ਜਲੰਧਰ (ਅਰੋੜਾ) :- ਮੇਹਰ ਚੰਦ ਪੌਲੀਟੈਕਨਿਕ ਕਾਲੇਜ ਦੇ ਇਲੈਕਟ੍ਰਾਨਿਕਸ ਅਤੇ ਕੰਮਪਿਊਟਰ ਵਿਭਾਗ ਦੇ ਇੰਚਾਰਜ ਪ੍ਰਿੰਸ ਮਦਾਨ ਨੂੰ ਆਈ.ਐਸ.ਟੀ.ਈ – 2024 ਦੀ 54ਵੀਂ ਸਲਾਨਾ ਕਨਵੈਨਸ਼ਨ ਵਿੱਚ ਪੰਜਾਬ ਦੇ ਬੈਸਟ ਪੌਲੀਟੈਕਨਿਕ ਟੀਚਰ-2024 ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਰੋਪੜ ਵਿਖੇ ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ ਵਿੱਚਹੋਇਆ। ਇਸ ਸਮਾਗਮ ਵਿੱਚ ਆਈ.ਐਸ.ਟੀ.ਈ. ਦੇ ਪ੍ਰਧਾਨ ਡਾ. ਪ੍ਰਤਾਪ ਸਿੰਘ ਕੇ.ਦੇਸਾਈ ਅਤੇ ਐਗਜ਼ੀਕਿਊਟਿਵ ਸਕੱਤਰ ਡਾ. ਐਸ.ਐਸ.ਮੱਲੀ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਸਟੂਡੈਂਟ ਚੈਪਟਰ ਦੇ ਅਡਵਾਈਜ਼ਰ ਡਾ. ਰਾਜੀਵ ਭਾਟੀਆ ਅਤੇ ਸਾਰੇ ਵਿਭਾਗ ਮੁਖੀਆਂ ਨੇ ਪ੍ਰਿੰਸ ਮਦਾਨ ਨੂੰ ਵਧਾਈ ਦਿੱਤੀ। ਡਾ. ਜਗਰੂਪ ਸਿੰਘ ਨੇ ਇਸ ਮੌਕੇ ਉੱਤੇ ਪ੍ਰਿੰਸ ਮਦਾਨ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਸਲਾਨਾ ਸਮਾਗਮ ਵਿੱਚ ਵੀ ਪ੍ਰਿੰਸ ਮਦਾਨ ਨੂੰ ਸਨਮਾਨਿਤ ਕੀਤਾ ਜਾਵੇਗਾ।
