ਜਲੰਧਰ (ਅਰੋੜਾ) :- ਚਰਨ ਸਿੰਘ ਬਾਠ ਰਿਟਾਇਰਡ ਡੀ.ਐਸ.ਪੀ. ਪ੍ਰਧਾਨ ਪੰਜਾਬ ਪੁਲਿਸ ਪੈਨਸ਼ਨਰਜ ਞੈਲਫੇਅਰ ਐਸੋਸੀਏਸ਼ਨ ਭਲਾਈ ਸੰਸਥਾ ਕਮਿਸ਼ਨਰੇਟ ਜਲੰਧਰ ਅਤੇ ਹਰਪਾਲ ਸਿੰਘ ਬੋਪਾਰਾਏ ਜਨਰਲ ਸਕੱਤਰ ਨੇ ਸਰਬਤ ਦੇ ਭਲੇ ਦੀ ਅਰਦਾਸ ਕਰਨ ਨਾਲ ਮਹੀਨਾਵਾਰ ਮੀਟਿੰਗ ਸ਼ੁਰੂਆਤ ਕੀਤੀ ਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਹੋਇਆਂ ਅਪਣੀ ਅਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਅਤੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਸੀਨੀਅਰ ਅਫਸਰਾਂ ਨਾਲ ਵਿਚਾਰ ਵਟਾਂਦਰਾ ਕਰਨ ਤੋ ਬਾਅਦ ਸੀਨੀਅਰ ਅਫਸਰਾਂ ਨੇ ਭਰੋਸਾ ਦਿਵਾਇਆ ਕਿ ਜਨਵਰੀ 2016 ਤੋਂ 30 ਜੂਨ 2021 ਤੱਕ ਜਿਹੜੇ ਕਰਮਚਾਰੀ ਸੇਵਾ-ਮੁਕਤ ਹੋਏ ਹਨ ਉਹਨਾਂ ਦੀ ਕੈਸ਼ ਕ੍ਰੈਡਿਟ ਲੀਵ ਦੇ ਪੈਸੇ ਦਾ ਬਕਾਇਆ ਪੁਲਸ ਕਮਿਸ਼ਨਰ ਜਲੰਧਰ ਦਫਤਰ ਵਲੋਂ ਤਿਆਰ ਕੀਤਾ ਜਾ ਰਿਹਾ ਹੈ ਜੋ ਚਾਰ ਕਿਸਤਾਂ ਵਿੱਚ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਮਿਲੇਗਾ ਇਸ ਤੋਂ ਇਲਾਵਾ ਕਈ ਅਲੱਗ ਅਲੱਗ ਮੁਦਿਆਂ ਤੇ ਚਰਚਾ ਹੋਈ।

ਇਸ ਮੋੋਕੇ ਤੇ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਵਿੱਚੋਂ ਨਰਿੰਦਰ ਮੋਹਨ ਸਕੱਤਰ, ਰਾਜੀਵ ਕੁਮਾਰ ਕੈਸ਼ੀਅਰ, ਤੇ ਇੰਨਾ ਤੋ ਇਲਾਵਾ ਹੋਰ ਵੀ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਦੇ ਅੰਤ ਵਿੱਚ ਆਏ ਹੋਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੂੰ ਰਿਫਰੈਸ਼ਮੈਂਟ ਦਿਤੀ ਗਈ।