‘ਸਵੱਛਤਾ ਹੀ ਸੇਵਾ’ 2024 ਮੁਹਿੰਮ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਅੰਮ੍ਰਿਤਸਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਸਵੱਛਤਾ ਸਬੰਧੀ ਸਹੁੰ ਚੁੱਕੀ

ਅੰਮ੍ਰਿਤਸਰ (ਪ੍ਰਦੀਪ) :- ਸਵੱਛਤਾ ਹੀ ਸੇਵਾ 2024 ਮੁਹਿੰਮ ਤਹਿਤ ਰਜੇਸ ਕੁਮਾਰ ਦੂਬੈ, ਨਿਗਰਾਨ ਇੰਜੀਨੀਅਰ ਹਲਕਾ ਅੰਮ੍ਰਿਤਸਰ ਵੱਲੋ ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਵੱਛਤਾ ਸਬੰਧੀ ਸਹੁੰ ਚੁਕਾਈ ਗਈ। ਇਸ ਮੋਕੇ ਤੇ ਰਜੇਸ ਕੁਮਾਰ ਦੂਬੈ ਨਿਗਰਾਨ ਇੰਜੀਨੀਅਰ ਹਲਕਾ ਅੰਮ੍ਰਿਤਸਰ ਵੱਲੋ ਆਪਣੇ ਸਮੂਹ ਸਟਾਫ ਨੂੰ ਆਪਣੇ ਦਫਤਰਾਂ ਅਤੇ ਆਲੇ-ਦਆਲੇ ਨੂੰ ਸਾਫ-ਸਥਾਰਾ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਸਟਾਫ ਵੱਲੋ ਹਰ ਹਫਤੇ 2 ਘੰਟੇ ਸਵੈ ਇੱਛਾ ਨਾਲ ਸਾਫ ਸਫਾਈ ਕਰਨ ਸਬੰਧੀ ਸਹੁੰ ਚੁੱਕੀ ਗਈ। ਸਮੂਹ ਸਟਾਫ ਨੇ ਦੱਸਿਆ ਕਿ ਉਹ ਹਰ ਹਫਤੇ 2 ਘੰਟੇ ਆਪਣੇ ਦਫਤਰ ਦੀ ਸਫਾਈ ਖੁਦ ਕਰਨਗੇ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣਗੇ। ਇਸ ਮੁਹਿੰਮ ਵਿੱਚ ਕਿਰਨ ਸੁਸਾਇਟੀ ਆਫ ਕ੍ਰਿਏਟਿਵ ਵੂਮੈਨ ਅਤੇ ਹਰਿਆਵਲ ਪੰਜਾਬ ਦੀ ਪ੍ਰਧਾਨ ਸ੍ਰੀਮਤੀ ਕਿਰਨ ਵਿਜ ਵੀ ਮੁੱਖ ਤੋਰ ਤੇ ਸ਼ਾਮਲ ਹੋਏ। ਇਸ ਮੋਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਰਾਜਦੀਪ ਸਿੰਘ, ਸੁਪਰਡੈਟਂ, ਰੁਪਿੰਦਰ ਕੌਰ, ਸੁਪਰਡੈਟਂ, ਸੁਮਿਤ ਕੁਮਾਰ, ਸੁਪਰਡੈਟਂ, ਲਖਵਿੰਦਰ ਸਿੰਘ ਸੁਪਰਡੈਟਂ, ਵਰਿੰਦਰਜੋਤ ਸਿੰਘ, ਜੇ.ਈ, ਵਿਭੂਤੀ ਸ਼ਰਮਾ ਸੀ.ਡੀ.ਐਸ, ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੂਨੀਅਰ ਇੰਜੀਨੀਅਰ, ਆਈ.ਈ.ਸੀ, ਸੀ.ਡੀ.ਐਸ, ਬਲਾਕ ਰਿਸੋਰਸ ਕੋਆਰਡੀਨੇਟਰ ਅਤੇ ਦਫਤਰੀ ਸਟਾਫ ਹਾਜਰ ਸਨ।

Check Also

लायंस क्लब जालंधर के पूर्व प्रधान स्वर्गीय लायन धर्मपाल छाबड़ा के निमित्त रखें पाठ का भोग एवं रस्म किरया आज 1 से 2 बजे तक

जालंधर/अरोड़ा – लायंस क्लब जालंधर के पूर्व प्रधान स्वर्गीय लायन धर्मपाल छाबड़ा बहुत ही मिलनसार, …

Leave a Reply

Your email address will not be published. Required fields are marked *