ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਗਿਆ

ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮਨਾਇਆ ਗਿਆ। ਲਾਇਲਪੁਰ ਖਾਲਸਾ ਕਾਲਜ ਪੜ੍ਹਾਈ ਦੇ ਨਾਲ-ਨਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਦਾ ਰਹਿੰਦਾ ਹੈ। ਇਸ ਤਹਿਤ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਮੁਖੀ ਡਾ.ਅਨੁ ਕੁਮਾਰੀ ਨੇ ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਚੋਪੜਾ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਲੋਕਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਕਾਲਜ ਦੇ ਮਾਨਯੋਗ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਵਿਦਿਆਰਥੀਆਂ ਨੂੰ ਹੋਰ ਸਹਾਇਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪੋਸਟ ਮੇਕਿੰਗ ਅਤੇ ਲੇਖ ਮੁਕਾਬਲੇ ਵਿਚ 40 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।

ਪੋਸਟਰ ਮੁਕਾਬਲੇ ਵਿਚ ਪਹਿਲਾ ਸਥਾਨ ਚੇਤਨ ਪੱਸੀ (ਬੀ.ਏ. ਸਮੈਸਟਰ ਪਹਿਲਾ), ਦੂਜਾ ਸਥਾਨ ਅੰਸ਼ਿਕਾ ਵਿਲਖੂ (ਬੀ.ਏ. ਸਮੈਸਟਰ ਪਹਿਲਾ) ਤੇ ਤੀਜਾ ਸਥਾਨ ਜਸਲੀਨ (ਬੀ.ਏ. ਸਮੈਸਟਰ ਪਹਿਲਾ) ਨੇ ਜਿੱਤ ਹਾਸਲ ਕੀਤੀ ਅਤੇ ਲੇਖ ਮੁਕਾਬਲੇ ਵਿਚ ਪਹਿਲਾ ਸਥਾਨ ਰੋਹਿਨ ਸ਼ਰਮਾ (ਬੀ.ਏ. ਸਮੈਸਟਰ ਪੰਜਵਾਂ), ਦੂਜਾ ਸਥਾਨ ਨੰਦਨੀ ਸ਼ਰਮਾ (ਬੀ.ਏ. ਸਮੈਸਟਰ ਪਹਿਲਾ) ਅਤੇ ਤੀਜਾ ਸਥਾਨ ਤਾਨੀਆ (ਐਮ.ਏ. ਰਾਜਨੀਤੀ ਸ਼ਾਸਤਰ ਸਮੈਸਟਰ ਤੀਜਾ) ਨੇ ਜਿੱਤਿਆ। ਇਸ ਪ੍ਰੋਗਰਾਮ ਦੌਰਾਨ ਪ੍ਰੋ . ਸੋਨੀਆ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਬਾਖੂਬੀ ਨਿਭਾਈ । ਇਸ ਮੌਕੇ ਰਾਜਨੀਤੀ ਵਿਭਾਗ ਦੇ ਪ੍ਰੋ. ਅਜੀਤਪਾਲ ਸਿੰਘ, ਪ੍ਰੋ. ਸੰਜੇ ਸ਼ਾਦ ਅਤੇ ਪ੍ਰੋ.ਲਿਵਪ੍ਰੀਤ ਵੀ ਸ਼ਾਮਲ ਸਨ।

Check Also

एलकेसी कॉलेजिएट सीनियर सेकेंडरी स्कूल में गुरु रामदास जी का प्रकाश पर्व बड़ी श्रद्धा और उत्साह से मनाया

जालंधर (अरोड़ा) :- एलकेसी कॉलेजिएट सीनियर सेकेंडरी स्कूल में गुरु रामदास जी का प्रकाश पर्व …

Leave a Reply

Your email address will not be published. Required fields are marked *