ਅੰਤਰ-ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲਿਆਂ ਲਈ ਰਜਿਸ਼ਟਰੇਸ਼ਨ ਸੁਰੂ

ਰਾਸ਼ਟਰੀ ਪੱਧਰ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਮਿਲੇਗਾ ਸ਼ੰਗਾਈ (ਚੀਨ) ਵਿਖੇ ਹੁਨਰ ਦਿਖਾਉਣ ਦਾ ਮੌਕਾ
ਵੱਧ ਤੋਂ ਵੱਧ ਯੋਗ ਉਮੀਦਵਾਰ ਲੈਣ ਮੌਕੇ ਦਾ ਲਾਹਾ-ਡਿਪਟੀ ਕਮਿਸ਼ਨਰ

ਮੋਗਾ (ਵਿਮਲ) :- ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅੰਤਰ-ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲੇ-2026 ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆ ਗਈਆਂ ਹਨ। ਇਹ ਮੁਕਾਬਲੇ ਜ਼ਿਲ੍ਹਾ, ਰਾਜ ਪੱਧਰ, ਰੀਜਨਲ ਪੱਧਰ ਅਤੇ ਰਾਸ਼ਟਰੀ ਪੱਧਰ ਤੇ ਕਰਵਾਏ ਜਾ ਰਹੇ ਹਨ। ਅੰਤਰ-ਰਾਸ਼ਟਰੀ ਮੁਕਾਬਲੇ ਸ਼ੰਗਾਈ (ਚੀਨ) ਵਿਖੇ ਹੋਣਗੇ। ਇਹਨਾਂ ਮੁਕਾਬਲਿਆਂ ਵਿੱਚ ਆਈ.ਟੀ.ਆਈ, ਹੁਨਰ ਸਿਖਲਾਈ ਲੈਣ ਵਾਲੇ ਸਿਖਆਰਥੀ, ਟੈਕਨੀਕਲ, ਇੰਜਨੀਅਰਿੰਗ, ਵੋਕੇਸ਼ਨਲ ਸੰਸਥਾਵਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਭਾਗ ਲੈਣ ਦੇ ਚਾਹਵਾਨ ਉਮੀਦਵਾਰਾਂ ਦਾ ਜਨਮ 1 ਜਨਵਰੀ 2004 ਜਾਂ ਉਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਸਤੰਬਰ 2025 ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਹੁਨਰ ਲਈ ਤਿਆਰ ਕਰਨਾ, ਉਹਨਾਂ ਦੇ ਹੁਨਰ ਨੂੰ ਪਰਖਣਾ, ਹੁਨਰ ਲਈ ਅੱਗੇ ਵਧਣ ਲਈ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੱਕ ਮੰਚ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਜੇਤੂਆ ਨੂੰ ਸ਼ੰਗਾਈ (ਚੀਨ) ਵਿਖੇ ਹੋਣ ਵਾਲੇ ਅੰਤਰ ਰਾਸ਼ਟਰੀ ਵਿਸ਼ਵ ਹੁਨਰ ਮੁਕਾਬਲਿਆ ਵਿੱਚ ਜਾ ਕੇ ਹੁਨਰ ਦਿਖਾਉਣ ਦਾ ਮੌਕਾ ਮਿਲੇਗਾ। ਇਸ ਵਿੱਚ ਇੰਡਸਟਰੀ, ਸੀ.ਐਨ.ਸੀ., ਬਿਊਟੀਥੈਰੀਪੀ, ਸਾਇਬਰ ਸਕਿਉਰਟੀ, ਨਵਉਣਯੋਗ ਊਰਜਾ, ਜਵੈਲਰੀ, ਫੈਸ਼ਨ ਟੈਕਨਾਲੋਜੀ, ਬੇਕਰੀ, ਇਲੈਕਰਟੋਨਿਕਸ, ਵਾਟਰ ਟੈਕਨੋਲੋਜੀ, ਗੇਮ ਆਰਟ,ਅਤੇ ਹੋਰ ਬਹੁਰ ਸਾਰੇ ਖੇਤਰਾਂ ਸਮੇਤ ਕੁੱਲ 63 ਟਰੇਡਾਂ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆ ਵਿੱਚ ਭਾਗ ਲੈਣ ਦੇ ਚਾਹਵਾਨ ਉਮੀਦਵਾਰ http://www.skillindiadigital.gov.in ਤੇ ਰਜਿਸ਼ਟਰੇਸ਼ਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ www.worldskillsindia.co.in ਤੇ ਪਹੁੰਚ ਕੀਤੀ ਜਾ ਸਕਦੀ ਹੈ। ਇਸ ਸਬੰਧੀ ਹੋਰ ਸਹਾਇਤਾ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਜ਼ਿਲ੍ਹਾ ਮੋਗਾ ਬ੍ਰਾਂਚ ਨਾਲ ਕਮਰਾ ਨੰ. ਸੀ-313-ਏ, ਤੀਜੀ ਮੰਜ਼ਿਲ, ਰੋਜ਼ਗਾਰ ਦਫ਼ਤਰ, ਚਨਾਬ ਜਿਹਲਮ ਬਿਲਡਿੰਗ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦਫਤਰੀ ਨੰਬਰਾਂ 94651-59813 ਅਤੇ 7073911757 ਉਪਰ ਵੀ ਦਫਤਰੀ ਸਮੇ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।

Check Also

लायंस क्लब जालंधर ने प्रयास स्कूल में दिए खाद्य पदार्थ

जालंधर (अरोड़ा) :- लायंस क्लब जालंधर ने सेवा के प्रकल्पों की लड़ी को आगे बढ़ाते …

Leave a Reply

Your email address will not be published. Required fields are marked *