ਗਲੀ ਦੀ ਰੀਸੋਲਿੰਗ ਲਈ ਲੱਗ ਚੁੱਕਾ ਹੈ ਟੈਂਡਰ, ਜਲਦੀ ਹੀ ਹੋਵੇਗੀ ਅਗਲੇਰੀ ਕਾਰਵਾਈ-ਈ ਓ ਦਵਿੰਦਰ ਸਿੰਘ ਤੂਰ
ਮੋਗਾ (ਕਮਲ) :- ਕਾਲੇ ਕੇ ਰੋਡ ਤੇ ਸੋਸਾਇਟੀ ਵਾਲੀ ਗਲੀ ਦੇ ਵਸਨੀਕਾਂ ਦੀ ਮੰਗ ਸੀ ਕਿ ਉਹਨਾਂ ਦੀ ਗਲੀ ਵਿੱਚ ਮੀਂਹ ਆਦਿ ਦਾ ਪਾਣੀ ਖੜਨ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਮੰਗ ਉਪਰ ਤੁਰੰਤ ਕਾਰਵਾਈ ਕਰਦਿਆਂ ਨਗਰ ਕੌਂਸਲ ਬਾਘਾਪੁਰਾਣਾ ਦੀ ਟੀਮ ਵੱਲੋਂ ਪਾਣੀ ਦੀ ਨਿਕਾਸੀ ਕਰਵਾਈ ਗਈ। ਜਾਣਕਾਰੀ ਦਿੰਦਿਆਂ ਨਗਰ ਕੌਂਸਲ ਬਾਘਾਪੁਰਾਣਾ ਦੇ ਕਾਰਜ ਸਾਧਕ ਅਫਸਰ ਸ੍ਰੀ ਦਵਿੰਦਰ ਸਿੰਘ ਤੂਰ ਨੇ ਦੱਸਿਆ ਕਾਲੇ ਕੇ ਰੋਡ ਤੇ ਸੋਸਾਇਟੀ ਵਾਲੀ ਗਲੀ ਨੀਵੀਂ ਹੋਣ ਕਾਰਨ ਅਕਸਰ ਹੀ ਇਸ ਗਲੀ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਦੀ ਸਮੇਂ ਸਮੇਂ ਤੇ ਨਿਕਾਸੀ ਕਰਵਾ ਦਿੱਤੀ ਜਾਂਦੀ ਹੈ, ਇਸ ਗਲੀ ਦਾ ਕੰਮ ਰੀਸੋਲਿੰਗ ਕਰਨ ਲਈ ਟੈਂਡਰ ਵੀ ਲੱਗ ਚੁੱਕਾ ਹੈ ਜੋ ਕਿ ਪ੍ਰਗਤੀ ਅਧੀਨ ਹੈ। ਉਹਨਾਂ ਕਿਹਾ ਕਿ ਕਮਿਸ਼ਨਰ ਨਗਰ ਨਿਗਮ ਮੋਗਾ ਵਿਸ਼ੇਸ਼ ਸਾਰੰਗਲ ਦੇ ਹੁਕਮਾਂ ਤਹਿਤ ਨਗਰ ਕੌਂਸਲ ਬਾਘਾਪੁਰਾਣਾ ਵੱਲੋਂ ਸ਼ਹਿਰ ਵਾਸੀਆਂ ਨੂੰ ਉਚ ਦਰਜੇ ਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਉਕਤ ਗਲੀ ਵਾਸੀਆਂ ਦੀ ਪ੍ਰੇਸ਼ਾਨੀ ਵੀ ਕੌਂਸਲ ਦੇ ਧਿਆਨ ਵਿੱਚ ਹੈ ਸਰਕਾਰ ਦੀਆਂ ਹਦਾਇਤਾਂ ਤਹਿਤ ਇੱਥੇ ਜਲਦੀ ਹੀ ਰੀਸੋਲਿੰਗ ਦਾ ਕੰਮ ਕਰਵਾ ਦਿੱਤਾ ਜਾਵੇਗਾ