ਮਾਈ ਭਾਰਤ ਕੇਂਦਰ ਮੋਗਾ ਵੱਲੋਂ ਬਿਲਾਸਪੁਰ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ

ਮੋਗਾ (ਵਿਮਲ) :- ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਅਧੀਨ ਮਾਈ ਭਾਰਤ ਕੇਂਦਰ ਮੋਗਾ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਦੇ ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਨੈਸ਼ਨਲ ਕਬੱਡੀ (ਲੜਕੇ) ਵਰਗ ਦੀਆਂ 04 ਟੀਮਾਂ, ਰੱਸਾਕਸੀ ਵਿਚ ਲੜਕੀਆਂ ਦੀਆਂ 04 ਟੀਮਾਂ, ਐਥਲੈਟਿਕਸ ਵਿਚ 400 ਮੀਟਰ ਰੇਸ, ਲੰਬੀ ਛਾਲ ਲੜਕੇ ਅਤੇ ਲੜਕੀਆਂ ਵਿੱਚ 120 ਅਥਲੀਟਾਂ ਨੇ ਭਾਗ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਗਾ ਦੇ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਟੂਰਨਾਮੈਂਟ ਕਰਵਾਏ ਜਾ ਰਹੇ ਹਨ ਅਤੇ ਜੇਤੂ ਖਿਡਾਰੀਆਂ ਨੂੰ ਕੱਪ, ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਤੋਂ ਇਲਾਵਾ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਬਲਾਕ ਨਿਹਾਲ ਸਿੰਘ ਵਾਲਾ ਦੇ ਟੂਰਨਾਮੈਂਟ ਦੌਰਾਨ ਪ੍ਰਿੰਸੀਪਲ ਰੁਪਿੰਦਰਜੀਤ ਕੌਰ ਸਰਕਾਰੀ ਸਕੂਲ ਬਿਲਾਸਪੁਰ ਅਤੇ ਸਮੂਹ ਸਟਾਫ਼ ਤੋਂ ਇਲਾਵਾ ਜਗਮੀਤ ਸਿੰਘ, ਅਮਨਦੀਪ ਸਿੰਘ, ਗੁਰਕੀਰਤ ਸਿੰਘ, ਹਰਵੀਰ ਸਿੰਘ, ਸਤਨਾਮ ਸਿੰਘ, ਕੁਲਦੀਪ ਕੌਰ, ਗੁਰਬਿੰਦਰ ਕੌਰ, ਹਰਪ੍ਰੀਤ ਸਿੰਘ ਅਤੇ ਪਿੰਡ ਦੇ ਪੰਤਵੰਤੇ ਹਾਜ਼ਰ ਸਨ, ਪਿੰਡ ਬਿਲਾਸਪੁਰ ਦੀਆਂ ਸਪੋਰਟਸ ਕਲੱਬਾਂ ਦਾ ਇਸ ਟੂਰਨਾਮੈਂਟ ਨੂੰ ਕਰਵਾਉਣ ਵਿਚ ਅਹਿਮ ਯੋਗਦਾਨ ਰਿਹਾ।

Check Also

ਅੰਮ੍ਰਿਤਸਰ ਵਿੱਚ ਬੱਚਿਆਂ ਨੇ ਵੱਖ-ਵੱਖ ਪੰਛੀਆਂ ਦੀ ਡਰੈਸ ਪਾ ਕੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ

ਅੰਮ੍ਰਿਤਸਰ (ਪ੍ਰਦੀਪ) :- ਡੀ.ਜੀ.ਪੀ. ਟ੍ਰੈਫਿਕ, ਏ.ਐੱਸ. ਰਾਏ ਸਾਹਿਬ ਅਤੇ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਪੁਲਿਸ ਕਮਿਸ਼ਨਰੇਟ …

Leave a Reply

Your email address will not be published. Required fields are marked *