਰਾਹ ਵੀ ਪੱਧਰਾ ਹੁੰਦਾ ਹੈ। ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 97 ਕਲਾਸਾਂ ਯੋਗਾ ਦੀਆਂ ਚਲਦੀਆਂ ਹਨ ਅਤੇ 17 ਯੋਗਾ ਟਰੇਨਰ ਜਿਲੇ ਵਿੱਚ ਤੈਨਾਤ ਹਨ। ਯੋਗਾ ਦੀਆਂ ਕਲਾਸਾਂ ਦਾ ਵੱਡੀ ਗਿਣਤੀ ਵਿੱਚ ਮੋਗਾ ਵਾਸੀ ਲਾਹਾ ਲੈ ਰਹੇ ਹਨ।

Check Also

लांयन अश्वनी सहगल को लायंस ईंटरनेशनल प्रेजिडेंट ने किया सम्मानित

जालंधर/अरोड़ा – लायंस ईंटरनेशनल जिला 321डी के मेगा सर्विस प्रोजेक्ट में मुख्य मेहमान लांयस ईंटरनेशनल …

Leave a Reply

Your email address will not be published. Required fields are marked *