ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਜਿੱਥੇ ਜ਼ਰੂਰਤਮੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਦੀ ਪੜ੍ਹਾਈ ਵਿਚ ਮਦਦ ਕਰਦਾ ਹੈ ਉੱਥੇ ਵੱਖ-ਵੱਖ ਗੈਰ ਸਰਕਾਰੀ ਸਮਾਜ ਭਲਾਈ ਸੰਸਥਾਵਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਵੀ ਪ੍ਰੇਰਿਤ ਕਰਦਾ ਹੈ। ਇਸੇ ਤਹਿਤ “ਦ ਜੱਟ ਸਿੱਖ ਕੌਂਸਿਲ (ਰਜਿ:)” ਵੱਲੋਂ 45 ਹਜਾਰ ਰੁਪਏ ਦੀ ਸਕਾਲਰਸ਼ਿਪ ਰਾਸ਼ੀ ਲੋੜਵੰਦ ਹੋਣਹਾਰ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ। ਇਸ ਸਮਾਗਮ ਵਿਚ ਜੱਟ ਸਿੱਖ ਕੌਂਸਲ ਦੇ ਪ੍ਰਧਾਨ ਸ. ਕੁਲਜੀਤ ਸਿੰਘ ਹੇਅਰ ਬਤੌਰ ਮੁੱਖ ਮਹਿਮਾਨ ਸਾਮਲ ਹੋਏ। ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ‘ਤੇ ਫਾਇਨਾਂਸ ਸੈਕੇਟਰੀ ਸ. ਸੁਖਬਹਾਰ ਸਿੰਘ ਅਤੇ ਸਮੂਹ ਮੈਂਬਰ ਸਹਿਬਾਨ ਹਾਜ਼ਰ ਹੋਏ। ਸਮਾਗਮ ਵਿਚ ਸ਼ਾਮਲ ਹੋਏ ਮਹਿਮਾਨਾਂ ਦਾ ਸਵਾਗਤ ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ ਗਵਰਨਿੰਗ ਕੌਂਸਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਕੀਤਾ। ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ ਨੇ ਆਪਣੇ ਸੁਆਗਤੀ ਭਾਸ਼ਨ ਵਿਚ ਕਿਹਾ ਕਿ ‘ਦ ਜੱਟ ਸਿੱਖ ਕੌਂਸਿਲ ਦਾ ਗਠਨ 2010 ਵਿਚ ਹੋਇਆ। ਪਿਛਲੇ ਲੰਮੇ ਸਮੇਂ ਤੋਂ ਕਾਲਜ ਦੇ ਹੋਣਹਾਰ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੰਦੀ ਆ ਰਹੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੁਦਰਤੀ ਕਰੋਪੀ (ਹੜ੍ਹਾਂ) ਵਿੱਚ ਵੀ ਹੜ੍ਹ ਪੀੜਤਾਂ ਨੂੰ ਜੱਟ ਸਿੱਖ ਕੌਂਸਲ ਨੇ ਲਗਭਗ 8 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੀ ਮਦਦ ਕੀਤੀ।


ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ, ਨੇ ਸ. ਜਸਪਾਲ ਸਿੰਘ ਵੜੈਚ ਅਤੇ ਦੀ ਜੱਟ ਸਿੱਖ ਕੌਂਸਿਲ ਦੇ ਪ੍ਰਧਾਨ ਸ. ਕੁਲਜੀਤ ਸਿੰਘ ਹੇਅਰ, ਫਾਇਨਾਂਸ ਸੈਕੇਟਰੀ ਸ. ਸੁਖਬਹਾਰ ਸਿੰਘ, ਸ. ਗੁਰਇਕਬਾਲ ਸਿੰਘ ਢਿਲੋਂ, ਸ. ਰਾਜਾ ਕਾਹਲੋਂ, ਸ. ਬਲਜਿੰਦਰ ਸਿੰਘ ਢੱਡਾ, ਸ. ਧਰਮਿੰਦਰ ਸਿੰਘ ਚਾਹਲ, ਅਤੇ ਸ. ਤਜਿੰਦਰ ਸਿੰਘ ਸੋਹਲ ਮੈਂਬਰ ਸਹਿਬਾਨ ਦਾ ਧੰਨਵਾਦ ਕੀਤਾ। ਜਿਨ੍ਹਾਂ ਦੁਆਰਾ 45 ਹਜ਼ਾਰ ਦੀ ਸਕਾਲਰਸ਼ਿਪ ਰਾਸ਼ੀ ਕਾਲਜ ਦੇ 9 ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ।। ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਆਪਣਾ ਟੀਚਾ ਮਿਥਣ ਅਤੇ ਉਸਨੂੰ ਪ੍ਰਾਪਤ ਕਰਨ ਲਈ ਕੜੀ ਮਿਹਨਤ ਕਰਨ ਲਈ ਪ੍ਰੇਰਿਆ। ਪ੍ਰਿੰਸੀਪਲ ਡਾ. ਰਸ਼ਪਾਲ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ‘ਦ ਜੱਟ ਸਿੱਖ ਕੌਂਸਿਲ’ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਜਿੱਥੇ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ ਉਥੇ ਅਗਾਂਹ ਪੜ੍ਹਨ ਤੇ ਅੱਗੇ ਵਧਣ ਲਈ ਉਤਸ਼ਾਹ ਮਿਲਦਾ ਹੈ। ਪ੍ਰਿੰਸੀਪਲ ਸਾਹਿਬ ਨੇ ਆਪਣੇ ਸੰਬੋਧਨ ਵਿਚ ਕਿਹਾ ਅੱਜ ਦੇ ਸਮੇਂ ਅਜਿਹਾ ਕਾਰਜ ਸਮਾਜ ਦੀ ਸਭ ਤੋਂ ਵੱਡੀ ਸੇਵਾ ਹੈ। ਅੰਤ ਵਿਚ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਵੀ ਕੀਤਾ। ਜੱਟ ਸਿੱਖ ਕੌਂਸਲ ਵਲੋਂ ਵਿਦਿਆਰਥੀਆਂ ਪ੍ਰਭਜੋਤ ਸਿੰਘ, ਰਮਨਪ੍ਰੀਤ ਕੌਰ, ਗੁਰਪ੍ਰੀਤ ਸਿੰਘ, ਕਿਰਨਦੀਪ ਕੌਰ, ਸਹਿਜਪ੍ਰੀਤ ਕੌਰ, ਅਰਸ਼ਦੀਪ ਕੌਰ, ਗਗਨਦੀਪ ਸਿੰਘ, ਗੁਰਸਿਮਰਨ ਕੌਰ ਅਤੇ ਅਮਨਪ੍ਰੀਤ ਕੌਰ ਨੂੰ ਸਕਾਲਰਸ਼ਿਪ ਤਕਸੀਮ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਡਾ. ਹਰਜਿੰਦਰ ਸਿੰਘ ਸੇਖੋਂ ਨੇ ਨਿਭਾਈ।
JiwanJotSavera