Wednesday , 31 December 2025

ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਦੀ ਸ਼ਾਨਦਾਰ ਸੇਵਾਮੁਕਤੀ

ਜਲੰਧਰ (ਅਰੋੜਾ) :- ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਸਮੂਹ ਅਧਿਆਪਕ ਸਾਹਿਬਾਨ ਵਲੋਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੂੰ ਉਨ੍ਹਾਂ ਦੀ ਸੇਵਾਮੁਕਤੀ ਸਮੇਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ। ਸਮਾਗਮ ਦੇ ਆਰੰਭ ਸਮੇਂ ਸਟਾਫ਼ ਸੈਕੇਟਰੀ ਡਾ. ਰਛਪਾਲ ਸਿੰਘ ਸੰਧੂ ਅਤੇ ਸਮੂਹ ਵਿਭਾਗਾਂ ਦੇ ਮੁਖੀ ਅਤੇ ਪ੍ਰੋਫੈਸਰ ਸਹਿਬਾਨ ਵੱਲੋਂ ਫੁਲਾਂ ਦੇ ਗੁਲਦਸਤੇ ਦੇ ਕੇ ਪ੍ਰੋਫੈਸਰ ਨਵਦੀਪ ਕੌਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਸੇਵਾਮੁਕਤ ਪ੍ਰੋਫੈਸਰ ਸ. ਪ੍ਰੋਭਜੋਤ ਸਿੰਘ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਟਾਫ਼ ਸੈਕੇਟਰੀ ਡਾ. ਰਛਪਾਲ ਸਿੰਘ ਸੰਧੂ ਨੇ ਪ੍ਰੋ. ਨਵਦੀਪ ਕੌਰ ਦੇ ਜੀਵਨ ਉੱਪਰ ਸੰਖੇਪ ਪਰੰਤੂ ਭਾਵਪੂਰਕ ਪੀ.ਪੀ.ਟੀ. ਪੇਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਾਲਜ ਵਿੱਚ ਲਗਭਗ 33 ਸਾਲ ਦੇ ਕਾਰਜਕਾਲ ਵਿਚ ਪ੍ਰੋ. ਨਵਦੀਪ ਕੌਰ ਨੇ ਅਰਥ ਸ਼ਾਸਤਰ ਵਿਭਾਗ ਵਿਚ ਬਤੌਰ ਪ੍ਰੋਫ਼ੈਸਰ, ਵਿਭਾਗ ਮੁਖੀ, ਬਰਸਰ, ਕਾਲਜ ਰਜਿਸਟਰਾਰ ਅਤੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ।

ਵੱਖ-ਵੱਖ ਅਹੁਦਿਆਂ ਤੇ ਰਹਿੰਦਿਆਂ ਆਪ ਨੇ ਵਿਦਿਆਰਥੀਆਂ, ਸਾਥੀ ਸਟਾਫ਼ ਮੈਂਬਰਾਂ ਅਤੇ ਕਾਲਜ ਦੇ ਹਿੱਤ ਵਿੱਚ ਸ਼ਲਾਘਾਯੋਗ ਕਦਮ ਚੁੱਕੇ। ਅਰਥ ਸ਼ਾਸਤਰ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਸਿਮਰਨਜੀਤ ਸਿੰਘ ਬੈਂਸ ਨੇ ਪ੍ਰੋਫੈਸਰ ਨਵਦੀਪ ਕੌਰ ਦੇ ਜੀਵਨ ਉੱਪਰ ਝਾਤ ਪਾਉਂਦਿਆਂ ਦੱਸਿਆ ਕਿ ਪ੍ਰੋ. ਸਾਹਿਬਾਂ ਨੇ ਅਰਥ ਸ਼ਾਸਤਰ ਦੀ ਬੈਚੁਲਰ ਅਤੇ ਮਾਸਟਰ ਡਿਗਰੀ ਗੋਲਡ ਮੈਡਲ ਨਾਲ ਹਾਸਿਲ ਕੀਤੀ। ਉਨ੍ਹਾਂ ਦੀ ਅਧਿਆਪਨ ਯੋਗਤਾ ਦੀ ਤਾਰੀਫ਼ ਵਿਦਿਆਰਥੀ ਅਕਸਰ ਕਲਾਸਾਂ ਵਿਚ ਕਰਦੇ ਰਹਿੰਦੇ ਹਨ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਬਲਰਾਜ ਕੌਰ ਨੇ ਇਸ ਸਮੇਂ ਕਾਲਜ ਗਵਰਨਿੰਗ ਕੌਂਸਲ ਦੁਆਰਾ ਭੇਜਿਆ ਪ੍ਰਸੰਸਾ ਪੱਤਰ ਪੇਸ਼ ਕੀਤਾ। ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਨੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੂੰ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਜੀਆਂ ਅਤੇ ਕਾਲਜ ਵਿੱਚ ਵੱਖ-ਵੱਖ ਅਹੁਦਿਆਂ ਨੂੰ ਜਿਸ ਸੁਹਿਰਦਤਾ ਅਤੇ ਤਨਦੇਹੀ ਨਾਲ ਉਨ੍ਹਾਂ ਨਿਭਾਇਆ ਉਸਦੀ ਸਰਾਹਨਾ ਕੀਤੀ। ਆਪਣੀ ਵਿਦਾਇਗੀ ਪਾਰਟੀ ਮੌਕੇ ਬੋਲਦਿਆਂ ਪ੍ਰੋ. ਨਵਦੀਪ ਕੌਰ ਨੇ ਕਿਹਾ ਕਿ ਉਮਰ ਦਾ ਲੰਮਾ ਸਮਾਂ ਕਾਲਜ ਵਿੱਚ ਕਿੰਨੀ ਛੇਤੀ ਬੀਤ ਗਿਆ ਕੁਝ ਪਤਾ ਹੀ ਨਹੀਂ ਲੱਗਾ। ਮੈਂ ਆਪਣੀ ਕਾਲਜ ਗਵਰਨਿੰਗ ਕੌਂਸਲ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਹਰ ਸਮੇਂ ਮੇਰਾ ਸਾਥ ਦਿੱਤਾ ਅਤੇ ਮੈਨੂੰ ਏਨਾਂ ਮਾਣ ਸਤਿਕਾਰ ਦਿੱਤਾ। ਇਸ ਮੌਕੇ ਸਮੂਹ ਅਧਿਆਪਕ ਸਾਥੀਆਂ ਨੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੂੰ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Check Also

ਦੀ ਜੱਟ ਸਿੱਖ ਕੌਂਸਲ ਦੀ ਸਲਾਨਾ ਮੀਟਿੰਗ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਹੋਈ ਅਤੇ ਕੁਲਜੀਤ ਸਿੰਘ ਹੇਅਰ ਚੁਣੇ ਗਏ ਨਵੇਂ ਪ੍ਰਧਾਨ

ਜਲੰਧਰ (ਅਰੋੜਾ) :- ਦੀ ਜੱਟ ਸਿੱਖ ਕੌਂਸਲ ਜਲੰਧਰ ਦੀ ਸਲਾਨਾ ਜਨਰਲ ਮੀਟਿੰਗ ਦਾ ਆਯੋਜਨ ਲਾਇਲਪੁਰ …

Leave a Reply

Your email address will not be published. Required fields are marked *