ਸਿਹਤ ਵਿਭਾਗ ਵੱਲੋਂ ਸਕੂਲ ਹੈਲਥ ਪ੍ਰੋਗਰਾਮ ਦੇ ਤਹਿਤ ਚਾਰ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ

ਅੰਮ੍ਰਿਤਸਰ (ਪ੍ਰਦੀਪ) :- ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਸਿਵਲ ਸਰਜਨ ਡਾ ਕਿਰਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਜਿਲਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਧਵਨ ਦੀ ਅਗਵਾਈ ਹੇਠ ਸਕੂਲ ਟੀਚਰਾਂ ਦੀ ਚਾਰ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਸਫਲਤਾ ਪੂਰਵਕ ਸੰਪੰਨ ਹੋਈ। ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਵੱਲੋਂ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦਾ ਸਿਹਤਮੰਦ ਵਿਕਾਸ, ਭਾਵਨਾਤਮਕ ਤੰਦਰੁਸਤੀ ਤੇ ਮਾਨਸਿਕ ਸਿਹਤ, ਪੋਸ਼ਣ ਸਿਹਤ ਤੇ ਸਵੱਛਤਾ, ਪ੍ਰਜਨਨ ਸਿਹਤ ਤੇ ਐਚ.ਆਈ.ਵੀ. ਦੀ ਰੋਕਥਾਮ, ਲਿੰਗ ਸਮਾਨਤਾ, ਪਰਸਪਰ ਸੰਬੰਧ, ਪਦਾਰਥਾਂ ਦੀ ਦੁਰਵਰਤੋਂ ਤੇ ਰੋਕਥਾਮ, ਕਦਰਾਂ ਕੀਮਤਾਂ ਤੇ ਜਿੰਮੇਵਾਰੀਆਂ, ਸਿਹਤਮੰਦ ਜੀਵਨ ਦਾ ਪ੍ਰਭਾਵ, ਹਿੰਸਾ ਤੇ ਸੱਟਾਂ ਵਿਰੁੱਧ ਸੁਰੱਖਿਆ, ਇੰਟਰਨੈਟ ਗੈਜਟ ਤੇ ਮੀਡੀਆ ਦੀ ਸੁਰੱਖਿਅਤ ਵਰਤੋਂ ਆਦਿ ਬਾਰੇ ਬੜੇ ਹੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ ਗਈ ਹੈ। ਜਿਸ ਦਾ ਮੁੱਖ ਉਦੇਸ਼ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਨਾ ਤਾਂ ਜੋ ਬੱਚਿਆਂ ਦੀ ਕਿਸ਼ੋਰ ਅਵਸਥਾ ਵਿੱਚ ਚੰਗੀ ਸਿਹਤ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਤੇ ਸਕੂਲ ਹੈਲਥ ਨੋਡਲ ਅਫਸਰ ਡਾ ਸੁਨੀਤ ਗੁਰਮ ਗੁਪਤਾ, ਡਾ ਅੰਜੂ ਅਤੇ ਮੈਡਮ ਰੋਹਿਨੀ ਵੱਲੋਂ ਸਮੂਹ ਟੀਚਰਾਂ ਨੂੰ ਬੜੇ ਵਿਸਤਾਰ ਨਾਲ ਟ੍ਰੇਨਿੰਗ ਦਿੱਤੀ ਗਈ। ਇਸ ਟਰੇਨਿੰਗ ਉਪਰੰਤ ਸਮੂਹ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ ।ਇਸ ਮੌਕੇ ਜਿਲਾ ਐਮ.ਈ. ਆਈ.ਓ. ਅਮਰਦੀਪ ਸਿੰਘ, ਸਕੂਲ ਹੈਲਥ ਕੋਆਰਡੀਨੇਟਰ ਲਵਪ੍ਰੀਤ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

Check Also

सीमा शुल्‍क तथा केंद्रीय उत्‍पाद शुल्‍क के लिए बजट प्रस्‍तावों का उद्देश्‍य प्रशुल्‍क संरचना को और सरल करना, घरेलू विनिर्माण को समर्थन देना है: केंद्रीय वित्‍त मंत्री

केंद्रीय बजट 2026-27 ऊर्जा परिवर्तन तथा सुरक्षा सुनिश्चित करने हेतु सीमा-शुल्‍क में कई बुनियादी छूटों …

Leave a Reply

Your email address will not be published. Required fields are marked *