ਖਰਾਬ ਮੌਸਮ ਦੇ ਮੱਦੇਨਜਰ ਡਿਪਟੀ ਕਮਿਸ਼ਨਰ ਮੋਗਾ ਵੱਲੋਂ ਅਣਕਵਰ ਕਣਕ ਨੂੰ ਕਵਰ ਕਰਵਾਉਣ ਲਈ ਬਣਾਈਆਂ ਸਮੂਹ ਐਸ.ਡੀ.ਐਮਜ ਦੀਆਂ ਇੰਨਸਪੈਕਸ਼ਨ ਟੀਮਾਂ

ਅੱਜ ਤੋਂ ਹੀ ਉਤਰੀਆਂ ਫੀਲਡ ਵਿੱਚ ਇੰਸਪੈਕਸ਼ਨ ਟੀਮਾਂ,ਮੰਡੀਆਂ ਦਾ ਦੌਰਾ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਖਰਾਬ ਮੌਸਮ ਕਰਕੇ ਕਣਕ ਉੱਪਰ ਨਹੀਂ ਪੈਣ ਦਿੱਤਾ ਜਾਵੇਗਾ ਕੋਈ ਮਾੜਾ ਪ੍ਰਭਾਵ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮ.ਜ ਨੂੰ ਸਖਤ ਹਦਾਇਤ ਕੀਤੀ ਕਿ ਉਹ ਖਰੀਦ ਏਜੰਸੀਆਂ ਦੇ ਜ਼ਿਲ੍ਹਾ ਪ੍ਰਬੰਧਕਾਂ ਦੇ ਨਾਲ ਮਿਲ ਕੇ ਮੰਡੀਆਂ ਦਾ ਤੁਰੰਤ ਨਿਰੀਖਣ ਕਰਨ ਤਾਂ ਜੋ ਕਣਕ ਦੇ ਸਟਾਕ ‘ਤੇ ਮੀਂਹ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕੇ। ਮੌਸਮ ਦੀ ਸਥਿਤੀ ਨਾਜ਼ੁਕ ਹੋਣ ਅਤੇ ਭਾਰਤੀ ਮੌਸਮ ਵਿਭਾਗ ਦੇ ਅਗਲੇ 3-4 ਦਿਨਾਂ ਦੌਰਾਨ ਹੋਰ ਬਾਰਿਸ਼ ਹੋਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਜੇਕਰ ਢੁਕਵੀਂ ਸੁਰੱਖਿਆ ਨਾ ਕੀਤੀ ਗਈ ਤਾਂ ਕਣਕ ਦੇ ਸਟਾਕ ਨੂੰ ਨੁਕਸਾਨ ਹੋਣ ਦਾ ਗੰਭੀਰ ਖ਼ਤਰਾ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮ.ਜ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੰਡੀਆਂ ਦਾ ਨਿਰੀਖਣ ਕਰਕੇ ਖੁੱਲ੍ਹੇ ਵਿੱਚ ਪਈ ਕਣਕ ਨੂੰ ਕਵਰ ਕਰਵਾਉਣ ਲਈ ਲੋੜੀਂਦੀ ਕਾਰਵਾਈ ਤੁਰੰਤ ਪ੍ਰਭਾਵ ਨਾਲ ਕਰਵਾਉਣਗੇ। ਇਹਨਾਂ ਹੁਕਮਾਂ ਦੀ ਲਗਾਤਰਤਾ ਵਿੱਚ ਅੱਜ ਸਮੂਹ ਐਸ.ਡੀ.ਐਮਜ ਵੱਲੋਂ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਅਨਕਵਰ ਪਈਆਂ ਕਣਕ ਦੀਆਂ ਬੋਰੀਆਂ ਨੂੰ ਢਕਵਾਉਣ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਉਹ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕਿਸੇ ਵੀ ਮੰਡੀ ਵਿੱਚ ਮੌਸਮ ਦੇ ਖਰਾਬੇ ਕਰਕੇ ਕਣਕ ਦਾ ਨੁਕਸਾਨ ਹੋਣ ਨਹੀਂ ਦਿੱਤਾ ਜਾਵੇ ਇਸ ਸਬੰਧ ਸਮੂਹ ਐਸ.ਡੀ.ਐਮਜ ਤੇ ਖਰੀਦ ਏਜੰਸੀਆਂ ਦੀਆਂ ਟੀਮਾਂ ਫੀਲਡ ਵਿੱਚ ਲਾਗਤਾਰ ਕੰਮ ਕਰ ਰਹੀਆਂ ਹਨ।

Check Also

बाढ़ जैसी स्थिति से निपटने के लिए जालंधर प्रशासन पूरी तरह तैयार: डिप्टी कमिश्नर

कहा, घबराने की जरूरत नहीं, जिले में बाढ़ का कोई खतरा नहीं शाहकोट के संभावित …

Leave a Reply

Your email address will not be published. Required fields are marked *