ਇਤਿਹਾਸਕ ਪਹਿਲਕਦਮੀ, ਵੱਡੇ ਨੇਤਾਵਾਂ ਨੇ ਖੁਦ ਕੀਤੀ ਸੈਲਫ਼ ਜਨਗਣਨਾ-14 ਮਈ ਤੱਕ ਜ਼ਰੂਰ ਕਰੋ ਆਨਲਾਈਨ ਪੰਜੀਕਰਨ

ਅੰਮ੍ਰਿਤਸਰ (ਪ੍ਰਦੀਪ) :- ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਆਪਣੇ ਆਪ ‘ਤੇ ਜਨਗਣਨਾ ਕਰਨ (Self Enumeration) ਦੀ ਪਹਿਲਕਦਮੀ ਅਧੀਨ ਅੱਜ ਸ਼ਹਿਰ ਦੇ ਸਾਰੇ ਵੱਡੇ ਨੇਤਾਵਾਂ ਅਤੇ ਅਧਿਕਾਰੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਮੇਅਰ ਜਤਿੰਦਰ ਸਿੰਘ ਭਾਟੀਆ, ਸੀਨੀਅਰ ਡਿਪਟੀ ਮੇਅਰ ਪ੍ਰਿਅੰਕਾ ਸ਼ਰਮਾ, ਵਿਧਾਇਕ ਕੁੰਵਰ ਪ੍ਰਤਾਪ ਸਿੰਘ ਅਤੇ ਪੀਯੂਡੀਏ ਦੇ ਚੇਅਰਮੈਨ ਕਰਮਜੀਤ ਸਿੰਘ ਸੰਧੂ ਨੇ ਉਕਤ ਕੌਮੀ ਮੁਹਿੰਮ ਦੀ .gov.in ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣੇ ਘਰਾਂ ਦੀ ਗਣਨਾ ਖੁਦ ਪੂਰੀ ਕੀਤੀ। ਇਸ ਮੌਕੇ ਨੇਤਾਵਾਂ ਨੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਆਨਲਾਈਨ ਗਣਨਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। 14 ਮਈ ਤੱਕ ਖੁਦ ਕਰਨ ਦਾ ਮੌਕਾ ਪਹਿਲੀ ਵਾਰ ਸ਼ੁਰੂ ਕੀਤੀ ਗਈ ‘Self Enumeration’ (ਸੈਲਫ਼ ਐਨਿਊਮਰੇਸ਼ਨ) ਦੀ ਪ੍ਰਕਿਰਿਆ ਲਈ 30 ਅਪ੍ਰੈਲ ਤੋਂ 14 ਮਈ 2026 ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

ਵੈੱਬਸਾਈਟ https://se.census.gov.in ‘ਤੇ ਜਾ ਕੇ ਅਤੇ 15 ਭਾਰਤੀ ਭਾਸ਼ਾਵਾਂ ਦੇ ਸਹਿਜ ਸਹਾਰੇ, ਕੋਈ ਵੀ ਨਾਗਰਿਕ ਘਰ ਬੈਠੇ ਸਿਰਫ 15-20 ਮਿੰਟਾਂ ਵਿੱਚ ਆਪਣੀ ਜਨਗਣਨਾ ਪੂਰੀ ਕਰ ਸਕਦਾ ਹੈ। ਸਿਰਫ ਇੱਕ ਵਾਰ ਲਾਗਇਨ ਕਰਕੇ ਪੂਰੇ ਪਰਿਵਾਰ ਦੀ ਵਿਸਤ੍ਰਿਤ ਜਾਣਕਾਰੀ ਭਰੀ ਜਾ ਸਕਦੀ ਹੈ। ਇਹ ਪ੍ਰਕਿਰਿਆ ਸੁਰੱਖਿਅਤ ਅਤੇ ਪੂਰੀ ਤਰ੍ਹਾਂ ਨਿੱਜੀ ਰਹੇਗੀ। ਘਰ-ਘਰ ਜਾਣਗੇ ਅਧਿਕਾਰੀ ਜੇਕਰ ਕੋਈ ਵਿਅਕਤੀ ਇਹ ਆਨਲਾਈਨ ਪ੍ਰਕਿਰਿਆ ਪੂਰੀ ਨਹੀਂ ਕਰਦਾ, ਤਾਂ ਚਿੰਤਾ ਕਰਨ ਦੀ ਲੋੜ ਨਹੀਂ ਹੈ। 15 ਮਈ 2026 ਤੋਂ 14 ਜੂਨ 2026 ਤੱਕ ਸਰਕਾਰੀ ਗਣਨਾਕਾਰ (Enumerators) ਆਮ ਵਾਂਗ ਹਰ ਘਰ ਜਾਣਗੇ ਅਤੇ ਜਾਣਕਾਰੀ ਇਕੱਠੀ ਕਰਨਗੇ। ਜਿਨ੍ਹਾਂ ਨੇ ਆਨਲਾਈਨ ਪ੍ਰਕਿਰਿਆ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਸਿਰਫ਼ ਉਹ ‘Self Enumeration ID’ (SE ID) ਦਿਖਾਉਣੀ ਪਵੇਗੀ। ਜਾਗਰੂਕਤਾ ਮੁਹਿੰਮ ਸ਼ੁਰੂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ “Self-enumeration ਦੇ ਜ਼ਰੀਏ ਕਿਸੇ ਵੀ ਗਣਨਾਕਾਰ ਦੇ ਘਰ ਆਉਣ ਦੀ ਉਡੀਕ ਕੀਤੇ ਬਿਨਾਂ ਆਪਣੇ ਤੌਰ ‘ਤੇ ਜਾਣਕਾਰੀ ਦਰਜ ਕਰਾਈ ਜਾ ਸਕਦੀ ਹੈ।” ਇਸ ਲਈ ਹੁਣ ਸ਼ਹਿਰ ਦੇ ਸਾਰੇ ਨੇਤਾਵਾਂ ਅਤੇ ਅਧਿਕਾਰੀਆਂ ਨੇ ਸਾਂਝੇ ਤੌਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਵੀ ਕੀਤਾ ਹੈ।

Check Also

“पंजाब प्रगति के रास्ते पर आगे बढ़ रहा है,” नितिन कोहली और मेयर विनीत धीर ने दिल्ली में अरविंद केजरीवाल से मुलाकात की

पंजाब के समग्र विकास, जन-कल्याणकारी नीतियों और ज़मीनी स्तर पर पार्टी को मज़बूत करने से …

Leave a Reply

Your email address will not be published. Required fields are marked *