ਜਲੰਧਰ (ਅਰੋੜਾ) :- ਭਾਰਤ ਦੇ ਮੁੱਖ ਚੋਣ ਕਮੀਸ਼ਨਰ ਦੀਆਂ ਹਦਾਇਤਾਂ ਅਨੁਸਾਰ ਮਾਣਯੋਗ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ 23-01-2025 ਦਿਨ ਸ਼ੁਕਰਵਾਰ ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ‘ਤੇ “ਵੋਟਿੰਗ ਸੌਂਹ ਚੁਕਾਈ” ਗਈ । ਨੋਡਲ ਅਫਸਰ ਕਪਿਲ ਓਹਰੀ ਅਤੇ ਸਵੀਪ ਇੰਚਾਰਜ ਪ੍ਰੀਤ ਕੰਵਲ ਦੁਆਰਾ ਵੋਟ ਦੀ ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾ, ਧਰਮ, ਵਰਗ, ਜਾਤੀ, ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦੀ ਗੱਲ ਕਹੀ ਗਈ। ਮੈਡਮ ਪ੍ਰੀਤ ਕੰਵਲ ਨੇ ਸਾਰੇ ਹਾਜਿਰ ਵਿੱਦਿਆਰਥੀਆਂ ਅਤੇ ਸਟਾਫ਼ ਮੈਬਰਾਂ ਨੂੰ ਵੋਟ ਪਾਉਣ ਸਬੰਧੀ ਸੋਂਹ ਚੁਕਾਈ। ਸੋਂਹ ਚੁੱਕ ਸਮਾਗਮ ਵਿੱਚ ਸੰਜੇ ਬਾਂਸਲ, ਰਾਜੀਵ ਭਾਟੀਆ, ਮੈਡਮ ਮੰਜੂ ਮਨਚੰਦਾ, ਅਮਿਤ ਖੰਨਾ, ਰਾਜੀਵ ਸ਼ਰਮਾ, ਮੈਡਮ ਨੇਹਾ, ਸਾਰੇ ਬੀ.ਐਲ.ਓ ਅਤੇ ਹੋਰ ਸ਼ਾਮਿਲ ਸਨ। ਨੋਡਲ ਅਫਸਰ ਕਪਿਲ ਓਹਰੀ ਦੇ ਯਤਨਾਂ ਸਦਕਾ ਇਹ ਸੋਂਹ ਚੁੱਕ ਸਮਾਰੋਹ ਨੇਪੜੇ ਚੜਿਆ।
JiwanJotSavera