ਜਲੰਧਰ (ਮੱਕੜ) :- ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਹਸਪਤਾਲ, ਜਲੰਧਰ ਨੂੰ ਇਹ ਜਾਣਕਾਰੀ ਦਿੰਦਿਆਂ ਖੁਸ਼ੀ ਹੋ ਰਹੀ ਹੈ ਕਿ ਪ੍ਰਸਿੱਧ ਨਿਊਰੋਲੋਜਿਸਟ ਡਾ. ਸੁਰਭੀ ਮਹਾਜਨ ਨੇ ਸੰਸਥਾ ਵਿੱਚ ਕਨਸਲਟੈਂਟ ਨਿਊਰੋਲੋਜਿਸਟ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਹੈ।
ਡਾ. ਸੁਰਭੀ ਮਹਾਜਨ ਨੇ ਨਿਊਰੋਲੋਜੀ ਦੀ ਉੱਚ ਤਾਲੀਮ ਦੇਸ਼ ਦੇ ਪ੍ਰਮੁੱਖ ਚਿਕਿਤਸਾ ਸੰਸਥਾਨ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGI), ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਐੱਮਬੀਬੀਐਸ, ਐੱਮਡੀ (ਮੈਡੀਸਿਨ) ਅਤੇ ਡੀਐੱਮ (ਨਿਊਰੋਲੋਜੀ) ਦੀਆਂ ਡਿਗਰੀਆਂ ਹਾਸਲ ਕੀਤੀਆਂ ਹਨ। ਨਿਊਰੋਲੋਜੀ ਦੇ ਖੇਤਰ ਵਿੱਚ ਉਨ੍ਹਾਂ ਦਾ ਅਕਾਦਮਿਕ ਗਿਆਨ ਅਤੇ ਕਲੀਨੀਕਲ ਅਨੁਭਵ ਕਾਬਲੇ-ਤਾਰੀਫ਼ ਹੈ।
ਡਾ. ਮਹਾਜਨ ਮਿਰਗੀ, ਸਟ੍ਰੋਕ, ਸਿਰਦਰਦ, ਪਾਰਕਿੰਸਨਜ਼ ਰੋਗ, ਨਿਊਰੋਮਸਕਿਊਲਰ ਡਿਸਆਰਡਰਜ਼, ਨਿਊਰੋ-ਆਫ਼ਥੈਲਮੋਲੋਜੀ ਸਮੇਤ ਹੋਰ ਨਰਵਾਂ ਨਾਲ ਸੰਬੰਧਿਤ ਬਿਮਾਰੀਆਂ ਦੇ ਨਿਦਾਨ ਅਤੇ ਇਲਾਜ ਵਿੱਚ ਵਿਸ਼ੇਸ਼ ਦਖ਼ਲ ਰੱਖਦੀਆਂ ਹਨ। ਪਿਮਸ ਨਾਲ ਉਨ੍ਹਾਂ ਦੇ ਜੁੜਨ ਨਾਲ ਖੇਤਰ ਦੇ ਮਰੀਜ਼ਾਂ ਨੂੰ ਅਧੁਨਿਕ ਅਤੇ ਗੁਣਵੱਤਾਪੂਰਨ ਨਿਊਰੋਲੋਜੀਕਲ ਸੇਵਾਵਾਂ ਉਪਲਬਧ ਹੋਣਗੀਆਂ। ਡਾ. ਸੁਰਭੀ ਮਹਾਜਨ ਹਰ ਰੋਜ਼ ਪਿਮਸ ਹਸਪਤਾਲ ਵਿੱਚ ਮਰੀਜ਼ਾਂ ਲਈ ਉਪਲਬਧ ਰਹਿਣਗੀਆਂ।
ਇਸ ਮੌਕੇ ‘ਤੇ ਡਾਕਟਰ ਰਾਜੀਵ ਅਰੋੜਾ ਡਾਇਰੈਕਟਰ ਪ੍ਰਿੰਸੀਪਲ, ਪਿਮਸ ਨੇ ਡਾ. ਸੁਰਭੀ ਮਹਾਜਨ ਦਾ ਸਵਾਗਤ ਕਰਦੇ ਹੋਏ ਭਰੋਸਾ ਜਤਾਇਆ ਕਿ ਉਨ੍ਹਾਂ ਦੀ ਵਿਸ਼ੇਸ਼ਤਾ ਨਾਲ ਪਿਮਸ ਦੀਆਂ ਨਿਊਰੋਲੋਜੀ ਸੇਵਾਵਾਂ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਮਰੀਜ਼ਾਂ ਨੂੰ ਬਿਹਤਰ ਅਤੇ ਪ੍ਰਭਾਵਸ਼ਾਲੀ ਇਲਾਜ ਦਾ ਲਾਭ ਪ੍ਰਾਪਤ ਹੋਵੇਗਾ।
JiwanJotSavera