ਮੇਹਰਚੰਦ ਪੋਲੀਟੈਕਨਿਕ ਵਿਖੇ ਪਲੈਟੀਨਮ ਜੁਬਲੀ ਲਈ ਤਿਆਰੀਆਂ

ਜਲੰਧਰ (ਅਰੋੜਾ) :- ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਥਾਪਨਾ ਦੇ 70 ਸਾਲ ਪੂਰੇ ਹੋਣ ਤੇ ਪਲੈਟੀਨਮ ਜੁਬਲੀ 29 ਅਕਤੂਬਰ 2024 ਨੂੰ ਮਨਾਈ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਲੋਂ ਸ਼ਿਰਕਤ ਕਰਨਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਬਲਬੀਰ ਸਿੰਘ ਸੀਚੇਵਾਲ, ਜਲੰਧਰ ਸੈਂਟਰਲ ਦੇ ਐਮ.ਐਲ. ਏ ਰਮਨ ਅਰੋੜਾ, ਤਕਨੀਕੀ ਸਿੱਖੀਆ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ, ਨਿੱਟਰ ਦੇ ਡਾਇਰੈਕਟਰ ਪ੍ਰੋ. ਭੋਲਾ ਰਾਮ ਗੁੱਜਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਨੇ ਸੱਤ ਦਹਾਕਿਆ ਵਿੱਚ 36000 ਇੰਜੀਨਅਰ ਪੈਦਾ ਕੀਤੇ ਹਨ ਤੇ ਘੱਟੋ ਘੱਟ 1000 ਮਲੁੱਮਨੀ ਵਿਦਿਆਰਥੀ ਦੇ ਪਲੈਟੀਨਮ ਜੁਬਲੀ ਵਿੱਚ ਪਹੁੰਚਣ ਦਾ ਅਨੁਮਾਨ ਹੈ। ਇਸ ਪ੍ਰੋਗਾਮ ਵਿੱਚ ਬੇਹਤਰੀਨ ਕਾਰਗੁਜਾਰੀ ਵਾਲੇ ਵਿਦਿਆਰਥੀ ਅਤੇ ਸਮਰਪਿਤ ਅਲੂਮਨੀ ਮੈਂਬਰਾ ਦਾ ਸਨਮਾਨ ਕੀਤਾ ਜਾਵੇਗਾ। ਇਹ ਪ੍ਰੋਗਾਮ ਸਵੇਰੇ ਦੱਸ ਵਜੇ ਆਰੰਭ ਹੋਵੇਗਾ। ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆ ਵਲੋਂ ਰੰਗਾ ਰੰਗ ਪ੍ਰੋਗਾਮ ਤਹਿਤ ਕੋਰਿਉਗ੍ਰਾਫੀ, ਮਾਇਮ ਤੇ ਭੰਗੜਾ ਪੇਸ਼ ਕੀਤਾ ਜਾਵੇਗਾ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਸੱਤ ਦਹਾਕਿਆ ਦੀਆ ਗਤਿਧੀਆ ਤੇ ਕਾਲਜ ਦੀਆਂ ਹੋਰ ਪ੍ਰਾਪਤੀਆਂ ਨੂੰ ਦਰਸਾਉਂਦਾ ਪਲੈਟੀਨਮ ਜੁਬਲੀ ਸੁਵੀਨਾਰ ਵੀ ਮੁੱਖ ਮਹਿਮਾਨ ਵਲੋਂ ਰਿਲੀਜ਼ ਕੀਤਾ ਜਾਵੇਗਾ। ਡੀ.ਏ.ਵੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਜੀ ਨੇ ਪਲੈਟੀਨਮ ਜੁਬਲੀ ਮੌਕੇ ਸ਼ੁਭ ਇਛਾਵਾਂ ਭੇਜੀਆ ਹਨ। ਮੈਨੇਜਿੰਗ ਕਮੇਟੀ ਵਲੋਂ ਉਪ ਪ੍ਰਧਾਨ ਜਸਟਿਸ ਐਨ.ਕੇ.ਸੂਦ, ਸੈਕਟਰੀ ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਤੇ ਮੈਂਬਰ ਕੁੰਦਨ ਲਾਲ ਵੀ ਹਾਜ਼ਿਰ ਰਹਿਣਗੇ।

Check Also

सेंट सोल्जर ग्रुप की सभी स्कूल शाखाओं ने दिखाई भिन्न भिन्न प्रदर्शनियां

जालंधर (अजय छाबड़ा) :- सेंट सोल्जर ग्रुप की सभी स्कूल शाखाओं ने दिखाई भिन्न भिन्न …

Leave a Reply

Your email address will not be published. Required fields are marked *