ਰੈਡ ਕਰਾਸ ਭਵਨ,ਅੰਮ੍ਰਿਤਸਰ ਵਿਖੇ ਆਨ ਦੀ ਸਪੋਟ ਪੇਟਿੰਗ ਕੰਪੀਟੀਸ਼ਨ

ਅੰਮ੍ਰਿਤਸਰ (ਪ੍ਰਦੀਪ) :- ਜਿਲ੍ਹਾ ਬਾਲ ਭਲਾਈ ਕੌਸਲ, ਅੰਮ੍ਰਿਤਸਰ ਵਲੋ ਰੈਡ ਕਰਾਸ ਭਵਨ,ਅੰਮ੍ਰਿਤਸਰ ਵਿਖੇ ” ਆਨ ਦੀ ਸਪੋਟ ਪੇਟਿੰਗ ਕੰਪੀਟੀਸ਼ਨ “ਕਰਵਾਇਆ ਗਿਆ । ਇਹਨਾਂ ਮੁਕਾਬਲਿਆ ਵਿਚ ਲਗਭਗ 18 ਸਕੂਲਾਂ ਦੇ 70 ਬਚਿਆਂ ਨੇ ਭਾਗ ਲਿਆ। ਜਿਸ ਵਿਚ ਬਚਿਆਂ ਨੇ ਆਪਣੇ ਹੁਨਰ ਨੂੰ ਵਖ ਵਖ ਰੰਗਾਂ ਵਿਚ ਪੇਸ਼ ਕੀਤਾ। ਇਹ ਮੁਕਾਬਲੇ ਕਰਵਾਉਣ ਲਈ ਦੋ ਵਖ ਵਖਗਰੁੱਪ ਬਨਾਏ ਗਏ । ਜਿਸ ਵਿਚ ਗਰੀਨ ਗਰੁੱਪ ਉਮਰ 5 ਤੋਂ 9 ਸਾਲ, ਵਾਈਟ ਗਰੁਪ ਉਮਰ 10 ਤੋ 16 ਸਾਲ ਤਕ ਦੇ ਸੀ। ਇਸ ਤੋਂ ਇਲਾਵਾ ਸਪੇਸ਼ਲ ਬਚਿਆਂ ਅਤੇ ਮੈਟਲੀ ਰਿਟਾਰਡਿਡ ਬਚਿਆਂ ਲਈ 2 ਸਪੈਸ਼ਲ ਗਰੁਪ ਬਨਾਏ ਗਏ। ਜਿਸ ਵਿਚ ਪੀਲਾ ਗਰੁਪ 5 ਤੋ10 ਸਾਲ ਅਤੇ ਲਾਲ ਗਰੁਪ 11-18 ਸਾਲ ਤਕ ਦੇ ਬਚਿਆਂ ਨੇ ਭਾਗ ਲਿਆ। ਇਹਨਾਂ ਬਚਿਆਂ ਦੀਆਂ ਬਨਾਈਆਂ ਹੋਈਆਂ ਚਿਤਰਕਲਾ ਨੂੰ ਜਜਮੈਟ ਕਰਨ ਲਈ ਤਿੰਨ ਜਜਾਂ ਦਾ ਪੈਨਲ ਬਨਾਇਆਂ ਗਿਆਂ । ਜਿਸ ਵਿਚ ਮਿਸ ਮਾਲਾ ਚਾਵਲਾ, ਮਿਸ ਜੋਤੀ ਅਤੇ ਕੁਲਵੰਤ ਸਿੰਘ ਜਜ ਸਨ। ਇਥੇ ਇਹ ਦਸਣਯੋਗ ਹੈ ਕਿ ਇਹ ਪੈਨਲ ਦੇ ਜਜ ਬੁਹਤ ਚੰਗੇ ਚਿਤਰਕਾਰ ਹਨ ਅਤੇ ਇਹ ਆਪਣੇ ਆਪਣੇ ਫੀਲਡ ਵਿਚ ਮੁਹਾਰਤ ਰਖਦੇ ਹਨ। ਇਹਨਾਂ ਜਜਾਂ ਵਲੋ ਪਹਿਲੀਆਂ ਤਿੰਨ ਪੁਜੀਸ਼ਨਾਂ ਦੀ ਜਜਮੈਟ ਦਿੱਤੀ ਗਈ ਅਤੇ ਕੁਝ ਬਚਿਆਂ ਨੂੰ ਕੰਸੋਲੇਸ਼ਨ ਪੁਜੀਸ਼ਨਾਂ ਵੀ ਦਿਤੀਆਂ। ਇਹਨਾਂ ਵਲੋ ਸਾਰੇ ਬਚਿਆਂ ਦੀ ਸ਼ਲਾਘਾਂ ਕੀਤੀ ਗਈ ਤੇ ਦਸਿਆਂ ਕਿ ਇਹਨਾਂ ਬਚਿਆਂ ਵਿਚ ਚਿਤਰਕਲਾ ਦੇ ਭਰਪੂਰ ਗੁਣ ਹਨ ।ਇਸ ਮੌਕੇ ਤੇ ਮਿਸ ਗੁਰਸਿਮਰਨਜੀਤ ਕੋਰ, ਪੀ.ਸੀ.ਐਸ, ਸਹਾਇਕ ਕਮਿਸ਼ਨਰ (ਜ), ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵੱਜੋ ਸ਼ਿਕਰਤ ਕੀਤੀ। ਇਸ ਮੌਕੇ ਤੇ ਸੈਮਸਨ ਮਸੀਹ, ਕਾਰਜਕਾਰੀ ਸਕੱਤਰ, ਰੈਡ ਕਰਾਸ ਸੁਸਾਇਟੀ, ਅੰਮ੍ਰਿਤਸਰ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਰੈਡ ਕਰਾਸ ਦੇ ਸਾਰੇ ਮੈਬਰਾਂ ਨੂੰ ਆਇਆ ਕਿਹਾ ਅਤੇ ਪੇਟੰਗ ਬਾਰੇ ਚਾਨਣਾ ਪਾਇਆ। ਰੈਡ ਕਰਾਸ ਦੇ ਲੇਡੀਜ ਮੈਬਰਜ ਗੁਰਦਰਸ਼ਨ ਕੌਰ ਬਾਵਾ, ਦਲਬੀਰ ਕੋਰ ਨਾਗਪਾਲ, ਜਸਬੀਰ ਕੋਰ, ਮਨਿੰਦਰ ਕੋਰ, ਰਾਗਨੀ ਸ਼ਰਮਾ, ਅਜੈ ਡੁਡੇਜਾ, ਹਰਜੀਤ ਸਿੰਘ ਗਰੋਵਰ ਅਤੇ ਰੈਡ ਕਰਾਸ ਦਾ ਸਟਾਫ ਵੀ ਹਾਜ਼ਰ ਸਨ।

Check Also

लायंस क्लब जालंधर के पूर्व प्रधान स्वर्गीय लायन धर्मपाल छाबड़ा के निमित्त रखें पाठ का भोग एवं रस्म किरया आज 1 से 2 बजे तक

जालंधर/अरोड़ा – लायंस क्लब जालंधर के पूर्व प्रधान स्वर्गीय लायन धर्मपाल छाबड़ा बहुत ही मिलनसार, …

Leave a Reply

Your email address will not be published. Required fields are marked *