ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਗਿਆ

ਜਲੰਧਰ (ਕੁਲਵਿੰਦਰ) :- ਗੁਰਦੁਆਰਾ ਚਰਨ ਕੰਵਲ ਸਾਹਿਬ, ਪਾਤਸ਼ਾਹੀ ਛੇਵੀਂ ਵਿਖੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਪਾਵਨ ਧਰਤੀ ‘ਤੇ 24 ਜੁਲਾਈ 2026 (ਸ਼ੁੱਕਰਵਾਰ) ਨੂੰ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਸਮਾਗਮ ਸ਼ਾਮ 7:00 ਵਜੇ ਤੋਂ ਰਾਤ 10:30 ਵਜੇ ਤੱਕ ਸ਼ਰਧਾ ਅਤੇ ਸਤਿਕਾਰ ਨਾਲ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਭਾਈ ਸਰੂਪ ਸਿੰਘ ਜੀ, ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਹਰਜੀਤ ਸਿੰਘ ਬਾਬਾ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ ਮੱਕੜ, ਤਲਵਿੰਦਰ ਸਿੰਘ, ਗੁਰਸਿਦਕ ਸਿੰਘ, ਜਤਿੰਦਰਪਾਲ ਸਿੰਘ ਮਾਝੈਲ ਅਤੇ ਪ੍ਰਭਜੋਤ ਸਿੰਘ ਵੀ ਆਪਣੀ ਹਾਜ਼ਰੀ ਨਾਲ ਸਮਾਗਮ ਦੀ ਸ਼ੋਭਾ ਵਧਾਉਣਗੇ। ਸਮਾਗਮ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਅਤੇ ਹਰਜੀਤ ਸਿੰਘ ਬਾਬਾ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ ਮੱਕੜ, ਤਲਵਿੰਦਰ ਸਿੰਘ, ਗੁਰਸਿਦਕ ਸਿੰਘ, ਜਤਿੰਦਰਪਾਲ ਸਿੰਘ ਮਾਝੈਲ ਅਤੇ ਪ੍ਰਭਜੋਤ ਸਿੰਘ ਭਾਈ ਸਰੂਪ ਸਿੰਘ ਜੀ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹਾਜ਼ਰ ਸੰਗਤਾਂ ਨੇ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜਿਹੇ ਧਾਰਮਿਕ ਉਪਰਾਲਿਆਂ ਨੂੰ ਸਿੱਖ ਕੌਮ ਦੀ ਵਿਰਾਸਤ ਅਤੇ ਗੁਰਮਤਿ ਪ੍ਰਚਾਰ ਲਈ ਲਾਹੇਵੰਦ ਦੱਸਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੀ ਅਪੀਲ ਕੀਤੀ।

Check Also

लोगों को श्री गुरु रविदास जी के समानता और मानवता के संदेश से जोड़ रही विशेष दस्तावेजी फिल्म

गांव ढंडौरी, लुटेरा कलां और सोहेवाल की संगत ने देखी विशेष डॉक्यूमेंट्री जालंधर (अरोड़ा) :- …