ਬੱਚਿਆ ਨੂੰ ਟ੍ਰੈਫਿਕ ਨਿਯਮਾ ਬਾਰੇ ਜਾਗਰੂਗ ਕੀਤਾ

ਅੰਮ੍ਰਿਤਸਰ (ਪ੍ਰਦੀਪ) :- ਏ.ਡੀ.ਜੀ.ਪੀ. ਟ੍ਰੈਫਿਕ, ਏ.ਐੱਸ. ਰਾਏ ਸਾਹਿਬ ਅਤੇ ਰਣਜੀਤ ਸਿੰਘ ਢਿੱਲੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਵੱਖ ਵੱਖ ਸਕੂਲਾਂ ਵਿਚ ਜਾ ਕੇ ਬੱਚਿਆ ਅਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਡਰਾਈਵਿੰਗ ਕਰਨ ਤੇ 25000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਸਜ਼ਾ ਹੋਣ ਬਾਰੇ ਜਾਗਰੂਕ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਨਾਲ ਸਬੰਧਿਤ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿਚ ਜਾ ਕੇ ਸਕੂਲਾ ਦੇ ਅੰਦਰ ਫਲੈਕਸ ਬੋਰਡ ਲਗਾਏ ਗਏ ਤਾ ਜੋ ਸਕੂਲ ਸਟਾਫ ,ਬੱਚੇ ਅਤੇ ਬੱਚਿਆ ਨੂੰ ਸਕੂਲ ਛਡਣ ਅਤੇ ਲੈਣ ਆਏ ਮਾਪਿਆ ਨੂੰ ਇਸ ਕਾਨੂੰਨ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨਾ ਬਾਲਗ ਬੱਚਿਆ ਨੂੰ 2 ਵੀਲਰ ਅਤੇ 4 ਵੀਲਰ ਨਾ ਚਲਾਉਣ।

Check Also

ਮਿੱਟੀ, ਰੇਤਾ, ਬੱਜਰੀ, ਸੀਮੇਂਟ ਆਦਿ ਨੂੰ ਬਿਨ੍ਹਾਂ ਢਕੇ ਆਵਾਜਾਈ ਕਰਨ ਤੇ ਪੂਰਨ ਰੋਕ

ਸੜਕੀ ਦੁਰਘਟਨਾਵਾਂ ਰੋਕਣ ਲਈ ਪਾਬੰਦੀ ਆਦੇਸ਼ ਕੀਤੇ ਜਾਰੀ- ਜ਼ਿਲ੍ਹਾ ਮੈਜਿਸਟ੍ਰੇਟ ਸਾਗਰ ਸੇਤੀਆ ਮੋਗਾ (ਵਿਮਲ) :- …

Leave a Reply

Your email address will not be published. Required fields are marked *