ਪੰਜਾਬ ਸਰਕਾਰ ਵੱਲੋਂ ਆਰਮੀ ਅਗਨੀਵੀਰ ਦੀ ਭਰਤੀ ਲਈ ਮੁਫਤ ਲਿਖਤੀ ਪੇਪਰ ਅਤੇ ਫਿੱਜੀਕਲ ਟਰੇਨਿੰਗ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਚੱਲ ਰਹੀ

ਅੰਮ੍ਰਿਤਸਰ (ਪ੍ਰਦੀਪ) :- ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜਿਲ੍ਹਾ ਅੰਮਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਰਮੀ ਅਗਨੀਵੀਰ ਵਿੱਚ ਮਿਤੀ 14 ਮਾਰਚ 2025 ਤੋਂ 10 ਅਪਰੈਲ 2025 ਤੱਕ ਰਿਜ਼ਸਟਰੇਸ਼ਨ ਸ਼ੁਰੂ ਹੋ ਗਈ ਹੈ । ਅਰਮੀ ਅਗਨੀਵੀਰ ਵਿੱਚ ਭਰਤੀ ਲਈ ਫਿੱਜੀਕਲ ਅਤੇ ਲਿਖਤੀ ਪੇਪਰ ਦੀ ਟਰੇਨਿੰਗ ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ,ਅੰਮ੍ਰਿਤਸਰ ਵਿਖੇ ਬਹੁਤ ਜੋਰ ਨਾਲ ਚੱਲ ਰਹੀ ਹੈ। ਜੋ ਯੁਵਕ ਫਿੱਜੀਕਲ /ਲਿਖਤੀ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ। ਉਹ ਯੁਵਕ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਆ ਕੇ ਮੁੱਫਤ ਤਿਆਰੀ ਕਰ ਸਕਦੇ ਹਨ। ਕੈਂਪ ਦੀ ਟਰੇਨਿੰਗ ਲੈਣ ਲਈ ਦਸਤਾਵੇਜ ਦੀਆ ਫੋਟੋ ਕਾਪੀਆਂ ਜਿਵੇ ਆਧਾਰ ਕਾਰਡ,ਦਸਵੀਂ ਕਲਾਸ ਜਾ ਬਾਰਵੀ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ ਫੋਟੋਗਰਾਫ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਕੈਂਪ ਦੇ ਅਧਿਕਾਰੀ ਦੇ ਦੱਸਿਆ ਹੈ ਕਿ ਟਰੇਨਿੰਗ ਦੌਰਾਨ ਯੂਵਕਾ ਨੂੰ ਟਰੇਨਿੰਗ,ਪੜਾਈ,ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤਾ ਜਾਵੇਗਾ । ਯੂਵਕ ਵਧੇਰੇ ਜਾਣਕਾਰੀ ਲਈ ਇਹਨ੍ਹਾਂ ਮੁਬਾਇਲ ਨੰਬਰ 7009317626 ਅਤੇ 9872840492 ਤੇ ਸਪੰਰਕ ਕਰਨ ਅਤੇ ਟਰੇਨਿੰਗ ਲੈਣ ਲਈ ਜਲਦੀ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਆ ਕੇ ਟਰੇਨਿੰਗ ਦਾ ਲਾਭ ਲੈਣ।

Check Also

एयर मार्शल एस शिवकुमार वीएसएम ने एयर ऑफिसर-इन-चार्ज-प्रशासन का पदभार ग्रहण किया

दिल्ली/जालंधर (ब्यूरो) :- एयर मार्शल एस शिवकुमार वीएसएम ने 01 जुलाई 2025 को वायु सेना …

Leave a Reply

Your email address will not be published. Required fields are marked *