(Date : 25/April/2424)

(Date : 25/April/2424)

मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौधरी | सेंट सोल्जर ग्रुप ऑफ इंस्टीट्यूशंस के विद्यार्थियों ने जे.ई.ई मेन परीक्षा में अपने ग्रुप का नाम रोशन किया | के.एम.वी. में वैल्यू एडेड सोशल आउटरीच प्रोग्राम | इनोसेंट हार्ट्स के छात्रों का जे.ई.ई मेन्स-2024 में उत्कृष्ट प्रदर्शन | एपीजे कॉलेज ऑफ फाइन आर्टस जालंधर के विद्यार्थियों ने निःशुल्क सौंदर्य और त्वचा देखभाल समाधान सीखे |

सामाजिक गतिविधयां

ਵੋਟਰਾਂ ਨੂੰ ਕੀਤਾ ਡੋਰ ਟੂ ਡੋਰ ਵੋਟ ਦੇ ਸਦਉਪਯੋਗ ਪ੍ਰਤੀ ਕੀਤਾ ਜਾਗਰੂਕ

ਮੋਗਾ (ਕਮਲ) :- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਮੋਗਾ ਸਾਰੰਗਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਅੱਜ ਲੋਅ ਟਰਨਆਊਟ ਵਾਲੇ ਬੂਥਾਂ ਤੇ ਸੈਕਟਰ ਸੁਪਰਵਾਇਜ਼ਰ ਸੁਖਦਰਸ਼ਨ ਸਿੰਘ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਮੋਗਾ ਵੱਲੋਂ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਵੋਟ ਬਣਾਉਣ ਅਤੇ ਇਸਦੇ ਸਦਉਪਯੋਗ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬੀ.ਐਲ.ਓ. ਰਾਜ ਕੁਮਾਰ ਤੇ ਕੁਲਵੰਤ ਕੌਰ ਵੀ ਮੌਜੂਦ ਰਹੇ। ਸੈਕਟਰ ਸੁਪਰਵਾਈਜ਼ਰ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਵੋਟਰ ਹੈਲਪਾਈਨ ਐਪ, ਸਕਸ਼ਮ ਐਪ ਅਤੇ ਵੋਟਰ ਵੈਬਪੋਰਟਲ ਉੱਪਰੋਂ ਵੋਟਰ ਕਿਹੜੀਆਂ ਕਿਹੜੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਦੇ ਹਨ ਬਾਰੇ ਵੀ ਵਿਸਥਾਰ ਨਾਲ ਲੋਕਾਂ ਨੂੰ ਦੱਸਿਆ ਗਿਆ। ਜ਼ਿਲ੍ਹਾ ਮੋਗਾ ਵਿੱਚ ਡੀ.ਸੀ. ਕੁਲਵੰਤ ਸਿੰਘ ਅਤੇ ਸਵੀਪ ਟੀਮ ਦੇ ਯਤਨਾਂ ਸਦਕਾ ਜਰੂਰ ਹੀ ਵੋਟਿੰਗ ਫੀਸਦੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ ਜਾ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸ਼ਨ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਹਰੇਕ ਪ੍ਰਕਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਏਗਾ ਤਾਂ ਕਿ ਵੋਟਰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਉਨ੍ਹਾਂ ਦੱਸਿਆ ਕਿ ਅੱਜ ਦੇ ਡੋਰ ਟੂ ਡੋਰ ਮੁਹਿੰਮ ਨੂੰ ਲੋਕਾਂ ਦਾ ਵਧੀਆ ਸਮਰਥਨ ਮਿਲਿਆ ਅਤੇ ਯੋਗ ਵੋਟਰਾਂ ਨੇ ਲਾਜ਼ਮੀ ਤੌਰ ਤੇ ਆਪਣੀ ਵੋਟ ਪਾਉਣ ਦਾ ਯਕੀਨ ਵੀ ਦਿਵਾਇਆ।

ਜ਼ਿਲ੍ਹਾ ਮੋਗਾ ਵਿੱਚ ਐਤਕੀਂ ਐਨ ਆਰ ਆਈਜ਼ ਅਤੇ ਨਵੇਂ ਵੋਟਰ ਵਧਾਉਣਗੇ ਵੋਟ ਫ਼ੀਸਦ

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਐਨ ਆਰ ਆਈਜ਼ ਅਤੇ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਉੱਤੇ ਦਿੱਤੀ ਜਾ ਰਹੀ ਵਿਸ਼ੇਸ਼ ਤਵੱਜ਼ੋਂ

ਪਿੰਡ ਸੁਖਾਨੰਦ ਦੇ ਲੜਕੀਆਂ ਦੇ ਕਾਲਜ ਵਿਖੇ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ

ਮੋਗਾ (ਕਮਲ) :- ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਵੋਟ ਫ਼ੀਸਦੀ ਵਧਾਉਣ ਲਈ ਮੋਗਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜਿੱਥੇ ਹਰੇਕ ਵਰਗ ਤੱਕ ਪਹੁੰਚ ਕਰਕੇ ਉਹਨਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੇ ਐਨ ਆਰ ਆਈਜ਼ ਅਤੇ ਨਵੇਂ ਬਣ ਰਹੇ ਵੋਟਰਾਂ ਉੱਤੇ ਵਿਸ਼ੇਸ਼ ਤੌਰ ਉੱਤੇ ਤਵੱਜੋ ਦਿੱਤੀ ਜਾ ਰਹੀ ਹੈ। ਇਸੇ ਸਬੰਧੀ ਇਕ ਵੋਟਰ ਜਾਗਰੂਕਤਾ ਸਮਾਗਮ ਅੱਜ ਪਿੰਡ ਸੁਖਾਨੰਦ ਸਥਿਤ ਲੜਕੀਆਂ ਦੇ ਕਾਲਜ ਵਿਖੇ ਕਰਵਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਐਸ ਡੀ ਐਮ ਬਾਘਾਪੁਰਾਣਾ ਹਰਕੰਵਲਜੀਤ ਸਿੰਘ, ਜ਼ਿਲ੍ਹਾ ਸਵੀਪ ਆਈਕਨ ਅਤੇ ਗੀਤਕਾਰ ਗਿੱਲ ਰੌਂਤਾ ਨੇ ਵੀ ਸੰਬੋਧਨ ਕੀਤਾ। ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਪੂਰੇ ਸੂਬੇ ਵਿੱਚ ਐਨ ਆਰ ਆਈਜ਼ ਬਹੁਤਾਤ ਵਾਲਾ ਜ਼ਿਲ੍ਹਾ ਹੈ। ਇਥੋਂ ਦੇ ਕਰੀਬ 40 ਹਜ਼ਾਰ ਵਿਅਕਤੀ ਵੱਖ ਵੱਖ ਦੇਸ਼ਾਂ ਵਿੱਚ ਸੈਟਲ ਹੋ ਚੁੱਕੇ ਹਨ। ਇਹਨਾਂ ਵਿੱਚੋਂ ਬਹੁਤ ਘੱਟ ਵੋਟਰ ਹਨ ਜੋ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਹਨ। ਇਹ ਐਨ ਆਰ ਆਈ ਵੋਟਰ ਵਜੋਂ ਆਪਣਾ ਸ਼ਨਾਖ਼ਤੀ ਕਾਰਡ ਤਾਂ ਬਣਵਾ ਲੈਂਦੇ ਹਨ ਪਰ ਵੋਟ ਨਹੀਂ ਪਾਉਂਦੇ। ਇਹੀ ਕਾਰਨ ਹੈ ਕਿ ਹਰੇਕ ਚੋਣ ਵਿਚ ਜ਼ਿਲ੍ਹਾ ਮੋਗਾ ਵੋਟ ਫ਼ੀਸਦ ਵਿੱਚ ਹੋਰ ਜ਼ਿਲ੍ਹਿਆਂ ਨਾਲੋਂ ਪਿੱਛੇ ਰਹਿ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਐਨ ਆਰ ਆਈਜ਼ ਨਾਲ ਰਾਬਤਾ ਕਰਕੇ ਇਹਨਾਂ ਨੂੰ ਵੋਟ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਲਈ ਬੀ ਐਲ ਓਜ਼ ਵੱਲੋਂ ਵਿਸ਼ੇਸ਼ ਤੌਰ ਉੱਤੇ ਉਹਨਾਂ ਪਰਿਵਾਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਜਿਹਨਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਹਨ ਜਾਂ ਵੋਟਰ ਹੋਣ ਦੇ ਬਾਵਜ਼ੂਦ ਵੋਟ ਨਹੀਂ ਪਾਉਂਦੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅੰਕੜੇ ਇਕੱਤਰ ਕੀਤੇ ਗਏ ਹਨ ਕਿ ਹਾਲੇ ਵੀ ਅੰਦਾਜ਼ਨ 10 ਫ਼ੀਸਦੀ ਨੌਜਵਾਨ ਮੁੰਡੇ ਕੁੜੀਆਂ ਨੇ ਆਪਣੀ ਵੋਟ ਨਹੀਂ ਬਣਵਾਈ ਹੈ।

ਅਜਿਹੇ ਮੁੰਡੇ ਕੁੜੀਆਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਅਤੇ ਵੋਟ ਦਾ ਜਰੂਰੀ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਉਮੀਦ ਹੈ ਕਿ ਇਸ ਵਾਰ ਐਨ ਆਰ ਆਈਜ਼ ਅਤੇ 18 ਸਾਲ ਦੇ ਨਵੇਂ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਜਰੂਰ ਵਰਤੋਂ ਕਰਨਗੇ। ਜਿਸ ਨਾਲ ਜ਼ਿਲ੍ਹਾ ਮੋਗਾ ਵਿੱਚ ਇਸ ਵਾਰ ਵੋਟ ਫ਼ੀਸਦ ਪਿਛਲੀਆਂ ਚੋਣਾਂ ਦੇ ਮੁਕਾਬਲੇ 70 ਫ਼ੀਸਦ ਤੋਂ ਵੱਧ ਜਾਵੇਗੀ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਮੋਗਾ ਵਿੱਚ 59 ਫ਼ੀਸਦੀ ਵੋਟਾਂ ਹੀ ਪਈਆਂ ਸਨ। ਉਨ੍ਹਾਂ ਕਿਹਾ ਕਿ  ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਕੀਤੇ‘ਇਸ ਵਾਰ 70 ਪਾਰ’ਟੀਚੇ ਨੂੰ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਯੋਗ ਵੋਟਰਾਂ ਨੂੰ ਲੱਭਣ ਲਈ ਆਈਲੈਟਸ ਕੇਂਦਰਾਂ ਅਤੇ ਵਿਦਿਅਕ ਸੰਸਥਾਵਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ।  ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਨਾਮਜ਼ਦਗੀਆਂ ਦੇ ਆਖਰੀ ਦਿਨ ਤੱਕ 18 ਸਾਲ ਦੀ ਉਮਰ ਪਾਰ ਕਰ ਰਹੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮਾਡਲ ਪੋਲਿੰਗ ਸਟੇਸ਼ਨ, ਪਿੰਕ ਪੋਲਿੰਗ ਸਟੇਸ਼ਨ, ਦਿਵਿਆਂਗ ਕਰਮਚਾਰੀਆਂ ਦੇ ਪੋਲਿੰਗ ਸਟੇਸ਼ਨ ਅਤੇ ਨੌਜਵਾਨ ਕਰਮਚਾਰੀ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾ ਆਈਕਨਜ਼ ਔਰਤਾਂ ਨੂੰ ਚੋਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਲਈ ਕੰਮ ਕਰ ਰਹੀਆਂ ਹਨ। ਇੱਟਾਂ ਦੇ ਭੱਠਿਆਂ, ਫੈਕਟਰੀਆਂ ਅਤੇ ਵਪਾਰਕ ਕੰਪਲੈਕਸਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਇਲੈਕਟੋਰਲ ਲਿਟਰੇਸੀ ਕਲੱਬਾਂ ਨੂੰ ਸਰਗਰਮ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੋਟਰ ਬਣਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਆਪਣੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਹੋਰਨਾਂ ਨੂੰ ਪ੍ਰੇਰਿਤ ਕਰਨ। ਇਸ ਮੌਕੇ ਵਿਦਿਆਰਥਣਾਂ ਵੱਲੋਂ ਕਈ ਜਾਗਰੂਕਤਾ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ।

ਜ਼ਿਲ੍ਹੇ ਮੋਗੇ ਵਿੱਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ

4 ਬੁਥਾਂ ਦੀ ਦਿਵਿਆਂਗਜਨ ਤੇ ਤੇ 2 ਬੁਥਾਂ ਦੀ ਨੌਜਵਾਨ ਕਰਮਚਾਰੀ ਸੰਭਾਲਣਗੇ ਕਮਾਨ

54 ਵਿਸ਼ੇਸ਼ ਪੋਲਿੰਗ ਬੁਥ ਵੋਟਰਾਂ ਲਈ ਬਨਣਗੇ ਖਿੱਚ ਦਾ ਕੇਂਦਰ - ਜ਼ਿਲ੍ਹਾ ਚੋਣ ਅਫ਼ਸਰ

ਮੋਗਾ (ਕਮਲ) :- ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੋਗਾ ਵਿੱਚ ਵੋਟਰਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਵੋਟ ਪਾਉਣ ਦੀਆਂ ਸਹੂਲਤਾਂ ਪੋਲਿੰਗ ਬੂਥਾਂ ਉਪਰ ਮੁਹੱਈਆ ਕਰਵਾਈਆਂ ਜਾਣਗੀਆਂ। ਗਰਮੀ ਰੁੱਤ ਦੇ ਮੱਦੇਨਜ਼ਰ ਪੋਲਿੰਗ ਬੂਥਾਂ ਤੇ ਪੀਣ ਵਾਲੇ ਪਾਣੀ, ਸਿਹਤ ਟੀਮਾਂ ਤੇ ਹੋਰ ਸਾਰੀਆਂ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਪੋਲ ਫੀਸਦੀ ਵਿੱਚ ਵਾਧਾ ਕਰਨ ਲਈ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਸਵੀਪ ਟੀਮਾਂ ਲਗਾਤਾਰ ਜ਼ਮੀਨ ਪੱਧਰੀ ਜਾਗਰੂਕਤਾ ਫੈਲਾਅ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 40 ਮਾਡਲ, 8 ਪਿੰਕ, 4 ਪੀ.ਡਬਲਿਊ.ਡੀ ਤੇ 2 ਯੂਵਾ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ। 40ਮਾਡਲ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਸੁਵਿਧਾਵਾਂ ਤੇ 8 ਪਿੰਕ ਪੋਲੰਗ ਸਟੇਸ਼ਨਾਂ ਉਪਰ ਮਹਿਲਾ ਸਟਾਫ ਕੰਮ ਕਰੇਗਾ। 4 ਪੋਲਿੰਗ ਸਟੇਸ਼ਨਾਂ ਤੇ ਦਿਵਿਆਂਗ ਕਰਮਚਾਰੀ ਤੇ 2 ਪੋਲਿੰਗ ਸਟੇਸ਼ਨਾਂ ਤੇ ਨੌਜਵਾਨ ਕਰਮਚਾਰੀ ਵੋਟਿੰਗ ਪ੍ਰਕਿਰਿਆ ਕਰਵਾਉਣਗੇ। ਇਹ ਪੋਲਿੰਗ ਸਟੇਸ਼ਨ ਆਪਣੇ ਵਿਸ਼ੇਸ਼ ਪ੍ਰਬੰਧਾਂ ਦੇ ਕਾਰਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨਗੇ। ਲੋਕ ਸਭਾ ਚੋਣਾਂ ਬਿਨਾਂ ਕਿਸੇ ਦਬਾਅ, ਨਿਰਪੱਖ ਅਤੇ ਆਜ਼ਾਦ ਤਰੀਕੇ ਨਾਲ ਕਰਵਾਈਆਂ ਜਾਣਗੀਆਂ। ਵੱਧ ਤੋਂ ਵੱਧ ਵੋਟਰਾਂ ਨੂੰ ਵੋਟਿੰਗ ਲਈ ਆਕਰਸ਼ਤਿ ਕਰਨ ਵਾਸਤੇ ਸੂਬੇ ਦੇ ਸੱਭਿਆਚਾਰ ਨੂੰ ਦਰਸਾਉਂਦੇ ਥੀਮ ਆਧਾਰਿਤ ਮਾਡਲ ਪੋਲਿੰਗ ਸਟੇਸ਼ਨਾਂ ਅਤੇ ਵੋਟਿੰਗ ਦੇ ਸਮੁੱਚੇ ਤਜ਼ਰਬੇ ਨੂੰ ਤਸੱਲੀਬਖਸ਼ ਅਤੇ ਅਨੰਦਦਾਇਕ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੰਤਵ ਲਈ  ਮਾਡਲ ਪੋਲਿੰਗ ਬੂਥ ਵਿੱਚ ਉਡੀਕ ਘਰ, ਸਹਾਇਤਾ ਬੂਥ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਪੀ.ਡਬਲਯੂ.ਡੀ. ਤੇ ਬਜ਼ੁਰਗ ਵੋਟਰਾਂ ਲਈ ਵ੍ਹੀਲ ਚੇਅਰਾਂ ਤੋਂ ਇਲਾਵਾ ਵੋਟਿੰਗ ਲਈ ਆਉਣ ਵਾਲੇ ਵੋਟਰਾਂ ਲਈ ਮੋਬਾਇਲ ਜਮ੍ਹਾ ਕਰਵਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਜੋ ਵੋਟਰਾਂ ਦੇ ਵੋਟਿੰਗ ਦੇ ਅਨੁਭਵ ਨੂੰ ਸੁਖਾਵਾਂ ਬਣਾਇਆ ਸਕੇ। ਕੁਲਵੰਤ ਸਿੰਘ ਨੇ ਦੱਸਿਆ ਕਿ ਸਾਰੇ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਨਾਲ-ਨਾਲ ਸ਼ਰਾਬ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੇ ਅਧਿਕਾਰ ਦਾ ਲਾਜ਼ਮੀ ਤੌਰ ਤੇ ਇਸਤੇਮਾਲ ਕਰਨ।

 

एलायंस क्लब जालंधर समर्पण ने अपाहज आश्रम में आँखों की चिकित्सा की एक श्रृंखला का किया अग़ाज़

जालंधर (अरोड़ा) :- एलायंस क्लब जालंधर समर्पण ने प्रधान कुल्विंदर फ़ुल की अध्यक्षता में आज अपाहज आश्रम में आँखों की चिकित्सा की एक श्रृंखला का अग़ाज़ किया। जिस में 51 ऑपरेशन करने का संकल्प लिया गिया तथा आज दो लाभार्थियों के सफल ऑपरेशन भी किया गये। प्रधान कुलविंदर फूल ने बताया कि यह सारे ऑपरेशन डॉ जगदीप की देखरेख में किये जाएँगे। इस मोके पर सचिव पवन कुमार गर्ग, वीडीजी 2 नरेश महेंद्रू , पूर्व प्रधान केवल शर्मा, संजीव गम्भीर, विजय शर्मा, तेजिंदर शारदा, देविंदर शर्मा, ए के बहल आदि शामिल हुए।

मर्यादा पुरुषोत्तम प्रभु श्री राम का संपूर्ण जीवन मानव जाति के लिए प्रेरणास्रोत है: सांसद रिंकू

रामनवमी पर्व पर रिंकू ने कई मंदिरों के दर्शन कर लिया प्रभु श्रीराम का आशीर्वाद

जालंधर (अरोड़ा) :- देशभर में आज रामनवमी मनाई जा रही है। भगवान राम के जन्मोत्सव पर सुबह से ही मंदिरों में पूजा की जा रही है। शानदार सजावट के साथ रंगबिरंगी रोशनी से  मंदिर जगमगाते नजर आ रहे हैं। मन्दिरों में रामधुन, रामायण पाठ व भजन कीर्तन चल रहे हैं तथा कंजक पूजन भी किया जा रहा है। प्रभु श्रीराम भक्त काफी बड़ी संख्या में मंदिरों में रामलला का आशीर्वाद लेने पहुंच रहे हैं। इस क्रम में सांसद सुशील रिंकू ने जालंधर लोकसभा के अंतर्गत आते कई मंदिरों में अपनी हाजिरी लगवाते हुए  प्रभु श्रीराम के चरणों में कोटि-कोटि नमन और वंदन करते हुए आशीर्वाद प्राप्त किया।

सांसद रिंकू ने सभी देशवासियों को इस अवसर पर हार्दिक बधाई और शुभकामनाएं देते हुए कहा कि यह पहली रामनवमी है, जब अयोध्या के भव्य और दिव्य राम मंदिर में हमारे राम लला विराजमान हो चुके हैं। 5 शताब्दियों की प्रतीक्षा के बाद आज हमें ये रामनवमी इस तरह मनाने का सौभाग्य मिला है। उन्होंने कहा कि यह देशवासियों की इतने वर्षों की कठिन तपस्या, त्याग और बलिदान का फल है  जिन्होंने अपना पूरा जीवन राम मंदिर के निर्माण के लिए समर्पित कर दिया।

सांसद रिंकू ने कहा कि यह पावन पर्व हमें सत्य और धर्म के मार्ग पर चलने का संदेश देता है। निस्वार्थ प्रेम, पराक्रम और उदारता के उच्चतम आदर्श स्थापित करने वाले मर्यादा पुरुषोत्तम प्रभु श्री राम का संपूर्ण जीवन मानव जाति के लिए प्रेरणास्रोत है। सांसद ने कहा कि आज के शुभ दिन हम ऐसे राष्ट्र के निर्माण का संकल्प लें जहां सबका जीवन गरिमापूर्ण हो और सर्वत्र समृद्धि का संचार हो। सांसद सुशील रिंकू ने सभी को मर्यादा पुरुषोत्तम भगवान श्रीराम के जीवन और उन द्वारा स्थापित आदर्शों पर चलने का आह्वान भी किया ताकि एक सभ्य समाज व राष्ट्र का निर्माण हो सके।

पंजाब में ला एंड आर्डर की स्थिति बेहद खराब, लोग पलायन को हो रहे मजबूर: सांसद रिंकू

जालंधर (अरोड़ा) :- सांसद सुशील रिंकू ने आम आदमी पार्टी सरकार पर गंभीर आरोप लगाए हैं। उन्‍होंने कहा कि आप सरकार राज्य के लोगों की रक्षा करने में विफल साबित हुई है। विश्व हिंदू परिषद की नंगल इकाई के अध्यक्ष विकास बग्गा की अज्ञात हमलावरों द्वारा की गई हत्या आप सरकार व नंगल प्रशासन के मुंह पर तमाचा है। उन्होंने कहा कि  बग्गा रेलवे रोड पर अपनी हलवाई की दुकान पर बैठे थे, तभी शाम करीब 5 बजे दो युवक वहां पहुंचे और उनमें से एक ने उन पर हमला कर दिया, जिससे बग्गा खून से लथपथ हो गए। उन्हें स्थानीय अस्पताल ले जाया गया, जहां उन्हें मृत घोषित कर दिया गया। सांसद रिंकू ने कहा कि विकास बग्गा की हत्या कोई पहली घटना नहीं है। इससे पहले भी ऐसी कई घटनाएं हो चुकी है। उन्होंने कहा कि कुछ दिन पहले ही तरनतारन के वल्टोहा गांव में एक 55 वर्षीय महिला के साथ यौन उत्पीड़न किया गया। उसे पीटा गया और फिर नग्न करके गली में घुमाया गया। यह घटना शर्मनाक है और इसने पंजाब में हर किसी की अंतरात्मा को झकझोर कर रख दिया है। उन्होंने कहा कि इन घटनाओं की वजह से लोगों में डर का माहौल है और लॉ एंड आर्डर की स्थिति में आई इस शर्मनाक गिरावट के चलते लोग पंजाब से पलायन करने को मजबूर हो रहे हैं। सांसद रिंकू ने कहा कि पंजाब में कानून-व्यवस्था की स्थिति दिन-ब-दिन बिगड़ रही है। मुख्यमंत्री मान राज्य में कानून-व्यवस्था की स्थिति सुधारने की बजाय अपना अधिकांश समय दिल्ली में बिता रहे हैं और दिल्ली शराब घोटाले में केजरीवाल की गिरफ्तारी के खिलाफ विरोध प्रदर्शन में भाग लेने में व्यस्त हैं। उन्होंने कहा कि आम आदमी पार्टी ने लोगों को गुमराह करके सरकार बनाई है, जिसके दिल दहला देने वाले परिणाम अब सामने आने लगे हैं।

भाजपा के प्रदेश महामंत्री राकेश राठौर ने साथियों सहित अनीता सोम प्रकाश जी को लोकसभा होशियारपुर का उम्मीदवार बनने पर दी बधाई

जालंधर (अरोड़ा) :- जालंधर के पूर्व मेयर एवं भाजपा के प्रदेश महामंत्री राकेश राठौर ने आज अपने साथियों सहित अनीता सोम प्रकाश जी को लोकसभा होशियारपुर का उम्मीदवार बनने पर उनके निवास स्थान पर उनका पुष्पित अभिनंदन किया जिसमें मुख्य रूप से उपस्थित भाजपा जिला जालंधर के पूर्व अध्यक्ष एवं लोकसभा जालंधर के संयोजक रमन पब्बी, भाजपा स्पोर्टस सैल के प्रदेश अध्यक्ष सन्नी शर्मा, नितिन भरौल,हेमंत पाठक अन्य उपस्थित थे इस मौके पर प्रदेश महामंत्री राकेश राठौर ने अनीता सोमप्रकाश को बधाई एवं शुभकामनाएं देते हुए उन्होंने कहा कि आज भारतीय जनता पार्टी प्रधानमंत्री नरेंद्र मोदी जी के नेतृत्व में विश्व की सबसे बड़ी लोकतांत्रिक पार्टी बन चुकी है और होशियारपुर से अनीता सोमप्रकाश जी को यहां से भारतीय जनता पार्टी का सांसद बनाकर लोकसभा में भेजेंगे।

ਨਿਹਾਲ ਸਿੰਘ ਵਾਲਾ ਦੇ ਕਮਿਊਨਿਟੀ ਹੈਲਥ ਸੈਂਟਰਾਂ ਦੇ ਸਟਾਫ਼ ਵੱਲੋਂ ਪਿੰਡਾਂ ਵਿੱਚ ਫੈਲਾਈ ਵੋਟ ਪ੍ਰਤੀ ਜਾਗਰੂਕਤਾ

ਸਕੂਲੀ ਵਿਦਿਆਰਥੀਆਂ ਵਿੱਚ ਕਰਵਾਏ ਰੰਗੋਲੀ ਮੁਕਾਬਲੇ

ਨਿਹਾਲ ਸਿੰਘ ਵਾਲਾ ਦੀ ਸਵੀਪ ਟੀਮ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਪੁਰਜ਼ੋਰ ਯਤਨਸ਼ੀਲ ਰਹੇਗੀ-ਸਿਵਾਤੀ ਟਿਵਾਣਾ

ਮੋਗਾ (ਕਮਲ) :- ਬਲਾਕ ਨਿਹਾਲ ਸਿੰਘ ਵਾਲਾ ਵਿੱਚ ਵੀ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ। ਅੱਜ ਕਮਿਊਨਿਟੀ ਹੈਲਥ ਸੈਂਟਰਾਂ ਦੇ ਸਟਾਫ਼ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਵੋਟ ਪ੍ਰਤੀ ਜਾਗਰੂਕਤਾ ਫੈਲਾਈ ਗਈ, ਇਸ ਤੋਂ ਇਲਾਵਾ ਇੱਥੋਂ ਦੇ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵੋਟ ਨਾਲ ਸਬੰਧਤ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਸ੍ਰੀਮਤੀ ਸਿਵਾਤੀ ਟਿਵਾਣਾ ਨੇ ਦੱਸਿਆ ਕਿ ਸਵੀਪ ਗਤੀਵਿਧੀਆਂ ਜਰੀਏ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਦੀ ਵੋਟ ਹਾਲੇ ਵੀ ਨਹੀਂ ਬਣੀ ਅਤੇ ਉਨ੍ਹਾਂ ਨੇ 18 ਸਾਲ ਦੀ ਉਮਰ ਪੂਰੀ ਕਰ ਲਈ ਹੈ ਤਾਂ 4 ਮਈ 2024 ਤੱਕ ਵੋਟ ਬਣਾਈ ਜਾ ਸਕਦੀ ਹੈ। ਵੋਟ ਬਣਾਉਣ ਲਈ ਫਾਰਮ ਨੰਬਰ 6 ਭਰਿਆ ਜਾ ਸਕਦਾ ਹੈ। ਇਹ ਫਾਰਮ ਆਫਲਾਈਨ ਆਪਣੇ ਬੀ ਐਲ ਓ ਕੋਲੋਂ ਭਰਿਆ ਜਾ ਸਕਦਾ ਹੈ ਤੇ ਇਸ ਫਾਰਮ ਨੂੰ ਆਨਲਾਈਨ ਭਰਨ ਲਈ ਮੋਬਾਈਲ ਵਿੱਚ ਵੋਟਰ ਹੈਲਪਲਾਈਨ ਐਪ ਇੰਸਟਾਲ ਕੀਤਾ ਜਾ ਸਕਦਾ ਹੈ।

ਇਹ ਐਪ ਕੇਵਲ ਵੋਟ ਬਣਾਉਣ ਲਈ ਹੀ ਨਹੀਂ ਬਲਕਿ ਵੋਟਾਂ ਨਾਲ ਸੰਬੰਧਿਤ ਹੋਰ ਵੀ ਕੰਮ ਕਰਨ  ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦਿਵਿਆਂਗ ਵੋਟਰ ਆਪਣੀ ਵੋਟ ਅਧਿਕਾਰ ਸਬੰਧੀ ਜਾਂ ਵੋਟਾਂ ਵਾਲੇ ਦਿਨ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਨ ਲਈ ਸਕਸ਼ਮ ਐਪ ਦੀ ਵਰਤੋਂ ਕਰ ਸਕਦੇ ਹਨ। ਚੋਣ ਜ਼ਾਬਤਾ ਦੀ ਉਲੰਘਣਾ ਮੋਬਾਈਲ ਦੇ ਸੀ ਵਿਜਿਲ ਐਪ ਰਾਹੀਂ ਸ਼ਿਕਾਇਤ ਕੀਤੀ  ਜਾ ਸਕਦੀ ਹੈ। ਹੈਲਪਲਾਈਨ ਨੰਬਰ 1950 ਵੀ ਇਹਨਾਂ ਸਾਰੀਆਂ ਸਹੂਲਤਾਂ ਬਾਰੇ ਜਾਣਨ ਲਈ ਅਤੇ ਸ਼ਿਕਾਇਤ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਈ ਵੀ ਐਮ ਬਾਰੇ ਫੈਲਾਏ ਜਾ ਰਹੇ ਭਰਮ ਗ਼ਲਤ ਨੇ, ਇਹ ਬਿਲਕੁਲ ਠੀਕ ਕੰਮ ਕਰਦੀ ਹੈ ਅਤੇ ਇਸ ਰਾਹੀਂ ਕਿਸੇ ਕਿਸਮ ਦੀ ਹੇਰਾਫੇਰੀ ਸੰਭਵ ਨਹੀਂ ਹੈ। ਇਸ ਮਸ਼ੀਨ ਨਾਲ ਵੀ ਵੀ ਪੈਟ ਮਸ਼ੀਨ ਵੀ ਲਗਦੀ ਹੈ ਜਿਸ ਉਪਰ ਅਸੀਂ ਉਸਦੀ ਫੋਟੋ ਅਤੇ ਨਿਸ਼ਾਨ ਵੀ ਦੇਖ ਸਕਦੇ ਹਾਂ ਜਿਸਨੂੰ ਅਸੀਂ ਆਪਣੀ ਵੋਟ ਪਾਈ ਹੈ। ਉਨ੍ਹਾਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੀ ਸਵੀਪ ਟੀਮ ਵੋਟ ਫੀਸਦੀ ਵਿੱਚ ਵਾਧਾ ਕਰਨ ਲਈ ਪੁਰਜ਼ੋਰ ਯਤਨਸ਼ੀਲ ਰਹੇਗੀ।

ਸਵੀਪ ਗਤੀਵਿਧੀਆਂ ਦੀ ਲੜੀ ਤਹਿਤ ਵੋਟਰ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ

ਵੋਟ ਫੀਸਦੀ ਵਿੱਚ ਵਾਧੇ, ਵੋਟ ਦੇ ਸਹੀ ਇਸਤੇਮਾਲ ਬਾਰੇ ਜਾਗਰੂਕਤਾ ਫੈਲਾਉਣ ਲਈ ਯਤਨ ਜਾਰੀ ਰਹਿਣਗੇ-ਸਹਾਇਕ ਰਿਟਰਨਿੰਗ ਅਫ਼ਸਰ

ਮੋਗਾ (ਕਮਲ) :- ਭਾਰਤੀ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ ਅਨੁਸਾਰ ਹਲਕਾ ਬਾਘਾਪੁਰਾਣਾ ਵਿੱਚ ਸਵੀਪ ਗਤੀਵਿਧੀਆਂ ਪ੍ਰਭਾਵਸ਼ਾਲੀ ਢੰਗ ਨਾਲ ਚਲਾਈਆਂ ਜਾ ਰਹੀਆਂ ਹਨ ਤਾਂ ਕਿ ਇਸ ਵਾਰ ਪੋਲ ਫੀਸਦੀ ਵਿੱਚ ਵਾਧਾ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਬਾਘਾਪੁਰਾਣਾ ਸ੍ਰ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਦੀ ਲੜੀ ਵਿੱਚ ਸੁਖਾਨੰਦ ਕਾਲਜ ਵਿੱਚ ਨੌਜਵਾਨ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਸਪੈਸ਼ਲ ਮੁਹਿੰਮ ਚਲਾਈ ਗਈ। ਨਵੇਂ ਵੋਟਰ ਆਪਣੀ ਰਜਿਸਟ੍ਰੇਸ਼ਨ 4 ਮਈ, 2024 ਤੱਕ ਕਰਵਾ ਸਕਦੇ ਹਨ, ਇਸ ਮੌਕੇ ਦਾ ਵੱਧ ਤੋਂ ਵੱਧ ਨੌਜਵਾਨਾਂ ਨੂੰ ਫਾਇਦਾ ਦਿਵਾਉਣ ਲਈ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ। ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਵੋਟ ਹਰ ਇੱਕ ਨਾਗਰਿਕ ਦਾ ਮੁਢਲਾ ਸੰਵਿਧਾਨਿਕ ਅਧਿਕਾਰ ਹੈ ਇਸ ਲਈ ਇਸ ਅਧਿਕਾਰ ਦਾ ਸਾਰੇ ਯੋਗ ਨਾਗਰਿਕਾਂ ਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵੋਟ ਫੀਸਦੀ ਵਧਾਉਣ, ਵੋਟ ਦੇ ਸਹੀ ਇਸਤੇਮਾਲ ਲਈ ਹੀ ਹਲਕੇ ਵਿੱਚ ਸਵੀਪ ਗਤੀਵਿਧੀਆਂ ਲਗਾਤਾਰ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਆਮ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਿਰਧ, ਦਿਵਿਆਂਗ ਤੇ ਮਹਿਲਾ ਵੋਟਰਾਂ ਨੂੰ ਵਿਸ਼ੇਸ਼ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ ਜਿਹਨਾਂ ਦਾ ਵੋਟਾਂ ਵਾਲੇ ਦਿਨ ਲਾਹਾ ਲਿਆ ਜਾ ਸਕਦਾ ਹੈ। ਹਰੇਕ ਪੋਲਿੰਗ ਬੂਥ ਉੱਪਰ ਵੋਟਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਵੋਟਰ ਬਿਨ੍ਹਾਂ ਕਿਸੇ ਡਰ ਅਤੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

मतदान के दिन युवा मतदाताओं को चुने हुए होटलों/रेस्तरां में खाने पर मिलेगी 25% की छूट

जिला चुनाव अधिकारी ने प्रयास की प्रशंसा की, युवाओं से लोकतंत्र में सक्रिय भागीदारी का दिया न्योता

जालंधर (अरोड़ा) -  लोकसभा चुनाव-2024 के दौरान युवा वोटरों को अपने मताधिकार का प्रयोग करने के लिए प्रोत्साहित करने के लिए जिला प्रशासन द्वारा किए जा रहे प्रयासों को समर्थन देते हुए शहर के होटल/रेस्तरां मालिकों/प्रबंधकों ने स्वेच्छा से आगे आकर मतदान के दिन युवा मतदाताओं को अपने होटल/रेस्तरां में भोजन पर 25 प्रतिशत की छूट देने का निर्णय लिया है। जिला चुनाव अधिकारी-कम-डिप्टी कमिश्नर डा. हिमांशु अग्रवाल ने होटल/रेस्तरां मालिकों/प्रबंधकों के साथ बैठक के दौरान उनके द्वारा किए जा रहे प्रयास की प्रशंसा की।

डिप्टी कमिश्नर ने कहा कि इस कदम से युवा मतदाता विशेषकर 'फस्ट टाईम वोटर' अपने वोट के अधिकार का प्रयोग करने के लिए प्रोत्साहित होंगे। उन्होंने कहा कि लोकसभा चुनाव-2024 के दौरान अधिक से अधिक मतदाताओं की भागीदारी सुनिश्चित कर 70 प्रतिशत मतदान के लक्ष्य को प्राप्त करने के लिए जिला प्रशासन बड़े पैमाने पर जागरूकता अभियान चला रहा है। विशेषकर युवा मतदाताओं में मतदाता जागरूकता बढ़ाने के लिए विशेष प्रयास किए जा रहे है। उन्होंने कहा कि जिले में 18-19 वर्ष के लगभग 40 हजार युवा मतदाता है, जिन्हें मतदान के लिए प्रेरित करने के लिए प्रशासन विशेष ध्यान दे रहा है। उन्होंने कहा कि होटल/रेस्टोरेंट मालिकों/प्रबंधकों द्वारा की गई यह पहल चुनाव में युवाओं की सक्रिय भागीदारी सुनिश्चित करने में सहायक सिद्ध होगी।

1 जून, 2024 को मतदान के बाद युवा मतदाता अपनी उंगली पर स्याही का निशान दिखाकर इन चुनिंदा होटलों/रेस्तरां/कैफे/बेकरी आदि में भोजन पर 25 प्रतिशत की छूट का लाभ उठा सकेंगे। मोका कैफे एंड बार, मैजेस्टिक ग्रैंड हॉल, स्काई लार्क होटल, पटवारी वैष्णो ढाबा, प्रेसिडेंट न्यू कोर्ट, मैकडानेल, प्रेसिडेंट होटल, एंबेसडर/प्राइम, कुमार केक हाउस, एजीआई इन, रेडिसन, डब्ल्यूजे ग्रैंड, रमाडा एनकोर, रमाडा जालंधर सिटी सेंटर, लवली स्वीटस, होटल डाउनटाउन, होटल इम्पीरिया स्वीटस, होटल इंद्रप्रस्थ, डेज़ होटल, ब्लूम होटल, आईटीसी फॉर्च्यून, न्यू केक हाउस मॉडल टाउन, प्रकाश बेकरी मॉडल टाउन, कुकू बेकरी केक सर्कुलर रोड, बेस्ट वेस्टर्न प्लस होटल, सरोवर पोर्टिको, हवेली, माया होटल, लिली रिज़ॉर्ट, फूड बाज़ार, मेरिटॉन, फैंसी बेकर्स, होटल सिटाडाइन्स के मालिक/प्रबंधकों ने बैठक में प्रशासन द्वारा चलाये जा रहे मतदाता जागरूकता अभियान का हिस्सा बनने पर खुशी व्यक्त की और मतदान के दिन स्वेच्छा से मतदान करने वाले युवा मतदाताओं को अपने होटल/रेस्तरां में भोजन पर 25 प्रतिशत की छूट देने की घोषणा की।

इस अवसर पर अतिरिक्त डिप्टी कमिश्नर (शहरी विकास) जसबीर सिंह, होटल एसोसिएशन, हलवाई एसोसिएशन, रेस्टोरेंट एसोसिएशन और बेकरी एसोसिएशन के प्रतिनिधि भी उपस्थित थे।

1 2 3 4 5
  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar