(Date : 18/April/2424)

(Date : 18/April/2424)

बैसाखी मौके बाबा भटोआ साहिब जी दरबार गांव कालरा में सर्व हितकारी के लिए सुखमनी साहिब का पाठ एवं मोतियाबिंद जांच शिविर का आयोजन हुआ | रक्षा अनुसंधान एवं विकास संगठन ने आज ओडिशा तट पर स्वदेशी तकनीक से निर्मित क्रूज मिसाइल की उड़ान का सफल परीक्षण किया | इरेडा का गिफ्ट सिटी कार्यालय हरित हाइड्रोजन और नवीकरणीय ऊर्जा उत्पादन परियोजनाओं को बढ़ावा देगा | ਵੋਟਰਾਂ ਨੂੰ ਕੀਤਾ ਡੋਰ ਟੂ ਡੋਰ ਵੋਟ ਦੇ ਸਦਉਪਯੋਗ ਪ੍ਰਤੀ ਕੀਤਾ ਜਾਗਰੂਕ | ਜ਼ਿਲ੍ਹਾ ਮੋਗਾ ਵਿੱਚ ਐਤਕੀਂ ਐਨ ਆਰ ਆਈਜ਼ ਅਤੇ ਨਵੇਂ ਵੋਟਰ ਵਧਾਉਣਗੇ ਵੋਟ ਫ਼ੀਸਦ |

सामाजिक गतिविधयां

आखिराकर रंग लाई सांसद सुशील रिंकू की मेहतन, 2 मार्च को आदमपुर एयरपोर्ट से शुरू होंगी उड़ानें, प्रधानमंत्री करेंगे उद्घाटन  

कहा, केंद्र सरकार एयरपोर्ट का नाम श्री गुरु रविदास जी के नाम पर रखने का जल्द ले फैसला  

जालंधर (अरोड़ा) - लोक सभा सदस्य सुशील कुमार रिंकू की कड़ी मेहनत आखिरकार सफल होती दिखाई दे रही है क्योंकि 2 मार्च को आदमपुर एयरपोर्ट से फ्लाइट्स शुरू होने जा रही हैं। ये जानकारी सांसद सुशील रिंकू ने खुद सांझा करते हुए बताया कि इससे न सिर्फ जालंधर ब्लकि पूरे दोआबा क्षेत्र के लोगों को एक बड़ा फायदा होगा। उन्होंने बताया कि स्टार वन कंपनी की तरफ से पहली फ्लाईट शुरू की जाएगी, जिसके बाद यहां से निरंतर फ्लाइटें चलती रहेंगी। उन्होंने कहा कि ताजा जानकारी के मुताबिक प्रधानमंत्री नरेंदर मोदी 2 मार्च को देशभर के कई घरेलू एयरपोर्ट का उद्घाटन करेंगे जिसमें आदमपुर एयरपोर्ट भी शामिल है। उन्होंने बताया कि इस एयरपोर्ट को सिविल टर्मिनल का निर्माण 125 करोड़ रुपए की लागत से किया गया है, जिसमें यहां हर तरफ की बढ़िया सुविधाएं सुनिश्चित की गई हैं। उन्होंने कहा कि दोआबा क्षेत्र एनआरआई हब और औद्योगिक नगरी के तौर पर प्रख्यात है, यहां से बड़े शहरों के साथ एयर कनेक्टिविटी काफी मायने रखती है। उन्होंने कहा कि काफी समय से यहां से फ्लाइट्स बंद पड़ी हुई थी और अब तो नया टर्मिनल भी बनकर तैयार हो चुका है। हाल ही में नागरिक उड्डयन मंत्रालय ने सांसद रिंकू को बताया था कि आदमपुर से हिंडन, श्री नांदेड़ साहिब, बैंगलोर, कोलकाता और गोवा के लिए रूट विभिन्न एयरलाइंस को अलॉट हो चुके हैं, जोकि जल्द ही यहां से फ्लाइट्स सर्विस शुरू कर देंगी। सांसद ने आदमपुर एयरपोर्ट को लेकर केंद्रीय नागरिक उड्डयन मंत्रालय के साथ लगातार बैठकें कर इसे जल्द शुरू करवाने के काफी प्रयास किये हैं, जिनकी बदौलत यहां फ्लाइट सर्विस फिर से शुरू करने के काम में काफी तेजी आई। सांसद ने केंद्र सरकार से मांग रखी है कि आदमपुर एयरपोर्ट का नाम श्री गुरु रविदास महाराज के नाम पर रखने का फैसला भी जल्द लिया जाए क्योंकि यह करोड़ों लोगों की भावनाओं से जुड़ा हुआ मसला है। उन्होंने कहा कि पंजाब विधानसभा में पहले ही इस संदर्भ में प्रस्ताव पारित हो चुका है। उल्लेखनीय है कि सुशील रिंकू ने संसद में भी आदमपुर एयरपोर्ट का नाम श्री गुरु रविदास महाराज के नाम पर रखने का मुद्दा उठाया था।

ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਨ ਅਵਾਰਡਾਂ ਲਈ ਅਰਜੀਆਂ ਦੀ ਮੰਗ

26 ਫਰਵਰੀ ਤੱਕ ਕੀਤਾ ਜਾ ਸਕਦੈ ਅਪਲਾਈ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਸਾਲ-2024 ਲਈ ਰਾਜ ਦੇ ਵਾਤਾਵਰਨ ਦੀ ਸੁਰੱਖਿਆ, ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਟਿਕਾਊ ਵਿਕਾਸ ਲਈ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂੰ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ 'ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਨ ਅਵਾਰਡ' ਦਿੱਤੇ ਜਾਣੇ ਹਨ। ਇਹ ਅਵਾਰਡ ਹਰ ਸਾਲ 4 ਸ੍ਰੇਣੀਆਂ ਵਿੱਚ ਅਤਿ ਉੱਤਮ ਅਤੇ ਅਸਾਧਾਰਨ ਯੋਗਦਾਨ ਪਾਉਣ ਵਾਲੀਆਂ ਸੰਸਥਾਂਵਾਂ ਨੂੰ ਦਿੱਤਾ ਜਾਂਦਾ ਹੈ। ਇਨ੍ਹਾਂ ਚਾਰ ਸ੍ਰੇਣੀਆਂ ਵਿੱਚ ਪਿੰਡ ਦੀ ਪੰਚਾਇਤ, ਸਰਕਾਰੀ/ਪ੍ਰਾਈਵੇਟ ਅਦਾਰੇ, ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀ, ਗੈਰ ਸਰਕਾਰੀ ਸੰਸਥਾ (ਐਨ.ਜੀ.ਓ.), ਸਮਾਜਿਕ ਸੰਸਥਾ ਅਤੇ ਉਦਯੋਗਿਕ ਅਦਾਰੇ ਸ਼ਾਮਿਲ ਹਨ। ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਮੋਗਾ ਦੀਆਂ ਉਕਤ ਚਾਰੋਂ ਸ਼੍ਰੇਣੀਆਂ ਨਾਲ ਸਬੰਧਤ ਰੱਖਣ ਵਾਲਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਉਕਤ ਐਵਾਰਡ ਲਈ 26 ਫਰਵਰੀ, 2024 ਤੱਕ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਵਿਖੇ ਅਪਲਾਈ ਕਰ ਸਕਦੇ ਹਨ। ਉਕਤ ਅਵਾਰਡ ਲਈ ਉਕਤ ਸ੍ਰੇਣੀਆਂ ਵਿੱਚੋਂ ਚੁਣੀ ਗਈ ਹਰੇਕ ਸੰਸਥਾ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ, ਸੰਸਥਾ ਵੱਲੋਂ ਕੀਤੇ ਗਏ ਉੱਤਮ ਕੰਮਾਂ ਲਈ ਪ੍ਰਸੰਸਾ ਪੱਤਰ ਅਤੇ ਇੱਕ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਪਿੰਡ ਦੀਆਂ ਇਸ ਐਵਾਰਡ ਲਈ ਯੋਗ ਪੰਚਾਇਤਾਂ, ਸਰਕਾਰੀ ਪ੍ਰਾਈਵੇਟ ਅਦਾਰਿਆਂ, ਵਿੱਦਿਅਕ ਸੰਸਥਾਵਾਂ ਤੇ ਗੈਰ ਸਰਕਾਰੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ  ਵੱਧ ਤੋਂ ਵੱਧ ਲਾਹਾ ਲੈਣ।

ਮਾਨਯੋਗ ਜਸਟਿਸ ਨਿਧੀ ਗੁਪਤਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵੱਲੋਂ ਸਬ ਜੇਲ ਮੋਗਾ ਦਾ ਦੌਰਾ

ਮੋਗਾ (ਕਮਲ) :- ਅੱਜ ਮਾਨਯੋਗ ਜਸਟਿਸ ਨਿਧੀ ਗੁਪਤਾ ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਐਡਮਿਨਿਸਟ੍ਰੇਟਿਵ ਜੱਜ ਮੋਗਾ ਵੱਲੋਂ ਸਬ ਜੇਲ੍ਹ ਮੋਗਾ ਦਾ ਦੌਰਾ ਕੀਤਾ ਗਿਆ ਅਤੇ ਸਬ ਜੇਲ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਵੱਲੋਂ  ਜੇਲ ਦੀਆਂ ਬੈਰਿਕਾਂ ਦਾ ਨਿਰੀਖਣ ਵੀ ਕੀਤਾ। ਅਤੁਲ ਕਸਾਨਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਕਿੱਲ ਡਿਵੈੱਲਪਮੈਂਟ ਮੋਗਾ ਦੇ ਸਹਿਯੋਗ ਨਾਲ 7 ਫਰਵਰੀ, 2024 ਨੂੰ ਸਬ ਜੇਲ੍ਹ ਮੋਗਾ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਇਲੈਕਟ੍ਰੀਕਲ ਟ੍ਰੇਨਿੰਗ ਦੀ ਸਿਖਲਾਈ ਦਿੱਤੀ ਗਈ ਸੀ, ਜਿਹੜੀ ਕਿ 7 ਫਰਵਰੀ ਤੋਂ 23 ਫਰਵਰੀ ਤੱਕ ਚੱਲੀ। ਇਸ ਮੁਹਿੰਮ ਦੀ ਸਮਾਪਤੀ ਦੇ ਮੌਕੇ ਤੇ ਜਸਟਿਸ ਨਿਧੀ ਗੁਪਤਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ-ਕਮ-ਐਡਮਿਨਿਸਟ੍ਰੇਟਿਵ ਜੱਜ ਮੋਗਾ ਵੱਲੋਂ  ਬੰਦੀਆਂ ਨੂੰ ਇਲੈਕਟ੍ਰੀਕਲ ਕਿੱਟਾਂ ਤੇ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ  ਕਿ ਇਸ ਟ੍ਰੇਨਿੰਗ ਦਾ ਮੁੱਖ ਮਨੋਰਥ ਇਹ ਹੈ ਕਿ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਹਵਾਲਾਤੀ/ਕੈਦੀ ਸਮਾਜ ਵਿੱਚ ਆਪਣੇ ਮੁੜ ਵਸੇਬੇ ਲਈ ਜੇਲ ਤੋਂ ਬਾਹਰ ਕੋਈ ਕਿੱਤਾ ਸ਼ੁਰੂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ ਅਤੇ ਸਮਾਜ ਵਿੱਚ ਖੁਸ਼ਹਾਲ ਜਿੰਦਗੀ ਜੀ ਸਕਣ। ਇਸ ਦੇ ਨਾਲ ਸੁਧਾਰ ਘਰ ਦਾ ਉਦੇਸ਼ ਵੀ ਪੂਰਾ ਹੁੰਦਾ ਹੈ। ਇਸ ਤੋਂ ਇਲਾਵਾ ਜੋ ਵੀ ਹਵਾਲਾਤੀ/ਕੈਦੀ ਮਾਨਯੋਗ ਅਦਾਲਤਾਂ ਵਿੱਚ ਆਪਣੇ ਕੇਸ ਦੀ ਪੈਰਵਾਈ ਕਰਨ ਲਈ ਵਕੀਲ ਕਰਨ ਤੋਂ ਅਸਮਰੱਥ ਹੈ ਉਹ ਵਿਅਕਤੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਿੱਚ ਦਰਖਾਸਤ ਦੇ ਕੇ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ। ਇਹ ਸਹਾਇਤਾ ਹਰੇਕ ਹਵਾਲਾਤੀ/ਕੈਦੀ ਨੂੰ ਇੱਕ ਤਜ਼ਰਬੇਕਾਰ ਵਕੀਲ ਦੁਆਰਾ ਦਿੱਤੀ ਜਾਂਦੀ ਹੈ ਅਤੇ ਵਕੀਲ ਦੇ ਕੰਮ ਦੀ ਜਾਂਚ ਲਗਾਤਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਕੀਤੀ ਜਾਂਦੀ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਇਸ ਮੁਫਤ ਕਾਨੂੰਨੀ ਸਹਾਇਤਾ ਦਾ ਤੁਸੀਂ ਲਾਭ ਉਠਾ ਸਕਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਹਵਾਲਾਤੀਆਂ/ਕੈਦੀਆਂ ਨੂੰ ਨਸ਼ੇ ਤੋਂ ਰਹਿਤ ਜ਼ਿੰਦਗੀ ਜਿਉਣ ਦੀ ਵੀ ਸਲਾਹ ਦਿੱਤੀ। ਅੰਤ ਵਿੱਚ ਉਨ੍ਹਾਂ ਨੇ ਜੇਲ ਵਿੱਚ ਬੰਦ ਹਵਾਲਾਤੀਆਂ/ਕੈਦੀਆਂ ਨੂੰ ਕਿਹਾ ਕਿ ਉਹ ਇੱਕ ਚੰਗੇ ਨਾਗਰਿਕ ਬਣਕੇ ਜੇਲ ਵਿੱਚੋਂ ਰਿਹਾਅ ਹੋਣ ਅਤੇ ਜਿਹੜੀਆਂ ਗਲਤੀਆਂ ਉਨ੍ਹਾਂ ਕੋਲੋਂ ਪਹਿਲਾਂ ਹੋਈਆਂ ਹਨ ਉਹ ਭਵਿੱਖ ਵਿੱਚ ਦੁਬਾਰਾ ਨਾ ਦੁਹਰਾਉਣ। ਇਸ ਤੋਂ ਇਲਾਵਾ ਮਾਨਯੋਗ ਜਸਟਿਸ ਨਿਧੀ ਗੁਪਤਾ ਨੇ ਜੇਲ ਦਾ ਨਿਰੀਖਣ ਕੀਤਾ ਅਤੇ ਹਵਾਲਾਤੀਆਂ/ਕੈਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਅਤੁਲ ਕਸਾਨਾ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ, ਅਮਰੀਸ਼ ਕੁਮਾਰ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਪ੍ਰੀਤਮਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ ਮੋਗਾ ਵੀ ਹਾਜਰ ਸਨ ।

ਆਪ ਦੀ ਸਰਕਾਰ ਆਪ ਦੇ ਦੁਆਰ ਦੇ ਵਿਸ਼ੇਸ਼ ਕੈਂਪਾਂ ਨੂੰ ਲੋਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

ਮੌਕੇ ਉੱਪਰ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਸਰਕਾਰੀ ਸੇਵਾਵਾਂ

ਕੈਂਪਾਂ ਵਿੱਚ ਸਰਕਾਰੀ ਪ੍ਰਚਾਰ ਵੈਨਾਂ ਵੀ ਬਣ ਰਹੀਆਂ ਖਿੱਚ ਦਾ ਕੇਂਦਰ-ਡਿਪਟੀ ਕਮਿਸ਼ਨਰ

ਮੋਗਾ (ਕਮਲ) :- ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਮੰਤਵ ਨਾਲ 'ਆਪ ਸਰਕਾਰ, ਆਪ ਦੇ ਦੁਆਰ' ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਨੂੰ ਆਮ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਨ੍ਹਾਂ ਕੈਂਪਾਂ ਜਰੀਏ ਘਰਾਂ ਦੇ ਨੇੜੇ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਮਿਲਣ ਕਰਕੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਕਾਫ਼ੀ ਹੱਦ ਤੱਕ ਨਿਜਾਤ ਮਿਲੀ ਹੈ। ਅੱਜ ਮੋਗਾ ਦੇ ਪਿੰਡ ਮਟਵਾਣੀ, ਅਜੀਤਵਾਲ, ਕੋਕਰੀ ਕਲਾਂ ਸ਼ਮਾਲੀ, ਕੋਕਰੀ ਕਲਾਂ ਜਨੂਬੀ, ਨਿਹਾਲ ਸਿੰਘ ਵਾਲਾ ਦੇ ਪਿੰਡ ਲੋਹਾਰਾ, ਮੀਨੀਆ, ਬਾਘਾਪੁਰਾਣਾ ਦੇ ਪਿੰਡ ਕਾਲੇਕੇ, ਵਾਰਡ-11, ਜੈਮਲ ਵਾਲਾ, ਚੋਟੀਆਂ ਠੋਬਾ ਤੋਂ ਇਲਾਵਾ ਹਲਕਾ ਧਰਮਕੋਟ ਦੇ ਪਿੰਡ ਰੌਸ਼ਨ ਵਾਲਾ, ਨਸੀਰੇਵਾਲਾ, ਇੱਜ਼ਤਵਾਲਾ, ਫਤਹਿਗੜ੍ਹ ਕੋਰੋਟਾਣਾ, ਦਾਤਾ ਵਿਖੇ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਕੈਂਪ ਆਮ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੇਜੀ ਨਾਲ ਮੁਹੱਈਆ ਕਰਵਾਉਣ ਵਿੱਚ ਕਾਰਗਰ ਸਾਬਤ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਕੈਂਪਾਂ ਵਿੱਚ ਮੌਜੂਦ ਪ੍ਰਚਾਰ ਵੈਨਾਂ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ,ਇਨ੍ਹਾਂ ਵੈਨਾਂ ਰਾਹੀਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਵੈਨਾਂ ਰਾਹੀਂ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਇਨ੍ਹਾਂ ਵੈਨਾਂ ਵਿੱਚ ਲੱਗੀ ਡਿਸਪਲੇਅ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ/ਗੈਰ ਉਪਲੱਬਧਤਾ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫੇ, ਪੰਜਾਬ ਨਿਵਾਸ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਉਸਾਰੀ ਮਜ਼ਦੂਰ ਦੀ ਰਜਿਸਟ੍ਰੇਸ਼ਨ, ਬੁਢਾਪਾ ਪੈਨਸ਼ਨ ਸਕੀਮ, ਬਿਜਲੀ ਬਿੱਲ ਦਾ ਭੁਗਤਾਨ, ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ, ਮਾਲ ਰਿਕਾਰਡ ਦੀ ਜਾਂਚ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਵਿਆਹ ਦੀ ਰਜਿਸਟ੍ਰੇਸ਼ਨ, ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਨਵੀਨੀਕਰਨ, ਪਹਿਲਾਂ ਰਜਿਸਟਰਡ/ਗੈਰ ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ, ਜਨਮ ਸਰਟੀਫਿਕੇਟ ਵਿੱਚ ਦਰੁਸਤੀ, ਮੌਤ ਸਰਟੀਫਿਕੇਟ/ਗੈਰ ਉਪਲੱਬਧਤਾ ਸਰਟੀਫਿਕੇਟ, ਪੇਂਡੂ ਇਲਾਕਾ ਸਰਟੀਫਿਕੇਟ, ਜਨਮ ਸਰਟੀਫਿਕੇਟ ਦੀਆਂ ਕਾਪੀਆਂ, ਵਿਧਵਾ ਜਾਂ ਬੇਸਹਾਰਾ ਪੈਨਸ਼ਨ ਸਕੀਮ, ਭਾਰ ਰਹਿਤ ਸਰਟੀਫਿਕੇਟ, ਮੌਰਗੇਜ਼ ਦੀ ਐਂਟਰੀ, ਓ.ਬੀ.ਸੀ. ਸਰਟੀਫਿਕੇਟ, ਵਿਦਿਆਂਗ ਵਿਅਕਤੀ ਪੈਨਸ਼ਨ ਸਕੀਮ, ਜਨਮ ਦੀ ਲੇਟ ਰਜਿਸਟ੍ਰੇਸ਼ਨ, ਫਰਦ ਕਢਵਾਉਣਾ, ਆਮਦਨ ਤੇ ਜਾਇਦਾਦ ਸਰਟੀਫਿਕੇਟ, ਯੂ.ਡੀ.ਆਈ.ਡੀ. ਕਾਰਡ, ਦਸਤਾਵੇਜਾਂ ਦੀ ਕਾਊਂਟਰ ਸਾਈਨਿੰਗ, ਮੁਆਵਜਾ ਬੋਂਡ, ਆਸ਼ਰਿਤ ਬੱਚਿਆਂ ਦੀ ਪੈਨਸ਼ਨ ਸਕੀਮ, ਆਨੰਦ ਮੈਰਿਜ ਐਕਟ ਅਧੀਨ ਰਜਿਸਟ੍ਰੇਸ਼ਨ, ਬਾਰਡਰ ਏਰੀਆ ਸਰਟੀਫਿਕੇਟ, ਪਛੜਿਆ ਇਲਾਕਾ ਸਰਟੀਫਿਕੇਟ, ਜਨਮ ਦੀ ਹੱਦਬੰਦੀ, ਐਨ.ਆਰ.ਆਈ. ਦੇ ਦਸਤਾਵੇਜ਼ਾਂ ਦੀ ਕਾਊਂਟਰ ਸਾਈਨਿੰਗ, ਮੌਤ ਦੀ ਲੇਟ ਰਜਿਸਟ੍ਰੇਸ਼ਨ, ਕੰਢੀ ਏਰੀਆ ਸਰਟੀਫਿਕੇਟ, ਮੌਤ ਦੀ ਸਰਟੀਫਿਕੇਟ ਵਿੱਚ ਦਰੁਸਤੀ, ਅਸ਼ੀਰਵਾਦ ਸਕੀਮ, ਬੈਕਿੰਗ ਕੌਰਸਪੌਡੈਂਟ-ਮੁਦਰਾ ਸਕੀਮ ਅਦਿ ਦੇ ਲਾਭ ਮੌਕੇ ਉਪਰ ਹੀ ਮੁਹੱਈਆ ਕਰਵਾਏ ਜਾ ਰਹੇ ਹਨ।

 

ਭਾਸ਼ਾ ਵਿਭਾਗ ਵੱਲੋਂ ਡੀ. ਐੱਮ. ਕਾਲਜ, ਮੋਗਾ ਵਿਖੇ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ

ਮੋਗਾ (ਕਮਲ) :- ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ, ਪੰਜਾਬ ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਭਾਸ਼ਾ ਵਿਭਾਗ, ਪੰਜਾਬ ਜ਼ਿਲ੍ਹਾ-ਮੋਗਾ ਵੱਲੋਂ ਡੀ. ਐੱਮ. ਕਾਲਜ ਮੋਗਾ ਦੇ ਸਹਿਯੋਗ ਨਾਲ ਤ੍ਰੈ-ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਦੇ ਸਥਾਪਿਤ ਅਤੇ ਨਵੀਨ ਸ਼ਾਇਰਾਂ ਵੱਲੋਂ ਭਾਗ ਲਿਆ ਗਿਆ। ਸਮਾਗਮ ਦੀ ਪ੍ਰਧਾਨਗੀ ਰਾਸ਼ਟਰੀ ਪੁਰਸਕਾਰ ਵਿਜੇਤਾ ਪ੍ਰਸਿੱਧ ਹਿੰਦੀ ਸ਼ਾਇਰ ਸ਼੍ਰੀ ਸੱਤ ਪ੍ਰਕਾਸ਼ ਉੱਪਲ ਵੱਲੋਂ ਕੀਤੀ ਗਈ। ਇਸ ਮੌਕੇ ਪ੍ਰਸਿੱਧ ਆਲੋਚਕ ਅਤੇ ਸ਼ਾਇਰ ਪ੍ਰੋ. ਗੋਪਾਲ ਸਿੰਘ ਬੁੱਟਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ, ਪ੍ਰਿੰਸੀਪਲ ਸੁਰਿੰਦਰ ਕੁਮਾਰ ਸ਼ਰਮਾ, ਉਰਦੂ ਵਿਦਵਾਨ ਜਗਦੀਸ਼ ਕੰਬੋਜ ਅਤੇ ਅੰਤਰ ਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ (ਰਜਿ.), ਕੈਨੇਡਾ ਦੇ ਚੇਅਰਮੈਨ ਸ. ਦਲਜੀਤ ਸਿੰਘ ਗੈਦੂ ਸ਼ਾਮਿਲ ਸਨ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁਨੀ ਨਾਲ ਕੀਤੀ ਗਈ। ਪ੍ਰੋ. ਗੁਰਪ੍ਰੀਤ ਘਾਲੀ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸ਼ਖ਼ਸੀਅਤਾਂ ਦੀ ਜਾਣ-ਪਹਿਚਾਣ ਕਰਵਾਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਡੀ. ਐੱਮ. ਕਾਲਜ, ਮੋਗਾ ਦੁਆਰਾ ਭਾਸ਼ਾ ਵਿਭਾਗ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਸੰਸਥਾ ਮੁਖੀ, ਮੈਨੇਜਮੈਂਟ ਕਮੇਟੀ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ। ਮੁਸ਼ਾਇਰੇ ਦਾ ਮੰਚ ਸੰਚਾਲਨ ਪੰਜਾਬੀ ਗ਼ਜ਼ਲਗੋ ਰਣਜੀਤ ਸਰਾਂਵਾਲੀ ਨੇ ਕੀਤਾ। ਇਸ ਕਵੀ ਦਰਬਾਰ ਵਿੱਚ ਪ੍ਰਸਿੱਧ ਸ਼ਾਇਰ ਨਰਿੰਦਰਪਾਲ ਕੰਗ, ਨੱਕਾਸ਼ ਚਿਤੇਵਾਣੀ, ਨਰਿੰਦਰ ਰੋਹੀ, ਜਗਦੀਸ਼ ਕੰਬੋਜ, ਹਰਭਜਨ ਨਾਗਰਾ, ਵਿਵੇਕ ਕੋਟ ਈਸੇ ਖਾਂ, ਮਾਸਟਰ ਸ਼ਮਸ਼ੇਰ ਸਿੰਘ, ਅਮਨਦੀਪ ਕੌਰ, ਡਾ. ਸਰਬਜੀਤ ਕੌਰ ਬਰਾੜ, ਹਰਵਿੰਦਰ ਰੋਡੇ, ਬੂਟਾ ਗੁਲਾਮੀ ਵਾਲਾ, ਸਾਗਰ ਸਫ਼ਰੀ, ਯਾਦਵਿੰਦਰ, ਰਣਜੀਤ ਸਰਾਂਵਾਲੀ, ਅਮਰਪ੍ਰੀਤ ਕੌਰ, ਚਰਨਜੀਤ ਸਮਾਲਸਰ ਅਤੇ ਧਾਮੀ ਗਿੱਲ ਨੇ ਆਪਣੇ ਕਲਾਮ ਸਾਂਝੇ ਕੀਤੇ। ਇਸ ਮੌਕੇ ਸੱਤ ਪ੍ਰਕਾਸ਼ ਉੱਪਲ ਨੇ ਆਪਣਾ ਕਲਾਮ ਸਾਂਝਾ ਕਰਦਿਆਂ ਭਾਸ਼ਾ ਵਿਭਾਗ ਵੱਲੋਂ ਸਥਾਪਿਤ ਸ਼ਾਇਰਾਂ ਦੇ ਨਾਲ-ਨਾਲ ਨਵੇਂ ਸ਼ਾਇਰਾਂ ਨੂੰ ਵੀ ਮੰਚ ਮੁਹੱਈਆ ਕਰਵਾਏ ਜਾਣ ਦੀ ਸ਼ਲਾਘਾ ਕੀਤੀ। ਪ੍ਰੋ. ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਦੁਆਰਾ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਦੇ ਨਾਲ-ਨਾਲ ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਸਨਮਾਨ ਦਿੱਤਾ ਜਾਣਾ ਇਕ ਨਿੱਗਰ ਪ੍ਰੰਪਰਾ ਹੈ। ਪ੍ਰਿੰਸੀਪਲ ਐੱਸ. ਕੇ. ਸ਼ਰਮਾ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਵਿਦਿਆਰਥੀਆਂ ਨੂੰ ਭੌਤਿਕ ਵਿਗਿਆਨ ਦੇ ਸੰਕਲਪ ਹਮੇਸ਼ਾਂ ਪੰਜਾਬੀ ਵਿੱਚ ਸਮਝਾਏ ਹਨ ਅਤੇ ਉਨ੍ਹਾਂ ਨੂੰ ਬਿਹਤਰ ਨਤੀਜੇ ਹਾਸਲ ਹੋਏ ਹਨ। ਬਲਦੇਵ ਸਿੰਘ ਸੜਕਨਾਮਾ, ਦਲਜੀਤ ਸਿੰਘ ਗੈਦੂ ਅਤੇ ਜਗਦੀਸ਼ ਕੰਬੋਜ ਨੇ ਭਾਸ਼ਾ ਵਿਭਾਗ, ਪੰਜਾਬ ਦੁਆਰਾ ਕਰਵਾਈਆਂ ਜਾਂਦੀਆਂ ਸਾਹਿਤਕ ਸਰਗਰਮੀਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮੋਗਾ ਵੱਲੋਂ ਜੂਨੀਅਰ ਸਹਾਇਕ ਨਵਦੀਪ ਸਿੰਘ ਦੀ ਦੇਖ-ਰੇਖ ਹੇਠ ਵਿਸ਼ੇਸ਼ ਤੌਰ 'ਤੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜੋ ਕਿ ਆਏ ਹੋਏ ਸਾਹਿਤਕਾਰਾਂ, ਮਹਿਮਾਨਾਂ ਅਤੇ ਵਿਦਿਆਰਥੀਆਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਸ. ਗਿਆਨ ਸਿੰਘ (ਸਾਬਕਾ ਡੀ.ਪੀ.ਆਰ.ਓ.), ਕੁਲਵੰਤ ਸਿੰਘ ਧਾਲੀਵਾਲ, ਜਸਵਿੰਦਰ ਧਰਮਕੋਟ, ਬਬਲੀ, ਪ੍ਰੇਮ ਕੁਮਾਰ ਮੋਗਾ, ਰੋਹਿਤਾਸ਼ ਉੱਪਲ, ਜਗਰਾਜ ਸਿੰਘ ਮੋਗਾ, ਗਗਨਦੀਪ ਸਿੰਘ, ਕੁਲਦੀਪ ਸਿੰਘ, ਪਰਮਿੰਦਰ ਕੌਰ, ਮਨਰੀਤ ਕੌਰ, ਕਮਲਜੀਤ ਕੌਰ, ਗੁਰਜੀਤ ਕੌਰ, ਰਚਨਾ ਰਾਣੀ, ਸਾਹਿਲ ਕੁਮਾਰ, ਮੋਹਿਤ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ।

ਅਨੁਸੂਚਿਤ ਜਾਤੀ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਇੱਕ ਰੋਜ਼ਾ ਸਿਖਲਾਈ ਅਤੇ ਸਪਰੇਅ ਪੰਪ ਵੰਡ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ

ਮੋਗਾ (ਕਮਲ) :- ਇੰਡੀਅਨ ਕਾਉਂਸਿਲ ਫਾਰ ਐਗਰੀਕਲਚਰ ਰਿਸਰਚ ਦੇ ਅਨੁਸੂਚਿਤ ਜਾਤੀ ਉੱਪ ਯੋਜਨਾ ਪ੍ਰੋਗਰਾਮ ਤਹਿਤ ਪਿੰਡ ਕੋਕਰੀ ਕਲਾਂ ਵਿੱਚ ਮੱਕੀ ਦੀਆਂ ਬਿਹਤਰ ਤਕਨੀਕਾਂ ਰਾਹੀਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ ਲਈ ਇੱਕ ਰੋਜ਼ਾ ਸਿਖਲਾਈ ਅਤੇ ਸਪਰੇਅ ਪੰਪ ਵੰਡ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਭਾਰਤੀ ਮੱਕੀ ਖੋਜ ਸੰਸਥਾਨ, ਲੁਧਿਆਣਾ, ਇੰਡਿਅਨ ਕਾਉਂਸਿਲ ਫਾਰ ਐਗਰੀਕਲਚਰ ਰਿਸਰਚ, ਗ੍ਰਾਂਟ ਥੋਰਨਟਨ ਭਾਰਤ ਅਤੇ ਐਚ.ਡੀ.ਐੱਫ. ਸੀ. ਪਰਿਵਰਤਨ ਪ੍ਰੋਜੈਕਟ ਵੱਲੋਂ ਮੱਕੀ ਦੀਆਂ ਤਕਨੀਕਾਂ ਵਿੱਚ ਸੁਧਾਰ ਕਰਕੇ ਅਨੁਸੂਚਿਤ ਜਾਤੀ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਸਬੰਧੀ ਇਹ ਕੰਮ ਕੀਤਾ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮੋਗਾ ਜ਼ਿਲ੍ਹੇ ਦੇ ਮੋਗਾ 1, ਮੋਗਾ 2 ਅਤੇ ਬਾਘਾਪੁਰਾਣਾ ਕਲੱਸਟਰਾਂ ਵਿਚੋਂ ਤਿੰਨ ਕਿਸਾਨ ਉਤਪਾਦਕ ਕੰਪਨੀਆਂ (ਐਫ.ਪੀ.ਸੀ.) ਤੋਂ 95 ਅਗਾਂਹਵਧੂ ਅਨੁਸੂਚਿਤ ਜਾਤੀ ਔਰਤਾਂ ਕਿਸਾਨਾਂ ਨੇ ਭਾਗ ਲਿਆ। ਹਰੇਕ ਲਾਭਪਾਤਰੀ ਨੂੰ ਸਪਰੇਅ ਪੰਪ ਵੰਡੇ ਗਏ। ਸਿਖਲਾਈ ਪ੍ਰੋਗਰਾਮ ਦੌਰਾਨ ਇਨ੍ਹਾਂ ਮਹਿਲਾ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਦੀਆਂ ਸੁਧਰੀਆਂ ਤਕਨੀਕਾਂ ਬਾਰੇ ਗਿਆਨ ਦਿੱਤਾ ਗਿਆ । ਡਾ. ਭਾਰਤ ਭੂਸ਼ਣ, ਸੀਨੀਅਰ ਵਿਗਿਆਨੀ, ਲੁਧਿਆਣਾ ਅਤੇ ਪ੍ਰੋਗਰਾਮ ਦੇ ਇੰਚਾਰਜ ਨੇ ਪੇਂਡੂ ਭਾਈਚਾਰਿਆਂ ਵਿੱਚ ਟਿਕਾਊ ਆਜੀਵਿਕਾ ਸਿਰਜਣ ਅਤੇ ਸਮਾਜਿਕ-ਆਰਥਿਕ ਤਬਦੀਲੀ ਲਈ ਸੰਸਥਾ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਡਾ. ਪੀ.ਐਚ. ਰੋਮਨ ਸ਼ਰਮਾ, ਵਿਗਿਆਨੀ, ਲੁਧਿਆਣਾ ਨੇ ਘੱਟੋ-ਘੱਟ ਖਰਚੇ ਨਾਲ ਫਸਲਾਂ ਦੀ ਪੈਦਾਵਾਰ ਨੂੰ ਅਨੁਕੂਲ ਬਣਾਉਣ ਲਈ ਸਭ ਤੋਂ ਵਧੀਆ ਤਰੀਕੇ ਨਾਲ ਖੇਤੀ ਵਿਧੀ ਅਪਣਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ। ਗ੍ਰਾਂਟ ਥੋਰਨਟਨ ਭਾਰਤ ਐਲ.ਐਲ.ਪੀ. ਦੇ ਮੈਨੇਜਰ ਮਨਪ੍ਰੀਤ ਸਿੰਘ, ਸੁਮਿਤ ਸਹਾਰਨ, ਸ਼ਿਖਾ ਕਪੂਰ, ਅਤੇ ਗ੍ਰਾਂਟ ਥੋਰਨਟਨ ਭਾਰਤ ਬਰਨਾਲਾ ਟੀਮ ਦੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ।

नगर परिषद नकोदर द्वारा स्वामी दयानंद मार्ग का उद्घाटन

नकोदर (अरोड़ा) :- स्वामी दयानंद मार्ग का उद्घाटन नगर काउंसिल नकोदर के चेयरमैन नवनीत ऐरी, पार्षदों और केआर एमडीएवी कॉलेज के प्रिंसिपल डॉ. अनूप कुमार ने किया। अध्यक्ष नवनीत ऐरी ने कहा कि यह पथ स्वामी जी की 200वीं जन्म शताब्दी को समर्पित है। उन्होंने कहा कि स्वामी जी ने हमें वैदिक ज्ञान दिया और सामाजिक बुराइयों से दूर रहने के लिए प्रेरित किया। इस मौके पर प्राचार्य डॉ. अनुप कुमार ने कहा कि इस सड़क पर 1912 से डीएवी संस्थाएं चल रही हैं। उन्होंने इस सड़क का नाम स्वामी दयानंद मार्ग रखने के लिए नगर परिषद को धन्यवाद दिया. उन्होंने कहा कि स्वामी जी ने आशावादी, प्रसन्नचित्त जीवन, शिक्षा और आध्यात्मिक शक्ति पर जोर दिया। उद्घाटन के अवसर पर पार्षद हेमत शर्मा, विजय पोपली, सतविंदर भाटिया, रमेश सोढ़ी, पूर्व अध्यक्ष आदित्य भटारा, रमेश बांगड़ और हरीश शर्मा पार्षद पति उपस्थित थे।  सरबजीत सिंह धीमान, उद्योगपति, कॉलेज स्थानीय सलाहकार समिति सदस्य प्रेम सागर शर्मा, विपन गुप्ता, मोहित चोपड़ा, प्रोफेसर विनय कुमार, डॉ. कमलजीत सिंह, प्रमोद भारद्वाज, राजकुमार सोहल, घनशाम, कपिल शर्मा, योगराज, प्रिंस के अलावा ज्योति गौतम, बलजिंदर सिंह, मैडम कमल कांता, प्रो. इंदु बत्रा, डॉ तजिंदर विरली, प्रोफेसर सुप्रिया और कई अन्य स्टाफ सदस्य भी उपस्थित थे कार्यक्रम के अंत में पार्षद हेंमत शर्मा ने उपस्थित सभी गणमान्य व्यक्तियों का धन्यवाद किया।

जालंधर के सांसद, डिप्टी कमिश्नर और पुलिस कमिश्नर ने भी शोभा यात्रा के रास्ते की तैयारियों की समीक्षा करने के लिए अधिकारियों और संगठनों के प्रतिनिधियों के साथ बैठक की

जालंधर (अरोड़ा) :- 2 फरवरी को लोकसभा सदस्य सुशील कुमार रिंकू, डिप्टी कमिश्नर विशेष सारंगल और जालंधर से पुलिस कमिश्नर स्वप्न शर्मा ने 23 फरवरी 2024 को श्री गुरु रविदास जी के प्रकाश उत्सव के उपलक्ष्य में सजाई जाने वाली शोभा यात्रा के प्रबंधों की समीक्षा की। लोकसभा सदस्य, उपायुक्त और पुलिस आयुक्त ने आज शोभा यात्रा के मार्ग का दौरा किया और जिला प्रशासन द्वारा की गई समग्र व्यवस्था की समीक्षा की। श्री गुरु रविदास धाम में विभिन्न विभागों के अधिकारियों और धार्मिक व सामाजिक संगठनों के प्रतिनिधियों की बैठक के दौरान उन्होंने कहा कि शोभा यात्रा के लिए पुलिस, नागरिक प्रशासन और नगर निगम की ओर से उचित प्रबंध किए गए हैं। लोकसभा सदस्य सुशील कुमार रिंकू ने पुलिस अधिकारियों को महिला पुलिस कर्मियों की ड्यूटी लगाने के अलावा शहर के विभिन्न इलाकों से गुजरने वाली शोभा यात्रा के दौरान उचित सुरक्षा व्यवस्था सुनिश्चित करने को कहा। उन्होंने कहा कि शोभा यात्रा के दौरान साउंडिंग को सुचारू रूप से जारी रखने के लिए समुचित व्यवस्था की जाये, ताकि श्रद्धालुओं को शोभा यात्रा के दौरान किसी प्रकार की परेशानी नहीं हो. पुलिस अधिकारियों को सुरक्षा सुनिश्चित करने के लिए नियंत्रण कक्ष स्थापित करने के लिए भी कहा गया। इस मौके पर पुलिस आयुक्त स्वपन शर्मा ने कहा कि शोभा यात्रा को सुचारु रूप से चलाने के लिए महत्वपूर्ण चौराहों पर पुलिसकर्मी तैनात करने के अलावा पहले से ही वैकल्पिक मार्ग बनाए गए हैं, ताकि शोभा यात्रा के दौरान श्रद्धालुओं को किसी तरह की परेशानी का सामना न करना पड़े. इसके अलावा, लोकसभा सदस्य और उपायुक्त ने जालंधर नगर निगम को शोभा यात्रा के रास्ते में सफाई, पीने योग्य पानी, मोबाइल शौचालय इकाइयों और सजावट की उचित व्यवस्था करने के लिए भी कहा। इस अवसर पर उन्होंने बिजली बोर्ड के अधिकारियों को निर्बाध बिजली आपूर्ति सुनिश्चित करने को कहा। उन्होंने इस अवसर पर स्वास्थ्य विभाग के अधिकारियों को विशेष मेडिकल टीमें तैनात करने के निर्देश दिये।

शोभा यात्रा के कारण 23 फरवरी को जिले के सभी सरकारी/गैर सरकारी स्कूल/कालेजों में होगी छुट्टी

जालंधर, 22 फरवरी (JJS) - श्री गुरु रविदास जी के 647वें प्रकाश पर्व संबंधी शहर में होने वाली शोभा यात्रा के मद्देनजर जालंधर जिले की सीमा के अंतर्गत आने वाले सभी सरकारी/गैर-सरकारी स्कूलों/कालेजों में 23 फरवरी को छुट्टी रहेगी।जिला मैजिस्ट्रेट विशेष सारंगल ने इस संबंध में पहले जारी आदेश में संशोधन करते हुए जालंधर जिले के सभी सरकारी/गैर-सरकारी स्कूलों/कालेजों में छुट्टी की घोषणा की है। इससे पहले 23 फरवरी को ही जालंधर शहर के सभी सरकारी/गैर सरकारी स्कूल/कालेजों में छुट्टी घोषित कर दी गई थी। आदेश में यह भी स्पष्ट किया गया है कि छुट्टी उन स्कूलों/कालेजों पर लागू नहीं होगी जिनमें उक्त तिथि को बोर्ड/यूनिवर्सिटी की परीक्षाएं निर्धारित है।

 

ਪਸ਼ੂ ਪਾਲਣ ਵਿਭਾਗ ਘਰ ਘਰ ਵੰਡ ਰਿਹੈ ਮਲੱਪਾਂ ਦੀ ਦਵਾਈ

ਪਸ਼ੂ ਪਾਲਕ ਕਿਸਾਨ ਆਪਣੇ ਪਸ਼ੂਆਂ ਨੂੰ ਜਰੂਰ ਖਵਾਉਣ ਇਹ ਦਵਾਈ-ਡਿਪਟੀ ਡਾਇਰੈਕਟਰ ਹਰਵੀਨ ਕੌਰ

ਮੋਗਾ (ਕਮਲ) :- ਪਸ਼ੂ ਪਾਲਣ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਯੋਗ ਅਗਵਾਈ ਹੇਠ ਸੂਬੇ ਦੇ ਪਸ਼ੂਆ ਨੂੰ ਪਸ਼ੂ ਹਸਪਤਾਲਾਂ ਵਿੱਚ ਵਧੀਆ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਸ਼ੂਆਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ, ਗੰਭੀਰ ਬਿਮਾਰੀਆਂ ਦੇ ਟੀਕਾਕਰਨ ਨੂੰ ਬਿਲਕੁਲ ਮੁਫ਼ਤ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਉਕਤ ਦੀ ਲੜੀ ਵਿੱਚ ਹੁਣ ਵਿਭਾਗ ਵੱਲੋਂ ਪਸ਼ੂਆਂ ਨੂੰ ਮਲੱਪ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਮਲੱਪਾਂ ਦੀਆਂ ਗੋਲੀਆਂ ਮੁਫ਼ਤ ਵਿੱਚ ਪਸ਼ੂ ਪਾਲਕਾਂ ਦੇ ਘਰ ਘਰ ਜਾ ਕੇ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ  2 ਲੱਖ 45 ਹਜ਼ਾਰ ਓਕਸਾਜੋਲ ਬੋਲਸ 1 ਗੋਲੀਆਂ ਅਤੇ ਛੋਟੇ ਜਾਨਵਰਾਂ ਲਈ 42 ਹਜ਼ਾਰ 500 ਓਜਾਜੋਲ-150 ਗੋਲੀਆਂ ਦੀ ਵੰਡ ਕੀਤੀ ਜਾ ਰਹੀਹੈ। ਉਨ੍ਹਾਂ ਸਮੂਹ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਪਸ਼ੂ ਇਸ ਦਵਾਈ ਤੋਂ ਵਾਂਝਾ ਰਹਿ ਗਿਆ ਹੈ ਤਾਂ ਉਹ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਕੇ ਇਹ ਦਵਾਈ ਪ੍ਰਾਪਤ ਕਰ ਸਕਦਾ ਹੈ।

1 2 3 4 5
  • About Us

    Religious and Educational Newspaper of Jalandhar which is owned by Sarv Sanjha Ruhani Mission (Regd.) Jalandhar