ਸੈਸ਼ਨ ਡਵੀਜਨ ਮੋਗਾ ਵਿਖੇ ਤਿੰਨ ਨਵੀਆਂ ਅਦਾਲਤਾਂ ਦੀ ਸ਼ੁਰੂਆਤ

ਜ਼ਿਲ੍ਹਾ ਤੇ ਸੈਸ਼ਨ ਜੱਜ ਤੋਂ ਇਲਾਵਾ ਹੋਰ ਪ੍ਰਮੁੱਖ ਅਧਿਕਾਰੀਆਂ ਨੇ ਨਵੇਂ ਜੱਜ ਸਾਹਿਬਾਨਾਂ ਨੂੰ ਦਿੱਤੀਆਂ ਮੁਬਾਰਕਾਂ

ਮੋਗਾ (ਕਮਲ) :- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ 11 ਅਪ੍ਰੈਲ 2025 ਨੂੰ ਸੈਸ਼ਨ ਡਵੀਜਨ ਮੋਗਾ ਵਿਖੇ 3 ਨਵੀਆਂ ਅਦਾਲਤਾਂ ਦੀ ਸ਼ੁਰੂਆਤ ਕੀਤੀ ਗਈ। ਪਿਛਲੇ ਸਾਲ ਮਿਸ ਪ੍ਰਭਜੋਤ ਕੌਰ, ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਨੇ ਆਪਣੀ ਪੀ.ਸੀ.ਐੱਸ. ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਸੈਸ਼ਨ ਡਵੀਜਨ ਮੋਗਾ ਵਿਖੇ ਆਪਣੀ ਇੱਕ ਸਾਲਾ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਸੀ।

ਇਸ ਟ੍ਰੇਨਿੰਗ ਦੇ ਮੁਕੰਮਲ ਹੋਣ ਤੋਂ ਬਾਅਦ ਅੱਜ ਮਿਸ ਪ੍ਰਭਜੋਤ ਕੌਰ ਵੱਲੋਂ ਸਬ ਡਵੀਜਨ ਨਿਹਾਲ ਸਿੰਘ ਵਾਲਾ ਵਿਖੇ ਤੋਂ ਇਲਾਵਾ ਮਿਸ ਪਰਮਿੰਦਰ ਕੌਰ ਅਤੇ ਮਿਸ ਮਨਪ੍ਰੀਤ ਕੌਰ ਵੱਲੋਂ ਮੋਗਾ ਵਿਖੇ ਬਤੌਰ ਸਿਵਲ ਜੱਜ (ਜੂਨੀਅਰ ਡਵੀਜਨ)-ਕਮ-ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵਜੋਂ ਆਪਣੀ ਡਿਊਟੀ ਦੀ ਸ਼ੁਰੂਆਤ ਕੀਤੀ ਗਈ। ਮੋਗਾ ਵਿਖੇ ਨਵੀਂਆਂ ਅਦਾਲਤਾਂ ਦੀ ਸ਼ੁਰੂਆਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ, ਬਿਸ਼ਨ ਸਰੂਪ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਅਤੇ ਗੁਰਿੰਦਰ ਸਿੰਘ ਮੁੱਖ ਪ੍ਰਬੰਧਕੀ ਅਫਸਰ-ਕਮ–ਸੁਪਰਡੈਂਟ ਗ੍ਰੇਡ–1, ਸੈਸ਼ਨ ਡਵੀਜਨ ਮੋਗਾ ਵੱਲੋਂ ਕਰਵਾਈ ਗਈ ਅਤੇ ਨਵੇਂ ਜੁਆਇਨ ਕੀਤੇ ਜੱਜ ਸਾਹਿਬਾਨਾਂ ਨੂੰ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ ਗਈਆਂ। ਸਰਬਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਬਹੁਤ ਹੀ ਜਿੰਮੇਵਾਰ ਅਹੁਦੇ ਉੱਪਰ ਬਿਰਾਜਮਾਨ ਹੋਏ ਹਨ ਇਸ ਲਈ ਆਮ ਲੋਕਾਂ ਨੂੰ ਵੱਧ ਤੋਂ ਵੱਧ ਪਾਰਦਰਸ਼ਤਾ ਨਾਲ ਜੁਡੀਸ਼ੀਅਲ ਸੇਵਾਵਾਂ ਮਹੁੱਈਆ ਕਰਵਾਈਆਂ ਜਾਣ ਇਹਨਾਂ ਵਿੱਚ ਦੇਰੀ ਬਿਲਕੁਲ ਵੀ ਨਾ ਕੀਤੀ ਜਾਵੇ।

Check Also

अलायंस क्लब जालंधर समर्पण ने जल सेवा समिति को 11000/रूपऐ का चेक भेंट किया

जालंधर (अरोड़ा) :- अलायंस क्लब जालंधर समर्पण ने सेवा के प्रकल्पों की लड़ी को आगे …

Leave a Reply

Your email address will not be published. Required fields are marked *