ਸਾਬਕਾ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਜੀ.ਕੇ. ਨੂੰ ਕੀਤਾ ਸੋਬਤੀ ਪਰੀਵਾਰ ਨੇ ਸਨਮਾਨਿਤ

ਖੰਨਾ/ਅਰੋੜਾ— ਸ਼੍ਰੋਮਣੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦਿੱਲੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ‘ਚ ਦਿੱਲੀ ਦੇ ਗੁਰਦੁਆਰਾ ਸਾਹਿਬ ਸ਼ੀਸ਼ ਗੰਜ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ – ਸਮਰਪਿਤ ਸਾਈਕਲ ਯਾਤਰਾ ਦਾ ਸੋਮਵਾਰ ਰਾਤ ਖੰਨਾ ਪੁੱਜਣ ‘ਤੇ ਇਲਾਕੇ ਦੀ ਸੰਗਤ ਵੱਲੋਂ ਖ਼ਾਲਸਾ ਰਾਜ ਸਟੋਰ ਦੇ ਮਾਲਕਾਂ ਸਚਦੇਵ ਸਿੰਘ ਸੋਬਤੀ, ਬਲਜਿੰਦਰ ਸਿੰਘ, ਪਵਨਦੀਪ ਕੌਰ, ਅਧਿਰਾਜਵੀਰ ਸਿੰਘ ਸੋਬਤੀ ਤੇ ਪੂਰੇ ਸੋਬਤੀ ਪਰੀਵਾਰ ਦੀ ਅਗਵਾਈ ‘ਚ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਸੋਬਤੀ ਪਰੀਵਾਰ ਦੀ ਅਗਵਾਈ ‘ਚ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰ ਸਖ਼ਸੀਅਤਾਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਤ ਵੀ ਕੀਤਾ ਗਿਆ।
ਇਸ ਮੌਕੇ ਬਲਜਿੰਦਰ ਸਿੰਘ ਸੋਬਤੀ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜ ਨੂੰ ਮਨਾਉਣ ਲਈ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਉੱਪ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਸੰਗਤ ਨਾਲ ਮਿਲ ਕੇ ਇਕ ਸਾਈਕਲ ਯਾਤਰਾ ਗੁਰੂ ਸਾਹਿਬ ਦੇ ਸ਼ਹਾਦਤ ਦੇ ਸਥਾਨ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ ਤੇ ਉਨ੍ਹਾਂ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕਾ ਮਹਿਲ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਸਮਾਪਤ ਹੋਵੇਗੀ। ਜੋਕਿ ਗੁਰੂਦਵਾਰਾ ਸਾਹਿਬ ਗੁਰੂ ਕਾ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਵੇਗੀ।
ਜੱਥੇਦਾਰ ਮਨਜੀਤ ਸਿੰਘ ਜੀ.ਕੇ. ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦੇ ਬਲਜਿੰਦਰ ਸਿੰਘ ਸੋਬਤੀ,ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ , ਸੁਖਵਿੰਦਰ ਕੌਰ ਆਦਿ ਨੇ ਜੈਕਾਰਿਆਂ ਨਾਲ ਵੱਡੀ ਗਿਣਤੀ ‘ਚ ਸੰਗਤ ਨਾਲ ਮਿਲਕੇ ਭਰਵਾਂ ਸਵਾਗਤ ਕੀਤਾ। ਦਿੱਲੀ ਤੋਂ ਆਈਆਂ ਸਾਰੀਆਂ ਸੰਗਤਾਂ ਨੂੰ ‘ਜੀ ਆਇਆ ਨੂੰ” ਆਖਿਆ।
ਇਸ ਮੌਕੇ ਜੀਕੇ ਨੇ ਦੱਸਿਆ ਕਿ ਇਸ ਯਾਤਰਾ ਦਾ ਸਿਰਲੇਖ ਸੀਸ ਦੀਆ ਪਰ ਸਿਰੁ ਨਾ ਦੀਆ ਹੈ ਅਤੇ ਇਸ ਦਾ ਉਦੇਸ਼ ਗੁਰੂ ਸਾਹਿਬ ਜੀ ਦੀ ਸ਼ਹਾਦਤ, ਦਇਆ, ਨਿਡਰਤਾ ਤੇ ਹਿੰਮਤ ਦੀ ਵਿਰਾਸਤ ਨੂੰ ਉਤਸ਼ਾਹਿਤ ਕਰਨਾ ਹੈ। ਮਨਜੀਤ ਸਿੰਘ ਜੀ.ਕੇ. ਨੇ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਨੇ ਕਿਹਾ ਕਿ ਇਹ ਸਾਈਕਲ ਯਾਤਰਾ ਸ੍ਰੀ ਗੁਰੂ ਸ਼ਤਾਬਦੀ ਨੂੰ ਸਮਰਪਿਤ ਹੈ। ਇਸ ਯਾਤਰਾ ਦਾ ਮੁੱਖ ਉਦੇਸ਼ ਭਾਈਚਾਰਕ ਸਾਂਝ, ਸਿੱਖੀ ਸਰੂਪ ਦੇ ਧਾਰਨੀ ਬਣਨਾ, ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨਾ, ਵਾਤਾਵਰਨ ਦੀ ਸੰਭਾਲ ਤੇ ਗੁਰੂਆਂ ਸਿੰਘਾਂ ਸ਼ਹੀਦਾਂ ਦੀਆਂ ਅਦੁੱਤੀਆਂ ਸ਼ਹਾਦਤਾਂ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਉਣਾ ਹੈ।
ਇਹ ਸਾਈਕਲ ਯਾਤਰਾ ਹਿੰਦ ਦੀ ਚਾਦਰ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਅਸਥਾਨ ਸ਼ੀਸ਼ ਗੰਜ ਸਾਹਿਬ ਤੋਂ ਸ਼ੁਰੂ ਕੀਤੀ ਗਈ ਹੈ, ਜੋ ਸੰਦੇਸ਼ ਦਿੰਦੀ ਹੋਈ ਖੰਨਾ ਵਿਖੇ ਪਹੁੰਚੀ ਹੈ। ਇਹ ਯਾਤਰਾ 520 ਕਿਲੋਮੀਟਰ ਦਾ ਤੈਅ ਕਰਦੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਕਾ ਮਹਿਲ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਲੈ ਕੇ ਦਿੱਲੀ ‘ਚ ਹੀ ਨਹੀਂ ਸਗੋਂ ਪੰਜਾਬ `ਚ ਦਾਖਲ ਹੁੰਦੇ ਹੀ ਸੰਗਤ ਵੱਲੋਂ ਥਾਂ ਥਾਂ ‘ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਸੰਗਤ ਵੱਲੋਂ ਇਸ ਯਾਤਰਾਦੀ ਸਹੂਲਤ ਲਈ ਥਾਂ ਥਾਂ ਲੰਗਰਾਂ ਤੇ ਰਿਹਾਇਸ਼ ਦੇ ਸਮੁੱਚੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮੁੱਚੀ ਸੰਗਤਾਂ ਨੂੰ ਸਿੱਖੀ ਦੇ ਪ੍ਚਾਰ ਤੇ ਸੇਵਾ ‘ਚ ਵਧੇਰੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਬਾਬਾ ਸੰਤੋਖ ਸਿੰਘ ਡੇਰਾ ਜੋਤੀ ਸਰੂਪ, ਰਣਬੀਰ ਸਿੰਘ ਖੱਟੜਾ, ਮਾਸਟਰ ਕ੍ਰਿਪਾਲ ਸਿੰਘ ਘੁਡਾਣੀ ,ਤੇਜਿੰਦਰ ਸਿੰਘ ਇਕੋਲਾਹਾ,ਐਡਵੋਕੇਟ ਜਤਿੰਦਰਪਾਲ ਸਿੰਘ,ਬਰਜਿੰਦਰ ਸਿੰਘ ਨੀਲਾ, ਸਚਦੇਵ ਸਿੰਘ, ਐਡਵੋਕੇਟ ਪਰਮਜੀਤ ਸਿੰਘ, ਹਰਮਿੰਦਰ ਸਿੰਘ ਡੀਸੀ, ਅਵਤਾਰ ਸਿੰਘ ਊਦੂ, ਬਲਜੀਤ ਸਿੰਘ ਭੁੱਲਰ, ਹਰਪ੍ਰੀਤ ਸਿੰਘ ਕਾਲਾ, ਸਿੰਘ ਮੋਨੂੰ, ਧਰਮ ਸਿੰਘ ਰਸੂਲੜਾ, ਦੀਪਾ ਸਿੰਘ ਲਲਹੇੜੀ, ਬਲਜਿੰਦਰ ਸਿੰਘ ਬਿੰਦੀ ਸੇਖੋਂ, ਸੋਨੂੰ ਲਲਹੇੜੀ, ਮੋਹਣ ਸਿੰਘ ਸਰਪੰਚ ਲਲਹੇੜੀ, ਪ੍ਰਗਟ ਸਿੰਘ ਫਤਹਿਪੁਰ, ਅਰਵਿੰਦਰ ਕੁਮਾਰ ਬਿੱਟੂ, ਬੂਟਾ ਸਿੰਘ ਰੌਣੀ, ਰਿੱਕੀ ਅਜਨੌਦ ਆਦਿ ਮੌਜੂਦ ਸਨ।
JiwanJotSavera