ਅੰਮ੍ਰਿਤਸਰ (ਪ੍ਰਦੀਪ) :- ਪ੍ਰਵੀਨ ਪ੍ਰਸੂਨ, ਡਾਕਘਰਾਂ ਦੇ ਸੁਪਰਡੈਂਟ (ਹੈੱਡਕੁਆਰਟਰ), ਅੰਮ੍ਰਿਤਸਰ ਡਾਕ ਮੰਡਲ ਨੇ ਕਿਹਾ ਕਿ ਡਾਕ ਵਿਭਾਗ ਨਾਗਰਿਕਾਂ ਨੂੰ ਬਿਹਤਰ ਸੇਵਾ ਪ੍ਰਦਾਨ ਕਰਨ ਲਈ ਆਪਣੇ ਕੰਮਕਾਜੀ ਤਰੀਕਿਆਂ ਵਿੱਚ ਲਗਾਤਾਰ ਬਦਲਾਅ ਕਰ ਰਿਹਾ ਹੈ। ਇਸ ਸਬੰਧ ਵਿੱਚ, ਨਾਗਰਿਕਾਂ ਦੀ ਸਹੂਲਤ ਲਈ, ਅੰਮ੍ਰਿਤਸਰ ਸ਼ਹਿਰ ਦੇ ਸਾਰੇ ਡਾਕਘਰਾਂ ਵਿੱਚ ਡਾਕ ਬੁਕਿੰਗ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਦੀ ਜਗ੍ਹਾ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕਰ ਦਿਤਾ ਗਿਆ ਹੈ ਅਤੇ ਅਮ੍ਰਿਤਸਰ ਮੁੱਖ ਡਾਕਘਰ ਵਿਚ ਬੁਕਿੰਗ ਦਾ ਸਮਾਂ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ, ਸ਼ਹਿਰ ਤੋਂ ਬਾਹਰ ਸਥਿਤ ਦਫਤਰਾਂ ਵਿੱਚ ਬੁਕਿੰਗ ਦੇ ਸਮੇਂ ਨੂੰ ਵੀ ਸਵੇਰੇ 9:00 ਵਜੇ ਤੋਂ ਸ਼ਾਮ 3:30 ਵਜੇ ਤੱਕ ਬਦਲ ਦਿੱਤਾ ਗਿਆ ਹੈ। ਡਾਕ ਵਿਭਾਗ ਦੁਆਰਾ ਇਹ ਬਦਲਾਅ ਨਾਗਰਿਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਕੀਤਾ ਗਿਆ ਹੈ।
JiwanJotSavera