ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਗਵਾਈ ਹੇਠ ਬੋਰਡ ਵੱਲੋਂ ਸਬ ਜੇਲ ਮੋਗਾ ਦਾ ਨਿਰੀਖਣ

ਬੋਰਡ ਆਫ ਵਿਜਟਰਸ ਨੇ ਬੈਰਕਾਂ, ਮੈਡੀਕਲ ਸਹੂਲਤਾਂ, ਸਫਾਈ ਤੇ ਸੁਰੱਖਿਆ ਪ੍ਰਬੰਧਾਂ ਆਦਿ ਦਾ ਲਿਆ ਜਾਇਜਾ

ਮੋਗਾ (ਵਿਮਲ) :- ਨੀਲਮ ਅਰੋੜਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਅਗਵਾਈ ਹੇਠ ਸਿਮਰਨ ਸਿੰਘ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਸਮੇਤ ਬੋਰਡ ਆਫ਼ ਵਿਜ਼ਿਟਰਜ਼ ਵੱਲੋਂ ਸਬ ਜੇਲ, ਮੋਗਾ ਦਾ ਬਰੀਕੀ ਨਾਲ ਨਿਰੀਖਣ ਕੀਤਾ ਗਿਆ। ਇਹ ਨਿਰੀਖਣ ਜੇਲ੍ਹਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਜਾਂਚ ਲਈ ਨਿਯਮਤ ਨਿਰੀਖਣ ਕਰਨ ਦੇ ਉਦੇਸ਼ ਨਾਲ ਕੀਤਾ ਗਿਆ। ਨਿਰੀਖਣ ਦੌਰਾਨ ਬੋਰਡ ਵੱਲੋਂ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ, ਲੰਗਰ/ਕਿਚਨ ਅਤੇ ਮੈਡੀਕਲ ਦੀਆਂ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਗਿਆ। ਇਸ ਮੌਕੇ ਜੇਲ੍ਹ ਵਿੱਚ ਬੁਨਿਆਦੀ ਸਹੂਲਤਾਂ, ਸਫ਼ਾਈ, ਬੰਦੀਆਂ ਦੀ ਰਿਹਾਇਸ਼, ਭੋਜਨ, ਸੁਰੱਖਿਆ, ਅਨੁਸ਼ਾਸਨ, ਮੈਡੀਕਲ ਸਹੂਲਤਾਂ, ਅਤੇ ਬੰਦੀਆਂ ਦੀ ਭਲਾਈ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਬੋਰਡ ਵੱਲੋਂ ਬੰਦੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਭਲਾਈ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।

ਬੋਰਡ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਕਿ ਜੇਲ੍ਹ ਅੰਦਰ ਜਾਤੀ, ਲਿੰਗ, ਅਪੰਗਤਾ ਜਾਂ ਕਿਸੇ ਹੋਰ ਆਧਾਰ ’ਤੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਦੇ ਨਾਲ ਹੀ ਸਫ਼ਾਈ, ਸੁਰੱਖਿਆ, ਅਨੁਸ਼ਾਸਨ, ਭੋਜਨ ਦੀ ਗੁਣਵੱਤਾ, ਮੈਡੀਕਲ ਦੇਖਭਾਲ ਅਤੇ ਬੰਦੀਆਂ ਦੀ ਭਲਾਈ ਦੇ ਮਿਆਰਾਂ ਨੂੰ ਲਗਾਤਾਰ ਕਾਇਮ ਰੱਖਿਆ ਜਾਵੇ ਅਤੇ ਬੰਦੀਆਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਸ੍ਰ. ਜਸਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਮੋਗਾ, ਮਮਤਾ ਕੱਕੜ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ, ਡਾ. ਜਯੋਤੀ ਸਹਾਇਕ ਸਿਵਲ ਸਰਜਨ ਮੋਗਾ, ਬਲਰਾਜ ਸਿੰਘ ਕੈਰੀਅਰ ਕਾਊਂਸਲਰ, ਮੋਗਾ, ਤੇਜਿੰਦਰ ਸਿੰਘ ਸੀਨੀਅਰ ਇੰਡਸਟਰੀਅਲ ਪ੍ਰੋਮੋਸ਼ਨ ਅਫਸਰ ਮੋਗਾ, ਅਸ਼ੀਸ਼ ਕੁਮਾਰ ਸ਼ਰਮਾ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਮੋਗਾ ਅਤੇ ਪ੍ਰੀਤਮਪਾਲ ਸਿੰਘ ਡਿਪਟੀ ਸੁਪਰਡੈਂਟ ਸਬ ਜੇਲ ਮੋਗਾ ਹਾਜ਼ਰ ਸਨ। ਨਿਰੀਖਣ ਤਸੱਲੀਬਖਸ਼ ਢੰਗ ਨਾਲ ਸੰਪੰਨ ਹੋਇਆ। ਬੋਰਡ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਬੰਦੀਆਂ ਲਈ ਸਾਫ਼-ਸੁਥਰਾ, ਸੁਰੱਖਿਅਤ, ਸਿਹਤਮੰਦ ਅਤੇ ਭੇਦਭਾਵ-ਰਹਿਤ ਮਾਹੌਲ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਗਏ।

Check Also

विश्व हृदय दिवस पर पटेल अस्पताल ने लगाया नि:शुल्क हृदय जांच शिविर

जालंधर, अरोड़ा 29 सितंबर 2026: विश्व हृदय दिवस के अवसर पर पटेल अस्पताल, जालंधर द्वारा …