ਪੰਜਾਬ ਸਰਕਾਰ ਵੱਲੋਂ ਬੀ.ਟੀ. ਨਰਮੇ ਦੇ ਬੀਜਾਂ ਉਪਰ ਦਿੱਤੀ ਜਾ ਰਹੀ 33 ਫੀਸਦੀ ਸਬਸਿਡੀ

ਕਿਸਾਨ 31 ਮਈ ਤੱਕ ਪੋਰਟਲ ਉਪਰ ਕਰ ਸਕਦੇ ਅਪਲਾਈ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਸਾਉਣੀ-2025 ਦੌਰਾਨ ਬੀ.ਟੀ. ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਬੀ.ਟੀ. ਨਰਮੇ ਦੇ ਬੀਜਾਂ ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਹ ਸਬਸਿਡੀ ਪ੍ਰਾਪਤ ਕਰਨ ਲਈ ਆਨਲਾਈਨ ਅਪਲਾਈ ਕਰਨਾ ਜਰੂਰੀ ਹੈ ਅਤੇ ਪੋਰਟਲ ਤੇ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਮਿਤੀ 31 ਮਈ 2025 ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਬਸਿਡੀ ਨੂੰ ਪ੍ਰਾਪਤ ਕਰਨ ਲਈ ਕਿਸਾਨ https://agrisubsidy.agrimachinerypb.com ਪੋਰਟਲ ਤੇ ਅਪਲਾਈ ਕਰ ਸਕਦੇ ਹਨ। ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਜਾਂ 10 ਪੈਕਟ ਬੀ.ਟੀ. ਹਾਈਬ੍ਰਿਡ ਬੀਜ ਉੱਤੇ ਸਬਸਿਡੀ ਲੈ ਸਕਦਾ ਹੈ। ਜੇਕਰ ਕਿਸੇ ਕਿਸਾਨ ਦਾ ਵੇਰਵਾ ਅਨਾਜ ਖਰੀਦ ਪੋਰਟਲ ਤੇ ਅਪਲੋਡ ਨਹੀਂ ਹੈ ਤਾਂ ਉਹ ਕਿਸਾਨ ਪੋਰਟਲ ਤੇ ਦਰਸਾਏ ਅਨੁਸਾਰ ਨਿਊ ਰਜਿਸਟ੍ਰੇਸ਼ਨ ਕਰਕੇ ਅਪਲਾਈ ਕਰ ਸਕਦਾ ਹੈ। ਨਰਮਾ ਕਾਸ਼ਤਕਾਰ ਕਿਸਾਨ ਸਬਸਿਡੀ ਲੈਣ ਲਈ 31 ਮਈ, 2025 ਸ਼ਾਮ 5 ਵਜੇ ਤੱਕ ਅਰਜੀ ਆਨਲਾਈਨ ਪੋਰਟਲ ਤੇ ਦੇ ਸਕਦੇ ਹਨ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰੀ ਵੱਲੋਂ ਕਿਸਾਨਾਂ ਨੂੰ ਕਣਕ ਝੋਨੇ ਦੇ ਰਿਵਾਇਤੀ ਚੱਕਰ ਵਿੱਚੋਂ ਬਾਹਰ ਕੱਢ ਕੇ ਹੋਰ ਲਾਹੇਯੋਗ ਫਸਲਾਂ ਬੀਜਣ ਵੱਲ ਪ੍ਰੇਰਿਤ ਕਰ ਰਹੀ ਹੈ ਜਿਸ ਤਹਿਤ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਅਫ਼ਸਰ ਜਾਂ ਮੁੱਖ ਖੇਤੀਬਾੜੀ ਅਫ਼ਸਰ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਵੱਧ ਇਸ ਸਕੀਮ ਦਾ ਲਾਹਾ ਲੈਣ ਨੂੰ ਯਕੀਨੀ ਬਣਾਉਣ।

Check Also

ਜ਼ਿਲ੍ਹੇ ਵਿੱਚ ਲੋੜੀਂਦੀ ਮਾਤਰਾ ਵਿੱਚ ਡੀ ਏ ਪੀ ਖਾਦ ਉਪਲੱਬਧ, ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ- ਮੁੱਖ ਖੇਤੀਬਾੜੀ ਅਫਸਰ

ਕਿਹਾ!ਖਾਦਾਂ ਦੀ ਬੇਲੋੜੀ ਵਰਤੋਂ ਘਟਾਉਣ ਲਈ, ਕਿਸਾਨ ਮਿੱਟੀ ਤੇ ਪਾਣੀ ਪਰਖ ਕਰਵਾ ਕੇ ਖੇਤੀ ਮਾਹਿਰਾਂ …

Leave a Reply

Your email address will not be published. Required fields are marked *