ਜਿਲ੍ਹਾ ਮੋਗਾ ਦੀ ਹਰੇਕ ਸਥਿਤੀ ਦੀ ਸਟੇਟ ਕੰਟਰੋਲ ਰੂਮ ਤੇ ਸੂਚਨਾ ਤੁਰੰਤ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ-ਡੀ.ਕੇ ਤਿਵਾੜੀ

ਕਿਹਾ, ਅਫਵਾਹਾਂ ਤੋਂ ਦੂਰ ਰਹਿਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਹਰੇਕ ਵਿਭਾਗੀ ਅਧਿਕਾਰੀ ਦੀ ਨੈਤਿਕ ਜਿੰਮੇਵਾਰੀ ਲੋਕ ਬਲੈਕ ਆਊਟ ਦੀ ਸਥਿਤੀ ਸਮੇਂ ਕੋਈ ਵੀ ਬੇਲੌੜੀ ਲਾਈਟਾਂ ਜਗਾਉਣ ਤੋਂ ਕਰਨ ਗੁਰੇਜ਼-ਡੀ.ਕੇ ਤਿਵਾੜੀ ਜਿਲ੍ਹੇ ਦੇ ਲੋਕਾਂ ਦੀ ਬਿਹਤਰੀ ਲਈ ਪ੍ਰਸ਼ਾਸਨ ਪੂਰੀ ਮੁਸ਼ਤੈਦੀ ਨਾਲ ਕਾਰਜ਼ਸ਼ੀਲ, 24 ਘੰਟੇ ਸਥਿਤੀ ਤੇ ਰੱਖੀ ਜਾ ਰਹੀ ਨਜ਼ਰ-ਡਿਪਟੀ ਕਮਿਸ਼ਨਰ ਸੀਨੀਅਰ ਆਈ.ਏ.ਐੱਸ ਅਧਿਕਾਰੀ ਡੀ.ਕੇ ਤਿਵਾੜੀ ਨੇ ਜਿਲ੍ਹਾ ਮੋਗਾ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਕੀਤੀ ਅਹਿਮ ਮੀਟਿੰਗ

ਮੋਗਾ (ਕਮਲ) :- ਭਾਰਤ ਪਾਕਿਸਤਾਨ ਸਰਹੱਦ ਉੱਤੇ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੋਕਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਮੌਜੂਦਾ ਹਾਲਾਤਾਂ ਦੀ ਹਰੇਕ ਗਤੀਵਿਧੀ ਜਾਣਨ ਅਤੇ ਲੋਕਾਂ ਦੀ ਸਹਾਇਤਾ ਲਈ ਸਟੇਟ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿਲ੍ਹਾ ਮੋਗਾ ਦੀ ਹਰੇਕ ਸਥਿਤੀ ਦਾ ਸਟੇਟ ਕੰਟਰੋਲ ਰੂਮ ਨਾਲ ਤਾਲਮੇਲ ਰੱਖਦੇ ਹੋਏ ਸੂਚਨਾ ਤੁਰੰਤ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾਵੇ। ਜਿਲ੍ਹੇ ਵਿੱਚ ਸਿਹਤ ਸੇਵਾਵਾਂ ,ਖੁਰਾਕ ਤੇ ਸਿਵਲ ਸਪਲਾਈ ਬਿਜਲੀ, ਜਲ ਸਪਲਾਈ, ਦੇ ਨਾਲ-ਨਾਲ ਸਿਵਲ ਤੇ ਫੌਜ ਦਰਮਿਆਨ ਤਾਲਮੇਲ ਰੱਖਣਾ ਅਤਿ ਜਰੂਰੀ ਹੈ, ਤਾਂ ਜੋ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਹ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਮੋਗਾ ਲਈ ਨਿਯੁਕਤ ਕੀਤੇ ਸੀਨੀਅਰ ਆਈ.ਏ.ਐੱਸ ਅਧਿਕਾਰੀ ਡੀ.ਕੇ ਤਿਵਾੜੀ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਨ ਵੇਲੇ ਦਿੱਤੀ। ਡੀ.ਕੇ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਔਖੀ ਘੜੀ ਵਿੱਚ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗੀ ਅਧਿਕਾਰੀ ਦੀ ਡਿਊਟੀ ਦੇ ਨਾਲ ਨਾਲ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਸਮਾਜਿਕ ਸੰਸਥਾਵਾਂ ਸਾਬਕਾ ਫੌਜੀਆਂ ਨਾਲ ਤਾਲਮੇਲ ਕਰਕੇ ਆਮ ਲੋਕਾਂ ਨੂੰ ਅਫਵਾਵਾਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਲੋੜ ਪੈਣ ਤੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਲੋੜੀਂਦੀ ਮਾਤਰਾ ਵਿੱਚ ਦਵਾਈਆਂ ,ਡਾਕਟਰਾਂ, ਸਮੇਤ ਬਿਸਤਰਿਆਂ ਦੀ ਗਿਣਤੀ ਦੇ ਸੰਤੁਸ਼ਟੀ ਜਾਹਿਰ ਕਰਦਿਆਂ ਜਿਲ੍ਹੇ ਦੇ ਲੋਕਾਂ ਨੂੰ ਕਿਸੇ ਵੀ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਮੋਗਾ ਵਿੱਚ ਹਰੇਕ ਪ੍ਰਕਾਰ ਦੀਆਂ ਜਰੂਰੀ ਵਸਤਾਂ ਦਾ ਸਟਾਕ ਉਪਲਬੱਧ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਕਾਲਾਬਾਜਾਰੀ ਜਾਂ ਜਮਾਂਖੋਰੀ ਕਰਨ ਵਾਲਿਆਂ ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ।ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਆਮ ਲੋਕਾਂ ਨੂੰ ਖਾਣ- ਪੀਣ, ਪੈਟਰੋਲ, ਡੀਜ਼ਲ ਅਤੇ ਹੋਰ ਰੋਜਾਨਾਂ ਦੀਆਂ ਲੋੜੀਂਦੀਆਂ ਵਸਤਾਂ ਸਟੋਰੇਜ਼ ਨਾ ਕਰਨ ਲਈ ਵੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਲੈਕ ਆਊਟ ਦੀ ਸਥਿਤੀ ਸਮੇਂ ਕੋਈ ਵੀ ਬੇਲੌੜੀ ਲਾਈਟਾਂ ਜਗਾਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਸੰਬੰਧਤ ਅਧਿਕਾਰੀਆਂ ਨੂੰ ਸੋਲਰ ਲਾਈਟਾਂ ਅਤੇ ਸਟਰੀਟ ਲਾਈਟਾਂ ਰਾਤ ਵੇਲੇ ਬੰਦ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬਲੈਕ ਆਉਟ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਨਾ ਹੋਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆਂ ਨੇ ਪ੍ਰਭਾਰੀ ਸ਼੍ਰੀ ਡੀ.ਕੇ ਤਿਵਾੜੀ ਨੂੰ ਭਰੋਸਾ ਦਿਵਾਇਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਫਾਇਰਬ੍ਰਿਗੇਡ, ਸਿਹਤ ਸੁਵਿਧਾਵਾਂ ਸਮੇਤ ਜਿਲ੍ਹੇ ਅੰਦਰ ਖਾਣ-ਪੀਣ, ਜਰੂਰੀ ਵਸਤਾਂ ਦਾ ਸਟਾਕ ਲੋੜ ਅਨੁਸਾਰ ਉਪਲਬੱਧ ਹੈ ਉਨ੍ਹਾਂ ਦੱਸਿਆ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ 24 ਘੰਟੇ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿਲ੍ਹੇ ਦੇ ਲੋਕਾਂ ਦੀ ਬਿਹਤਰੀ ਲਈ ਪ੍ਰਸ਼ਾਸਨ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਿਹਾ ਹੈ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਅਜੈ ਗਾਂਧੀ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਚਾਰੂਮਿਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ, ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ ਮੋਗਾ, ਸਾਰੰਗਪ੍ਰੀਤ ਓਜਲਾ ਐੱਸ.ਡੀ.ਐੱਮ ਮੋਗਾ, ਸਵਾਤੀ ਟਿਵਾਣਾ ਐੱਸ.ਡੀ.ਐੱਮ ਨਿਹਾਲ ਸਿੰਘ ਵਾਲਾ, ਬੇਅੰਤ ਸਿੰਘ ਸਿੱਧੂ ਐੱਸ.ਡੀ.ਐੱਮ ਬਾਘਾਪੁਰਾਣਾ, ਤੁਸ਼ਿਤਾ ਗੁਲਾਟੀ ਸਹਾਇਕ ਕਮਿਸ਼ਨਰ (ਜ) ਮੁੱਖ ਖੇਤੀਬਾੜੀ ਅਫਸਰ ਗੁਰਪ੍ਰੀਤ ਸਿੰਘ , ਡਾ. ਪ੍ਰਦੀਪ ਸਿੰਘ ਸਿਵਲ ਸਰਜਨ, ਗੀਤਾ ਬਿਸ਼ੰਭੂ ਜਿਲ੍ਹਾ ਫੂਡ ਤੇ ਸਿਵਲ ਸਪਲਾਈ ਕੰਟਰੋਲਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

10 मई को होने वाली राष्ट्रीय लोक अदालत स्थगित

जालंधर (अरोड़ा) :- जिला एवं सत्र न्यायाधीश जालंधर निरभऊ सिंह गिल ने बताया कि 10 …

Leave a Reply

Your email address will not be published. Required fields are marked *