ਜਲੰਧਰ/ਅਰੌੜਾ – ਨੈਸਵੀਜ਼ ਕੰਪਨੀ ਵੱਲੋਂ ਹੈਲਥ ਐਂਡ ਵੈਲਥ ਉੱਤੇ ਸੈਮੀਨਾਰ ਕਰਵਾਇਆ ਗਿਆ। ਗੁਰਵਿੰਦਰ ਸਿੰਘ ਜੱਜ ਵੱਲੋਂ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਕੰਪਨੀ ਬਾਰੇ ਮੁੱਢਲੀ ਜਾਣਕਾਰੀ ਵੀ ਦਿੱਤੀ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਇਸ ਕੰਪਨੀ ਦੇ ਟੋਪ ਲੀਡਰ ਅਤੇ ਕੀ ਨੋਟ ਸਪੀਕਰ ਸੁਨੀਲ ਨਾਇਰ ਨੇ ਸ਼ਿਰਕਤ ਕੀਤੀ । ਇਸ ਦੇ ਨਾਲ ਹੀ ਪੰਜਾਬ ਦੀ ਟੋਪ ਆਈ ਡੀ ਗੋਪਾਲ ਕਿਸ਼ਨ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਮੀਟਿੰਗ ਦੀ ਰੂਪ ਰੇਖਾ ਡਾਕਟਰ ਜਗਤਾਰ ਸਿੰਘ ਵੱਲੋਂ ਤਿਆਰ ਕੀਤੀ ਗਈ ਅਤੇ ਉਹਨਾਂ ਵੱਲੋਂ ਆਏ ਹੋਏ ਸਾਰੇ ਮੈਂਬਰਾਂ ਨੂੰ ਇੱਕ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਵੈਲਥ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਉਸ ਬਾਰੇ ਚਾਨਣ ਪਾਇਆ। ਸੁਨੀਲ ਨਾਇਰ ਵੱਲੋਂ ਹੈਲਥ ਨੂੰ ਕਿਸ ਤਰ੍ਹਾਂ ਠੀਕ ਰੱਖਿਆ ਜਾ ਸਕਦਾ ਹੈ ਇਸ ਦੀ ਪੂਰਨ ਤੌਰ ਤੇ ਜਾਣਕਾਰੀ ਦਿੱਤੀ ਗਈ । ਇਸ ਵਿੱਚ ਵਿਸ਼ੇਸ਼ ਤੌਰ ਤੇ ਸਟੈਮ ਸੈਲ ਦੇ ਬਾਰੇ ਵਿੱਚ ਗਿਆਨ ਦਿੱਤਾ ਗਿਆ ਜੋ ਕਿ ਇੱਕ ਬਿਲਕੁਲ ਨਵੇਕਲਾ ਪ੍ਰੋਡਕਟ ਹੈ ਹਿੰਦੁਸਤਾਨ ਵਿੱਚ ਇੱਕੋ ਹੀ ਕੰਪਨੀ ਹੈ ਜੋ ਇਸ ਪ੍ਰੋਡਕਟ ਨੂੰ ਤਿਆਰ ਕਰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਉੱਤਮ ਭੂਮਿਕਾ ਮਨਦੀਪ ਕੌਰ ਨੇ ਨਿਭਾਈ ਅਤੇ ਉਨਾਂ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਵਿੱਚ ਵਿਸ਼ੇਸ਼ ਤੌਰ ਤੇ ਜਤਿੰਦਰ ਸਿੰਘ ਭਾਟੀਆ, ਪਰਮਜੀਤ ਸਿੰਘ ਕੁਲਵਿੰਦਰ ਸਿੰਘ, ਕਮਲਜੀਤ ਕਮਲ ਕਪੂਰ, ਰਜੀਵ ਅਗਰਵਾਲ, ਰਜੇਸ਼ਵਾਸਨ, ਕਵਿਤਾ ਸ਼ਰਮਾ, ਮਦਨ ਮੋਹਨ, ਡਾਕਟਰ ਜਸਪਾਲ, ਅਸ਼ੋਕ ਕੁਮਾਰ, ਐਸ ਐਸ ਸੰਘੂ, ਰੰਜਨ ਸੇਠੀ, ਰਜਿੰਦਰ ਕੌਰ, ਇੰਦਰਪ੍ਰੀਤ ਕੌਰ, ਡਾਕਟਰ ਰਕੇਸ਼ ਕੁਮਾਰ, ਐਸ ਕੇ ਬਹਿਲ, ਜਸਵਿੰਦਰ ਸਿੰਘ, ਮਿਨਹਾਸ ਅਤੇ ਹੋਰ ਬਹੁਤ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।
Check Also
ਅਮਨ ਅਰੋੜਾ ਵੱਲੋਂ ਪੰਚਾਇਤਾਂ ਨੂੰ ਪਿੰਡ ਪੱਧਰੀ ਵਿਵਾਦਾਂ ਨੂੰ ਆਪਸੀ ਸਹਿਮਤੀ ਨਾਲ ਸੁਲਝਾਉਣ ਦੀ ਅਪੀਲ
ਰੋਜ਼ਗਾਰ ਉਤਪਤੀ ਮੰਤਰੀ ਨੇ ਮੋਗਾ ਜ਼ਿਲ੍ਹੇ ਦੇ 2486 ਨਵੇਂ ਚੁਣੇ ਪੰਚਾਂ ਨੂੰ ਅਹੁਦੇ ਦੀ ਸਹੁੰ …