ਅੰਮ੍ਰਿਤਸਰ (ਪ੍ਰਦੀਪ) :- ਡੀ.ਜੀ.ਪੀ. ਟ੍ਰੈਫਿਕ, ਏ.ਐੱਸ. ਰਾਏ ਸਾਹਿਬ ਅਤੇ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਅਮਨਦੀਪ ਕੌਰ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਮਤੀ ਸੁਖਬੀਰ ਕੌਰ ਅਤੇ ਉਹਨਾਂ ਦੀ ਸਮੂਹ ਟੀਮ ਵੱਲੋ 100 ਫੁੱਟੀ ਰੋਡ ਵਿਖੇ ਸਕੂਲਾਂ ਦੇ ਬੱਚਿਆਂ ਨੇ ਪਾਰਟੀਸਪੇਟ ਕੀਤਾ। ਬੱਚਿਆਂ ਨੇ ਵੱਖ-ਵੱਖ ਪੰਛੀਆਂ ਦੀ ਤਰ੍ਹਾਂ ਡਰੈਸ ਪਾਈ ਹੋਈ ਸੀ, ਜਿਸ ਉੱਪਰ ਚਾਈਨਾ ਡੋਰ ਲਪੇਟੇ ਵੱਜੇ ਹੋਏ ਸਨ ਡੋਰ ਨੂੰ ਕੈਂਚੀ ਨਾਲ ਕੱਟ ਕੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਲੋਕ ਚਾਈਨਾ ਡੋਰ ਦੀ ਵਰਤੋਂ ਨਾ ਕਰਨ। ਉਹ ਦੇਖਣ ਕਿ ਜਿਹੜੇ ਪੰਛੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਂਦੇ ਹਨ ਉਨਾਂ ਦਾ ਅਨਮੋਲ ਜੀਵਨ ਅਤੇ ਮਨੁੱਖਤਾ ਲਈ ਵੀ ਘਾਤਕ ਸਾਬਤ ਹੋ ਰਿਹਾ। ਇਸ ਚੀਜ਼ ਨੂੰ ਹੁਲਾਰਾ ਦੇਣ ਵਾਸਤੇ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਹੜੇ ਬੱਚੇ ਵੱਖ-ਵੱਖ ਪੰਛੀਆਂ ਦੇ ਪਹਿਰਾਵੇ ਪਾ ਕੇ ਇਹ ਸੁਨੇਹਾ ਦੇ ਰਹੇ ਸੀ ਕੀ ਉਹਨਾਂ ਦੇ ਚਿਹਰੇ ਵੱਲ ਵੇਖ ਕੇ ਲੋਕਾਂ ਦੇ ਅੰਦਰ ਇਨਸਾਨੀਅਤ ਜਾਗ ਜਾਵੇ। ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ, ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਕੋਈ ਗਲਤ ਚੀਜ਼ ਖਾਣ ਨਹੀਂ ਦਿੰਦੇ ਉਹਨਾਂ ਦਾ ਹੱਥ ਗਰਮ ਚੀਜ਼ ਨਾਲ ਲੱਗਣ ਨਹੀਂ ਦਿੰਦੇ। ਇਸ ਤਰਾਂ ਸਾਨੂੰ ਚਾਹੀਦਾ ਕਿ ਚਾਈਨਾ ਡੋਰ ਤੂੰ ਵੀ ਉਹਨਾਂ ਨੂੰ ਬਚਾਇਆ ਜਾਵੇ ਇਸ ਮੌਕੇ ਸਤਬੀਰ ਸਿੰਘ ਜੀ, ਗਗਨਦੀਪ ਸਿੰਘ ਜੀ ਮੌਕੇ ਤੇ ਹਾਜ਼ਰ ਸਨ।
JiwanJotSavera