(Date : 25/April/2424)

(Date : 25/April/2424)

मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौधरी | सेंट सोल्जर ग्रुप ऑफ इंस्टीट्यूशंस के विद्यार्थियों ने जे.ई.ई मेन परीक्षा में अपने ग्रुप का नाम रोशन किया | के.एम.वी. में वैल्यू एडेड सोशल आउटरीच प्रोग्राम | इनोसेंट हार्ट्स के छात्रों का जे.ई.ई मेन्स-2024 में उत्कृष्ट प्रदर्शन | एपीजे कॉलेज ऑफ फाइन आर्टस जालंधर के विद्यार्थियों ने निःशुल्क सौंदर्य और त्वचा देखभाल समाधान सीखे |

सामाजिक गतिविधयां

ਜੇਲ੍ਹ ਹਵਾਲਾਤੀਆਂ/ਕੈਦੀਆਂ ਨੂੰ ਵੋਕੇਸ਼ਨਲ ਲਿਟਰੇਸੀ ਮੁਹਿੰਮ ਤਹਿਤ ਬੇਕਰੀ ਕਿੱਟਾਂ ਤੇ ਸਰਟੀਫਿਕੇਟਾਂ ਦੀ ਵੰਡ

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਹਵਾਲਾਤੀਆਂ ਨੂੰ ਜੇਲ੍ਹ ਤੋਂ ਬਾਹਰ ਅਪਰਾਧਿਕ ਦੁਨੀਆਂ ਛੱਡ ਕੇ ਆਤਮਨਿਰਭਰ ਮਨੁੱਖ ਬਣਨ ਲਈ ਪ੍ਰੇਰਿਆ

ਮੋਗਾ (ਕਮਲ) :- ਮਾਨਯੋਗ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਧਾਂਵਾਲੀਆ ਜੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਅਤੇ ਮਨਜਿੰਦਰ ਸਿੰਘ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ 20 ਅਕਤੂਬਰ ਨੂੰ ਸਬ ਜੇਲ ਮੋਗਾ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇਣ ਬਾਰੇ ਮਿਤੀ 20.09.2023 ਤੋਂ 20.10.2023 ਤੱਕ ਇੱਕ ਮੁਹਿੰਮ ''ਵੋਕੇਸ਼ਨਲ ਲਿਟਰੇਸੀ ਫਾਰ ਜੇਲ ਇਨਮੇਟਸ'' ਚਲਾਈ ਗਈ ਸੀ। ਇਸ  ਮੁਹਿੰਮ ਦੇ ਤਹਿਤ ਵੱਖ-ਵੱਖ ਅਦਾਰਿਆਂ ਵੱਲੋਂ ਬੰਦੀਆਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਸਮਾਜ ਵਿੱਚ ਆਪਣਾ ਮੁੜ ਵਸੇਬੇ ਲਈ ਜੇਲ੍ਹ ਤੋਂ ਬਾਹਰ ਕੋਈ ਕਿੱਤਾ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਸਮਾਜ ਵਿੱਚ ਖੁਸ਼ਹਾਲ ਜਿੰਦਗੀ ਜੀ ਸਕਣ। ਮੁਹਿੰਮ ਤਹਿਤ 23 ਬੰਦੀਆਂ ਨੂੰ ਬੇਕਰੀ ਦੀ, 24 ਨੂੰ ਇਲੈਕਟ੍ਰੀਸਿਟੀ ਫਿਟਿੰਗ ਦੀ ਤੇ 15 ਬੰਦੀਆਂ ਨੂੰ ਖੇਤੀਬਾੜੀ ਅਤੇ ਮੱਛੀ ਪਾਲਣ ਕਿੱਤਿਆਂ ਨਾਲ ਸਬੰਧਤ ਟ੍ਰੇਨਿੰਗ ਦਿੱਤੀ ਗਈ। ਇਸ ਤਰ੍ਹਾਂ ਕੁੱਲ 62 ਹਵਾਲਾਤੀਆਂ/ਕੈਦੀਆਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦਿੱਤੀ ਗਈ। ਮੁਹਿੰਮ ਦੇ ਆਖਰੀ ਦਿਨ ਸ਼੍ਰੀ ਅਤੁਲ ਕਸਾਨਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਜਿਨ੍ਹਾਂ ਹਵਾਲਾਤੀਆਂ/ਕੈਦੀਆਂ ਨੇ ਉਕਤ ਮੁਹਿੰਮ ਦੌਰਾਨ ਟ੍ਰੇਨਿੰਗ ਲਈ ਸੀ, ਉਨ੍ਹਾਂ ਹਵਾਲਾਤੀਆਂ/ਕੈਦੀਆਂ ਨੂੰ ਬੇਕਰੀ ਕਿੱਟਾਂ ਤੇ ਸਿਖਲਾਈ ਸਟਰੀਫਿਕੇਟ ਪ੍ਰਦਾਨ ਕੀਤੇ ਗਏ। ਅਤੁਲ ਕਸਾਨਾ ਨੇ ਹਵਾਲਾਤੀਆਂ ਨੂੰ ਦੱਸਿਆ ਕਿ ਇਹ ਵੋਕੇਸ਼ਨਲ ਟ੍ਰੇਨਿੰਗ ਹਵਾਲਾਤੀਆਂ ਨੂੰ ਸਜ਼ਾ ਭੁਗਤਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਇੱਕ ਆਤਮਨਿਰਭਰ ਜੀਵਨ ਜਿਉਣ ਲਈ ਸਹਾਈ ਸਿੱਧ ਹੋਵੇਗੀ ਅਤੇ ਉਨ੍ਹਾਂ ਨੇ ਹਵਾਲਾਤੀਆਂ ਨੂੰ ਇਸ ਟ੍ਰੇਨਿੰਗ ਦਾ ਲਾਹਾ ਲੈਣ ਲਈ ਪ੍ਰੇਰਿਆ। ਇਸ ਮੌਕੇ ਉਨ੍ਹਾਂ ਨਾਲ ਅਮਰੀਸ਼ ਕੁਮਾਰ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ, ਅਨੀਤਾ ਦਰਸ਼ੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਡਿੰਪਲ ਥਾਪਰ ਵੀ ਮੌਜੂਦ ਸਨ। ਸੁਨੀਤ ਨੰਦਾ ਅਤੇ ਮਿਸ ਕਰੀਨਾ ਜੈਦਕਾ ਟ੍ਰੇਨਰ ਤੇ ਸ਼੍ਰੀ ਪਵਨ ਕੁਮਾਰ ਟ੍ਰੇਨਰ ਇਲੈਕਟ੍ਰੀਕਲ ਵੱਲੋਂ ਇਹ ਸਿਖਲਾਈ ਦਿੱਤੀ ਗਈ। ਇਸ ਮੌਕੇ ਤੇ ਗੌਰਵ ਕੁਮਾਰ ਡਾਇਰੈਕਟਰ ਆਰ.ਐੱਸ.ਈ.ਟੀ.ਆਈ., ਪੁਸ਼ਰਾਜ ਸਕਿੱਲ ਡਿਵੈੱਲਪਮੈਂਟ ਅਤੇ ਪ੍ਰੀਤਮਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ ਮੋਗਾ ਵੀ ਹਾਜਰ ਸਨ।

ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਵਿੱਚ ਧਰਮਕੋਟ ਵਿਖੇ ਕੈਂਪ ਦਾ ਆਯੋਜਨ

ਮੋਗਾ (ਕਮਲ) :- ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਲਈ ਪਿੰਡ ਪੱਧਰੀ ਜਾਗਰੂਕਤਾ ਫੈਲਾਅ ਰਹੀਆਂ ਹਨ ਤਾਂ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੂੰ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਵਾਤਾਵਰਨ ਪੱਖੀ ਸਬਸਿਡੀ ਯੁਕਤ ਮਸ਼ੀਨਾਂ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਕਤ ਦੀ ਲਗਾਤਾਰਤਾ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਬਾਜ ਸਿੰਘ ਦੀ ਅਗਵਾਈ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ  ਡਾ. ਗੁਰਲਵਲੀਨ ਸਿੰਘ ਸਿੱਧੂ ਵੱਲੋਂ ਪਿੰਡ ਧਰਮਕੋਟ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਖੇਤੀਬਾੜੀ ਮਾਹਿਰਾਂ ਨੇ ਟੀਮ ਨੇ ਕਿਸਾਨਾਂ ਨੂੰ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੇ ਪ੍ਰਭਾਵਸ਼ਾਲੀ ਨੁਕਤੇ ਦੱਸੇ ਅਤੇ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਉੱਪਰ ਸਖਤ ਪਾਬੰਦੀ ਲਗਾਈ ਗਈ ਹੈ ਕਿਸਾਨ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਕੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਰੋਕਣ ਵਿੱਚ ਸਹਿਯੋਗ ਕਰਨ।

सांसद सुशील रिंकू ने जालंधर हाइट्स में पीएनबी की शाखा का उद्घाटन किया

लोगों को किफायती हाउसिंग सुविधा उपलब्ध करवाने के लिए एशियाई ग्रुप की प्रशंसा की

जालंधर (अरोड़ा) :- लोकसभा सदस्य सुशील कुमार रिंकू ने आज 66 फीट रोड स्थित जालंधर हाइट्स 2 में पंजाब नेशनल बैंक की शाखा का उद्घाटन किया जिससे इस सोसाइटी में रहने वाले लोगों को बेहद सुगमता से बैंकिंग सुविधा प्राप्त हो सकेंगी। बैंक की नई शाखा का उद्घाटन करते हुए सांसद ने कहा कि इस हाउसिंग सोसाइटी में बड़ी तादाद में लोग रहते हैं जिन्हें उनके घर के पास ही बैंकिंग सेवाएं मुहैया करवाने के लिए एजीआई इंफ्रा की तरफ से यह काफी अच्छा कदम उठाया गया है।

 

एजीआई ग्रुप के एमडी सुखदेव सिंह की प्रशंसा करते हुए रिंकू ने कहा कि इस ग्रुप ने लोगों को किफायती हाउसिंग सुविधा उपलब्ध करवाने के लिए बड़ी मेहनत की है जिसके नतीजे स्वरूप आज एजीआई का जालंधर ही नहीं बल्कि पूरे देश में काफी नाम है। रिंकू ने कहा कि ग्रुप की तरफ से लगातार लोगों के लिए हाउसिंग अपार्टमेंट का निर्माण किया जा रहा है जहां लोगों को काफी अच्छी सुविधा मिलती हैं। उन्होंने कहा कि सोसाइटी में बैंक खोलना एक अच्छा कदम है जिससे निश्चित ही लोगों को फायदा होगा। इस मौके पर पीएनबी के जोनल मैनेजर प्रवीण कुमार, डीजीएम हरविंदर सिंह रंधावा, एमसीसी हेड सुरेंद्र शर्मा, सर्किल हेड राजेश कुमार, चीफ मैनेजर दलजीत सिंह, सीनियर मैनेजर संजय सिंह व अन्य गणमान्य मौजूद थे।

ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵੱਲੋਂ ਪਿੰਡ ਗਗੜਾ ਵਿਖੇ ਕਰਾਪ ਰੈਜੀਡਿਊ ਮੈਨੇਜਮੈਂਟ ਸਬੰਧੀ ਕੈਂਪ ਦਾ ਆਯੋਜਨ

ਪਰਾਲੀ ਦੇ ਸੁਚੱਜੇ ਪ੍ਰਬੰਧਨ ਬਾਰੇ ਫੈਲਾਈ ਜਾਗਰੂਕਤਾ

ਮੋਗਾ (ਕਮਲ) :- ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਲਗਾਤਾਰ ਝੋਨੇ ਦੀ ਪਰਾਲੀ ਨੂੰ ਨਾ ਜਲਾਉਣ ਲਈ ਪਿੰਡ ਪੱਧਰੀ ਜਾਗਰੂਕਤਾ ਫੈਲਾਅ ਰਹੀਆਂ ਹਨ ਤਾਂ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਇ ਇਸਨੂੰ ਖੇਤਾਂ ਵਿੱਚ ਹੀ ਮਿਲਾਉਣ ਨੂੰ ਤਰਜੀਹ ਦੇਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਵਾਤਾਵਰਨ ਪੱਖੀ ਸਬਸਿਡੀ ਯੁਕਤ ਮਸ਼ੀਨਾਂ ਦੀ ਵਰਤੋਂ ਬਾਰੇ ਵੀ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਕਤ ਦੀ ਲਗਾਤਾਰਤਾ ਵਿੱਚ ਕ੍ਰਿ਼ਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਵੱਲੋਂ ਪਿੰਡ ਗਗੜਾ ਵਿਖੇ ਕਰਾਪ ਰੈਜੀਡਿਊ ਮੈਨੇਜਮੈਂਟ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਵਿੱਚ ਕਿਸਾਨਾਂ ਨੂੰ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਝੋਨੇ ਦੀ ਪਰਾਲੀ ਨੂੰ ਜਲਾਉਣ ਦੀ ਬਿਜਾਇ ਉਸਨੂੰ ਖੇਤਾਂ ਵਿੱਚ ਹੀ ਮਿਲਾ ਕੇ ਨਸ਼ਟ ਕਰਨ ਪ੍ਰਤੀ ਉਤਸ਼ਾਹਿਤ ਕਰਨਾ ਹੈ। ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਤਾਂ ਬਚਦਾ ਹੀ ਹੈ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਣ ਦੀ ਬਿਜਾਇ ਵਧਦੀ ਹੈ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾਉਣ ਲਈ ਅਹਿਦ ਲਿਆ। ਇਸ ਮੌਕੇ ਰਾਜਿੰਦਰ ਕੌਰ, ਲੈਕਚਰਾਰ ਸੁਖਦੇਵ ਸਿੰਘ, ਏ.ਟੀ.ਐਮ. ਗਗਨਦੀਪ ਸਿੰਘ ਅਤੇ ਬਾਕੀ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ।

ਦੁਸਹਿਰਾ ਦੇ ਅਵਸਰ ਤੇ 9 ਵਜੇ ਤੋਂ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ ਸੇਵਾ ਕੇਂਦਰ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਦੇ ਸਮੂਹ ਸੇਵਾ ਕੇਂਦਰ ਮਿਤੀ 24 ਅਕਤੂਬਰ ਨੂੰ ਦੁਸਹਿਰਾ ਦੇ ਅਸਵਰ 'ਤੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਹੀ ਕਾਰਜਸ਼ੀਲ ਰਹਿਣਗੇ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਾਸੀ ਉਕਤ ਸਮੇਂ ਅਨੁਸਾਰ ਦੁਸਹਿਰੇ ਦੇ ਅਵਸਰ ਉੱਪਰ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲੈ ਸਕਦੇ ਹਨ। ਜਿਕਰਯੋਗ ਹੈ ਕਿ ਆਮ ਦਿਨਾਂ ਵਿੱਚ ਸੇਵਾ ਕੇਂਦਰ 9 ਤੋਂ 5 ਵਜੇ ਤੱਕ ਖੁੱਲ੍ਹੇ ਰੱਖੇ ਜਾਂਦੇ ਹਨ।

ਡਿਪਟੀ ਕਮਿਸ਼ਨਰ ਨੇ ਹਲਕਿਆਂ ਦੇ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਕੀਤੇ ਨਿਯੁਕਤ

ਵੋਟਰ ਸੂਚੀ ਤਿਆਰ ਕਰਦੇ ਸਮੇਂ ਪ੍ਰਾਪਤ ਸ਼ਡਿਊਲ ਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਬਾਰੇ ਕਿਹਾ

ਫਾਰਮ ਨੰ: 1 ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ

ਮੋਗਾ (ਕਮਲ) :- ਚੀਫ ਕਮਿਸ਼ਨਰ, ਗੁਰਦੁਆਰਾ ਚੋਣਾਂ, ਪੰਜਾਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਗੁਰਦੁਆਰਾ ਬੋਰਡ ਚੋਣ ਹਲਕਿਆਂ ਵਿਚ ਵੋਟਰ ਸੂਚੀਆਂ ਦੀ ਤਿਆਰੀ ਸਬੰਧੀ ਸ਼ਡਿਊਲ ਜਾਰੀ ਕੀਤਾ ਹੋਇਆ ਹੈ। ਇਸ ਕੰਮ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰ ਕੁਲਵੰਤ ਸਿੰਘ ਨੇ ਸਿੱਖ ਗੁਰਦੁਆਰਾ ਚੋਣਾਂ ਰੂਲਜ਼ 1959 ਜੋ ਸਮੇਂ-ਸਮੇਂ ਸਿਰ ਸੋਧੇ ਗਏ ਹਨ, ਦੇ ਰੂਲ 7 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਚੋਣ ਹਲਕੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਚੋਣ ਹਲਕੇ ਵਿਚੋਂ ਬਿਨੈਕਾਰਾਂ ਪਾਸੋਂ ਦਾਅਵੇ/ਇਤਰਾਜ਼ ਪ੍ਰਾਪਤ ਕਰਨ, ਫੈਸਲੇ ਕਰਨ, ਵੋਟਰ ਸੂਚੀ ਤਿਆਰ ਕਰਨ ਅਤੇ ਚੋਣਾਂ ਲਈ ਬਤੌਰ ਰਿਵਾਈਜ਼ਿੰਗ ਅਥਾਰਟੀਜ਼ ਅਤੇ ਇਨ੍ਹਾਂ ਨਾਲ ਬੋਰਡ ਚੋਣ ਹਲਕੇਵਾਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਪੈਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਹਲਕੇ 22- ਧਰਮਕੋਟ ਲਈ ਉੱਪ ਮੰਡਲ ਮੈਜਿਸਟ੍ਰੇਟ ਧਰਮਕੋਟ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਧਰਮਕੋਟ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ 23- ਮੋਗਾ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਮੋਗਾ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਮੋਗਾ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ 24- ਬੱਧਣੀ ਕਲਾਂ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਬੱਧਣੀ ਕਲਾਂ ਨੂੰ ਲਗਾਇਆ ਗਿਆ ਹੈ। 25- ਨਿਹਾਲ ਸਿੰਘ ਵਾਲਾ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਨਿਹਾਲ ਸਿੰਘ ਵਾਲਾ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਨਿਹਾਲ ਸਿੰਘ ਵਾਲਾ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ 26- ਬਾਘਾਪੁਰਾਣਾ ਹਲਕੇ ਲਈ ਉੱਪ ਮੰਡਲ ਮੈਜਿਸਟ੍ਰੇਟ ਬਾਘਾਪੁਰਾਣਾ ਨੂੰ ਰਿਵਾਈਜ਼ਿੰਗ ਅਥਾਰਟੀ ਅਫ਼ਸਰ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਨਾਲ ਤਹਿਸੀਲਦਾਰ ਬਾਘਾਪੁਰਾਣਾ ਨੂੰ ਲਗਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ, 2023 ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ, ਜੋ ਕਿ 15 ਨਵੰਬਰ, 2023 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 16 ਨਵੰਬਰ, 2023 ਤੋਂ 4 ਦਸੰਬਰ, 2023 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਹੋਵੇਗੀ। ਇਸ ਤੋਂ ਬਾਅਦ 5 ਦਸੰਬਰ, 2023 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਦਿਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 26 ਦਸੰਬਰ, 2023 ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਜਨਵਰੀ, 2024 ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦਾ ਸਿੱਖ ਗੁਰਦੁਆਰਾ ਬੋਰਡ ਚੋਣਾਂ, 1959 ਦੇ ਰੂਲ ਨੰਬਰ 10(3) ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ, 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 16 ਜਨਵਰੀ, 2024 ਨੂੰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਮੂਹ ਰਿਵਾਈਜ਼ਿੰਗ ਅਥਾਰਟੀਜ਼ ਨੂੰ ਹਦਾਇਤ ਕੀਤੀ ਹੈ ਕਿ ਵੋਟਰ ਸੂਚੀ ਤਿਆਰ ਕਰਦੇ ਸਮੇਂ ਪ੍ਰਾਪਤ ਹੋਏ ਸ਼ਡਿਊਲ ਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ ਨੰ: 1 ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਆਈ.ਏ.ਐਸ./ਪੀ.ਸੀ.ਐਸ ਦੀ ਪ੍ਰੀਖਿਆ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਰਜਿਸਟ੍ਰੇਸ਼ਨ ਸ਼ੁਰੂ

ਚਾਹਵਾਨ ਜਲਦ ਤੋਂ ਜਲਦ ਕਰਵਾਉਣ ਆਪਣੀ ਰਜਿਸਟ੍ਰੇਸ਼ਨ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜਿੱਥੇ ਭਾਰੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਕੱਢੀਆਂ ਜਾ ਰਹੀਆਂ ਹਨ ਉੱਥੇ ਹੀ ਆਈ.ਏ.ਐਸ./ਪੀ.ਸੀ.ਐਸ ਦੀ ਪ੍ਰੀਖਿਆ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਕਲਾਸਾਂ ਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਹੜਾ ਕਿ ਸਰਕਾਰ ਦਾ ਵਿਲੱਖਣ ਤੇ ਸ਼ਲਾਘਾਯੋਗ ਉਪਰਾਲਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਆਈ.ਏ.ਐਸ./ਪੀ.ਸੀ.ਐਸ. ਦੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ 8 ਕੋਚਿੰਗ ਸੈਂਟਰ ਖੋਲ੍ਹੇ ਜਾ ਰਹੇ ਹਨ।ਇਨ੍ਹਾਂ ਅੱਠ ਕੋਚਿੰਗ ਸੈਂਟਰਾਂ ਵਿੱਚੋਂ ਸਭ ਤੋਂ ਪਹਿਲਾ ਸੈਂਟਰ ਮੋਗਾ ਵਿਖੇ ਬਣਨ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਹੈ ਕਿ ਇਸ ਸਬੰਧੀ ਗ੍ਰੈਜੂਏਟ ਪਾਸ ਵਿਦਿਆਰਥੀਆਂ ਦੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਿਖੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ, ਜਿਹੜੇ ਗ੍ਰੈਜੂਏਟ ਪਾਸ ਵਿਦਿਆਰਥੀ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਇਸ ਦਫ਼ਤਰ ਦੇ ਲਿੰਕ tinyurl.com/ExamUPSC  ਉੱਤੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਸਹਾਇਤਾ ਨੰਬਰ 62392-66860 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।

ਲੋਕ ਹਿੱਤਾਂ/ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਪਟਵਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਕੀਤੇ ਬਦਲਵੇਂ ਪ੍ਰਬੰਧ

ਨੰਬਰਦਾਰ, ਪੰਚਾਇਤ ਸੈਕਟਰੀ, ਪ੍ਰਿੰਸੀਪਲ, ਹੈੱਡਮਾਸਟਰ ਵਿੱਚੋਂ ਕਿਸੇ ਦੋ ਦੀ ਸਰਟੀਫਿਕੇਟ ਲਈ ਤਸਦੀਕ ਵੀ ਹੋਵੇਗੀ ਮੰਨਣਯੋਗ

ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹੁਕਮ ਕੀਤੇ ਜਾਰੀ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਹਿੱਤਾਂ/ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਪਟਵਾਰੀਆਂ ਵੱਲੋਂ ਕੀਤੇ ਜਾਂਦੇ ਕੰਮਾਂ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਹਨ, ਜਿਸ ਨਾਲ ਆਮ ਲੋਕਾਂ ਦੇ ਸਰਕਾਰੀ ਕੰਮ ਪਹਿਲਾਂ ਨਾਲੋਂ ਘੱਟ ਸਮੇਂ ਵਿੱਚ ਅਤੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਪੂਰੇ ਹੋਣੇ ਸੁਭਾਵਿਕ ਹੋਣਗੇ। ਬਦਲਵੇਂ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਰਟੀਫਿਕੇਟਾਂ ਦੀ ਤਸਦੀਕ ਜੇਕਰ ਨਾ ਹੋਵੇ ਤਾਂ ਅਜਿਹੇ ਸਰਟੀਫਿਕੇਟ ਤੇ ਨੰਬਰਦਾਰ, ਪੰਚਾਇਤ ਸੈਕਟਰੀ, ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਹੈੱਡ ਮਾਸਟਰ ਦੇ ਵਿੱਚੋਂ ਕਿਸੇ ਵੀ ਦੋ ਅਧਿਕਾਰੀਆਂ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਕੇਵਲ ਸਰਕਾਰੀ ਗਜਟਿਡ ਅਫ਼ਸਰ ਦੀ ਤਸਦੀਕ ਵੀ ਮੰਨਣਯੋਗ ਹੋਵੇਗੀ। ਲੈਂਡ ਰਿਕਾਰਡ ਸਬੰਧੀ ਜ਼ਮੀਨ ਦੀ ਰਿਪੋਰਟ, ਭਾਰਤ ਮੁਕਤ ਸਰਟੀਫਿਕੇਟ ਆਦਿ ਹੁਣ ਤਹਿਸੀਲ ਵਿੱਚ ਮੌਜੂਦ ਏ.ਐਸ.ਐਮ. ਆਨਲਾਈਨ ਰਿਕਾਰਡ ਅਨੁਸਾਰ ਦਰਖਾਸਤਕਰਤਾ ਦੀ ਮਾਲਕੀ ਤਸਦੀਕ ਕਰ ਸਕੇਗਾ। ਕੁਲੈਕਟਰ ਰੇਟ ਦੀ ਰਿਪੋਰਟ ਸਬੰਧਤ ਰਜਿਸਟਰੀ ਕਲਰਕ ਕੁਲੈਕਟਰ ਰੇਟ ਅਨੁਸਾਰ ਮਾਲਕੀ ਦੀ ਕੀਮਤ ਤਸਦੀਕ ਕਰੇਗਾ। ਵੱਖ ਵੱਖ ਅਦਾਲਤਾਂ ਵੱਲੋਂ ਮੰਗੀ ਜਾਂਦੀ ਜ਼ਮੀਨ ਦੀ ਕੀਮਤ, ਜਮਾਨਤ ਸਬੰਧੀ ਰਿਪੋਰਟ ਹੁਣ ਸਬੰਧਤ ਰਜਿਸਟਰੀ ਕਲਰਕ ਵੱਲੋਂ ਰਿਪੋਰਟ ਕੀਤੀ ਜਾਵੇਗੀ। ਵੱਖ-ਵੱਖ ਵਿਭਾਗਾਂ ਵੱਲੋਂ ਚੱਲ-ਅਚੱਲ ਜਾਇਦਾਦ ਸਬੰਧੀ ਮੰਗੀ ਜਾਂਦੀ ਰਿਪੋਰਟ ਸਬੰਧਤ ਏ.ਐਸ.ਐਮ. ਆਨਲਾਈਨ ਰਿਕਾਰਡ ਅਨੁਸਾਰ ਕਰ ਸਕੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪਟਵਾਰੀਆਂ ਵੱਲੋਂ ਛੱਡੇ ਗਏ ਪਿੰਡਾਂ ਦੀ ਆੜ ਰਹਿਣ, ਸਟੇਅ ਆਦਿ ਸਬੰਧੀ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਇੱਕ ਵੱਖਰਾ ਰਜਿਸਟਰ ਤਿਆਰ ਕਰਕੇ ਉਸਦਾ ਰਿਕਾਰਡ ਰੱਖਣਗੇ। ਮਾਲ ਰਿਕਾਰਡ ਦੇ ਆਨਲਾਈਨ ਪਿੰਡਾਂ ਦੀਆਂ ਪਿਛਲੀਆਂ ਜਮ੍ਹਾਂਬੰਦੀਆਂ ਸਬੰਧਤ ਏ.ਐਸ.ਐਮ. ਜੋ ਰਿਕਾਰਡ ਆਨਲਾਈਨ ਮੌਜੂਦ ਹੈ ਦੀਆਂ ਫਰਦਾਂ ਜਾਰੀ ਕਰਨੀਆਂ ਯਕੀਨੀ ਬਣਾਉਣਗੇ।

'नाज़िया ड्रीम्स एक्सपो' द्वारा जालंधर में फैशन और लाइफस्टाइल प्रदर्शनी 21-22 अक्टूबर को

जालंधर (मक्कड़) - 'नाज़िया ड्रीम्स एक्सपो' द्वारा जालंधर में 21 और 22 अक्टूबर, शनिवार और रविवार को जालंधर में एक छत के नीचे 70 डिज़ाइनर अपनी प्रदर्शनी लगाएंगे। इसका आयोजन जालंधर में स्थित पृथ्वी प्लेनेट में होगा।

एनआईटी जालन्धर का 18वां वार्षिक दीक्षान्त समारोह

1281 विद्यार्थियों को प्रदान की गई उपाधियां

जालंधर (ब्यूरो) :- डा बी आर अम्बेडकर राष्ट्रीय प्रौद्योगिकी संस्थान जालन्धर ने अपना 18वां वार्षिक दीक्षान्त समारोह आयोजित किया। बनवारी लाल पुरोहित, पंजाब के माननीय राज्यपाल और प्रशासक, केन्द्र शासित प्रदेश, चंडीगढ़ दीक्षान्त समारोह के मुख्य अतिथि और माननीय सोनम वांगचुक, संस्थापक व निदेशक, लद्दाख छात्र शैक्षिक और सांस्कृतिक आंदोलन सम्मानित अतिथि के रूप में उपस्थित थे। इस दीक्षान्त समारोह के दौरान प्रोफेसर बिनोद कुमार कनौजिया, अध्यक्ष, अभिशासक परिषद् व निदेशक, एनआईटी जालन्धर डा अजय बंसल, कुलसचिव, एनआईटी जालन्धर; अभिशासक परिषद् के सदस्य अभिषद् के सदस्य एनआईटी जालन्धर के संकाय और कर्मचारी सदस्य उपस्थित थे। इस दीक्षान्त समारोह में 1281 विद्यार्थियों को उपाधियां प्रदान की गई। इस में पीजी डिप्लोमा-02, बीटेक-765, एमटेक 326, एमएससी-88, एमबीए-31 और पीएचडी 69 की डिग्रियां शामिल थीं। इस अवसर के मुख्य अतिथि माननीय बनवारी लाल पुरोहित (पंजाब के माननीय राज्यपाल और प्रशासक, यूटी, चंडीगढ़) ने शुरुआत में युवा स्नातक छात्रों को उनकी उपाधि हासिल करने के लिए, माता-पिता को उनके त्याग और समर्थन तथा शिक्षकों को उनकी दृढ़ प्रतिबद्धता और उन्हें ढालने के जुनून के लिए बधाई दी।

दीक्षान्त समारोह को संबोधित करते हुए उन्होंने कहा कि ज्ञान अर्थव्यवस्था में शिक्षा समृद्धि और समावेशी विकास का एकमात्र साधन है, जैसा कि राष्ट्रीय शैक्षिक नीति एनईपी द्वारा जोर दिया गया है। उन्होंने संस्थान की नई डिजिटल लाइब्रेरी का भी उद्घाटन किया, जिसे 'ज्ञान केन्द्र' नाम दिया गया। इस अवसर पर माननीय अध्यक्ष, अभिशासक परिषद् व निदेशक, प्रोफेसर विनोद कुमार कनौजिया ने उपाधि प्राप्तकर्ताओं को उनके उज्ज्वल भविष्य के लिए बधाई दी और उन्हें सामाजिक जरूरतों को पूरा करने के लिए दिन-रात काम करने के लिए प्रेरित किया। प्रो. कनौजिया ने इस बात पर प्रकाश डाला कि संस्थान ने देश के शीर्ष 50 अभियान्त्रिकी संस्थानों के समूह में प्रवेश किया है और प्रतिष्ठित एनआईआरएफ, भारत सरकार रैंकिंग में 46वें स्थान पर समग्र शीर्ष 100 संस्थानों/विश्वविद्यालयों में 72वें और सभी एनआईटी में 10वें स्थान पर है। इस अवसर पर कई छात्रों के साथ उनके माता-पिता और अभिभावक भी मौजूद थे जिन्होंने एनआईटी जालन्धर में इस दीक्षान्त समारोह पर बेहद खुशी व्यक्त की। इस कार्यक्रम को कई सोशल मीडिया प्लेटफॉर्म पर लाइव स्ट्रीम भी किया गया।

1 2 3 4 5
  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar