ਤਿੰਨ ਮੈਂਬਰੀ ਕਮੇਟੀ ਵੱਲੋਂ ਸੰਤ ਬਾਬਾ ਜਰਨੈਲ ਦਾਸ ਗਊਸ਼ਾਲਾ ਕਪੂਰੇ ਵਿਖੇ ਪ੍ਰਬੰਧਾਂ ਦੀ ਸਮੀਖਿਆ

ਗਊਸ਼ਾਲਾ ਵਿੱਚ ਉਚਿਤ ਮਾਤਰਾ ਵਿੱਚ ਹਰਾ ਚਾਰਾ, ਤੂੜੀ, ਪਾਣੀ ਉਪਲੱਬਧ, ਵੈਟਰਨਰੀ ਸੇਵਾਵਾਂ ਵੀ ਸਮੇਂ ਸਿਰ ਹੁੰਦੀਆਂ ਮੁਹੱਈਆ-ਡਿਪਟੀ ਡਾਇਰੈਕਟਰ ਡਾ. ਹਰਵੀਨ ਕੌਰ

ਮੋਗਾ (ਕਮਲ) :- ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਨੇ ਦੱਸਿਆ ਕਿ ਸੰਤ ਬਾਬਾ ਜਰਨੈਲ ਦਾਸ ਗਊਸ਼ਾਲਾ ਕਪੂਰੇ ਵਿਖੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਤਿੰਨ ਮੈਂਬਰੀ ਕਮੇਟੀ ਵੱਲੋਂ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਕਮੇਟੀ ਪ੍ਰਧਾਨ ਬਲਦੇਵ ਸਿੰਘ ਪਿੰਡ ਕਪੂਰੇ ਅਤੇ ਸੇਵਾਦਾਰ ਅਵਤਾਰ ਸਿੰਘ ਨਾਲ ਗਊਸ਼ਾਲਾ ਵਿਖੇ ਗਊਆਂ ਦੀ ਮੌਤ ਸਬੰਧੀ ਗੱਲਬਾਤ ਕੀਤੀ ਗਈ। ਮੌਕੇ ਤੇ ਹਾਜ਼ਰ ਪ੍ਰਬੰਧਕ ਸੇਵਾਦਾਰ ਵੱਲੋਂ ਪਿਛਲੇ ਕਰੀਬ 15 ਦਿਨਾਂ ਵਿੱਚ ਨੁਕਸਾਨੇ 2 ਪਸ਼ੂਆਂ ਬਾਰੇ ਦੱਸਿਆ ਕਿ ਪਸ਼ੂਆਂ ਦੀ ਮੌਤ ਦਾ ਕਾਰਨ ਵੱਡੀ ਉਮਰ ਅਤੇ ਦੁਰਬਲ ਹਾਲਤ ਸੀ, ਕਿਸੇ ਵੀ ਪ੍ਰਬੰਧਕ ਜਾਂ ਸੇਵਾਦਾਰ ਜਾਂ ਵੈਟਰਨਰੀ ਸੇਵਾਵਾਂ ਦੀ ਘਾਟ ਨਾਲ ਇਹਨਾਂ ਪਸ਼ੂਆਂ ਦੀ ਮੌਤ ਨਹੀਂ ਹੋਈ। ਡਾ. ਹਰਵੀਨ ਕੌਰ ਨੇ ਦੱਸਿਆ ਕਿ ਕਮੇਟੀ ਵੱਲੋਂ ਦੌਰੇ ਦੌਰਾਨ ਗਊਸ਼ਾਲਾ ਵਿਖੇ ਕਿਸੇ ਮ੍ਰਿਤਕ ਗਊ ਨੂੰ ਨਹੀਂ ਦੇਖਿਆ ਗਿਆ। ਗਊਸ਼ਾਲਾ ਦੇ ਦੌਰੇ ਦੌਰਾਨ ਦੋ ਬਿਮਾਰ ਗਾਵਾਂ ਨੂੰ ਮੌਕੇ ਤੇ ਵੈਟਨਰੀ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਉਹਨਾਂ ਕਿਹਾ ਕਿ ਗਊਸ਼ਾਲਾ ਵਿੱਚ ਹਰਾ ਚਾਰਾ, ਤੂੜੀ ਅਤੇ ਪਾਣੀ ਉਚਿਤ ਮਾਤਰਾ ਵਿੱਚ ਉਪਲੱਬਧ ਰਹਿੰਦਾ ਹੈ। ਵੈਟਰਨਰੀ ਸੇਵਾਵਾਂ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤਹਿਤ ਪਸ਼ੂ ਪਾਲਣ ਵਿਭਾਗ ਗਊ ਧੰਨ ਦੀ ਉਚਿੱਤ ਸਾਂਭ ਸੰਭਾਲ ਲਈ ਹਮੇਸ਼ਾਂ ਤਤਪਰ ਹੈ।

Check Also

लायंस क्लब जालंधर के पूर्व प्रधान स्वर्गीय लायन धर्मपाल छाबड़ा के निमित्त रखें पाठ का भोग एवं रस्म किरया आज 1 से 2 बजे तक

जालंधर/अरोड़ा – लायंस क्लब जालंधर के पूर्व प्रधान स्वर्गीय लायन धर्मपाल छाबड़ा बहुत ही मिलनसार, …

Leave a Reply

Your email address will not be published. Required fields are marked *