ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੂੰ ਸਦਮਾ, ਮਾਤਾ ਦਾ ਦਿਹਾਂਤ

ਅੰਤਿਮ ਸੰਸਕਾਰ ਮੌਕੇ ਕਈ ਸਖ਼ਸ਼ੀਅਤਾਂ ਨੇ ਦਿੱਤੀ ਹੰਝੂਆਂ ਭਰੀ ਵਿਦਾਇਗੀ

ਮੋਗਾ (ਕਮਲ) :- ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਮਾਤਾ ਊਸ਼ਾ ਦੇਵੀ (73 ਸਾਲ) ਅਚਾਨਕ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਆਪਣੇ ਪਿੱਛੇ ਪਤੀ ਅਵਿਨਾਸ਼ ਚੰਦਰ ਸੇਤੀਆ, ਧੀ ਮਨੀਸ਼ਾ ਸੇਤੀਆ, ਦੋ ਪੁੱਤਰ ਸ਼੍ਰੀ ਸੌਰਭ ਸੇਤੀਆ ਤੇ ਸਾਗਰ ਸੇਤੀਆ ਅਤੇ ਹੋਰ ਪਰਿਵਾਰਕ ਮੈਂਬਰ ਛੱਡ ਗਏ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਊਸ਼ਾ ਦੇਵੀ ਜੀ ਦੀ ਬੀਤੀ ਰਾਤ ਅਚਾਨਕ ਸਿਹਤ ਖ਼ਰਾਬ ਹੋ ਗਈ ਅਤੇ ਉਹ ਜਹਾਨੋਂ ਰੁਖ਼ਸਤ ਹੋ ਗਏ।

ਅੱਜ ਲੁਧਿਆਣਾ ਦੇ ਸਿਵਲ ਲਾਈਨਜ ਸਥਿਤ ਸਮਸ਼ਾਨ ਘਾਟ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ, ਦਵਿੰਦਰਜੀਤ ਸਿੰਘ ਲਾਡੀ ਅਤੇ ਮਨਜੀਤ ਸਿੰਘ ਬਿਲਾਸਪੁਰ (ਤਿੰਨੋਂ ਵਿਧਾਇਕ) ਸਮੇਤ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ, ਡੀ ਆਈ ਜੀ ਫਰੀਦਕੋਟ ਰੇਂਜ, ਕਈ ਜ਼ਿਲ੍ਹਿਆਂ ਦੇ ਐੱਸ ਐੱਸ ਪੀਜ਼, ਕਈ ਉੱਚ ਅਧਿਕਾਰੀਆਂ, ਰਿਸ਼ਤੇਦਾਰਾਂ ਅਤੇ ਸਨੇਹੀਆਂ ਨੇ ਵਿਛੜੀ ਆਤਮਾ ਨੂੰ ਹੰਝੂਆਂ ਭਰੀ ਸ਼ਰਧਾਂਜਲੀ ਭੇਟ ਕੀਤੀ।

About admin

Check Also

नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर माह में चार गांवों में मुफ्त मेडिकल कैंप आयोजित किए

जालंधर (मक्कड़) :- नवजीवन वेलफेयर सोसाइटी, जालंधर द्वारा PiMS अस्पताल जालंधर के सहयोग से सितंबर …

Leave a Reply

Your email address will not be published. Required fields are marked *