ਸ੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਮੈਡੀਕਲ ਕੈਂਪ ਦਾ ਆਯੋਜਨ

ਜਲੰਧਰ (ਅਰੋੜਾ) :- ਸ਼੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਦਾਨਿਸ਼ਮੰਦਾ, ਜਲੰਧਰ ਵਿਖੇ ਡਾਕਟਰ ਹਰਸ਼ ਡਾਲੀਆ ਵਲੋ ਪਿਮਸ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਅਤੇ ਜਨਰਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਰਾਜੇਸ਼ਵਰ ਸਿੰਘ (ਅੱਖਾਂ ਦੇ ਮਾਹਿਰ) ਅਤੇ ਡਾਕਟਰ ਵਿਸ਼ਵਨਾਥ (ਹੱਡੀਆਂ ਦੇ ਮਾਹਿਰ) ਵਲੋ 260 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਤਕਰੀਬਨ 40 ਮਰੀਜ਼ ਚਿੱਟੇ ਮੋਤੀਏ ਦੇ ਆਪਰੇਸ਼ਨ ਲਈ ਚੁਣੇ ਗਏ, ਜਿੰਨਾ ਦੇ 5 ਮਈ ਮੰਗਲਵਾਰ ਨੂੰ ਆਪਰੇਸ਼ਨ ਕਰਕੇ ਮੁਫ਼ਤ ਲੇਨੱਸ ਪਾਏ ਜਾਣਗੇ।

ਕੈਂਪ ਵਿੱਚ ਆਉਣ ਵਾਲੇ ਸਾਰੇ ਮਰੀਜ਼ਾਂ ਨੂੰ ਦਵਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਕਮੇਟੀ ਵਲੋਂ ਪਿਮਸ ਦੀ ਟੀਮ ਨੂੰ ਸਨਮਾਨਿਤ ਕਰਕੇ ਧੰਨਵਾਦ ਕੀਤਾ। ਡਾਕਟਰ ਹਰਸ਼ ਡਾਲੀਆ (ਸਮਾਜ ਸੇਵਕ) ਨੇ ਕਿਹਾ ਕਿ ਪਿਮਸ ਹਸਪਤਾਲ ਹਮੇਸ਼ਾ ਤੋਂ ਲੋੜਵੰਦ ਮਰੀਜ਼ਾਂ ਦੇ ਲਈ ਸ਼ਲਾਘਾਯੋਗ ਕੰਮ ਕਰ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਅਲੱਗ ਅਲੱਗ ਸਪੈਸ਼ਲਟੀ ਦੇ ਕੈਂਪ ਬਸਤੀ ਦਾਨਿਸ਼ਮੰਦਨ ਵਿਖੇ ਲਗਾਏ ਜਾਣਗੇ। ਇਸ ਮੌਕੇ ਤੇ ਥੈਲੇਸੀਮੀਆ ਬਚਿਆ ਲਈ ਖੂਨਦਾਨ ਕੈਂਪ ਵੀ ਲਗਾਇਆ ਗਿਆ,ਜਿਸ ਵਿੱਚ 22 ਨੌਜਵਾਨਾਂ ਨੇ ਆਪਣਾ ਖੂਨ ਦਾਨ ਕੀਤਾ।

Check Also

लांयन अश्वनी मल्होत्रा 2026-27 के लिए लायंस क्लब जालंधर के प्रधान चुने गए

जालंधर/मक्कड – लायंस क्लब जालंधर ने लाजपत राय नगर स्थित लायंस भवन में प्रधान प्रभजोत …

Leave a Reply

Your email address will not be published. Required fields are marked *