ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ, ਦੀ ਅਹਿਮ ਮੀਟਿੰਗ ਮੁੱਖ ਮੰਤਰੀ ਨਾਲ ਹੋਈ

ਜਲੰਧਰ (ਮੱਕੜ) :- ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ, ਦੀ ਅਹਿਮ ਮੀਟਿੰਗ ਮਾਨਯੋਗ ਸ. ਭਗਵੰਤ ਸਿੰਘ ਮਾਨ (ਮੁੱਖ ਮੰਤਰੀ ਪੰਜਾਬ) ਨਾਲ CABANNA HOTEL ਫਗਵਾੜਾ ਵਿਖੇ ਸੁਖਾਵੇਂ ਮਾਹੌਲ ਵਿੱਚ ਹੋਈ । ਮੀਟਿੰਗ ਵਿੱਚ ਸ. ਹਰਪਾਲ ਸਿੰਘ ਚੀਮਾ ਜੀ,(ਵਿੱਤ ਮੰਤਰੀ ਪੰਜਾਬ), ਸ. ਬ੍ਰਹਮ ਸ਼ੰਕਰ ਜਿੰਪਾ ਜੀ(ਮਾਲ ਮੰਤਰੀ ਪੰਜਾਬ),ਸ. ਕੁਲਦੀਪ ਸਿੰਘ ਧਾਲੀਵਾਲ (ਐਨ.ਆਰ.ਆਈ. ਮਾਮਲੇ ਮੰਤਰੀ ਪੰਜਾਬ), ਸ. ਵੀ.ਕੇ. ਸਿੰਘ (ਸਪੈਸ਼ਲ ਚੀਫ ਸਕੱਤਰ ਪੰਜਾਬ), ਸ. ਅਨੁਰਾਗ ਵਰਮਾ (ਮੁੱਖ ਸਕੱਤਰ ਪੰਜਾਬ), ਸ. ਅਜੋਏ ਕੁਮਾਰ ਸਿਨਹਾ (ਪ੍ਰਿੰਸੀਪਲ ਸੈਕਟਰੀ ਵਿੱਤ,ਪੰਜਾਬ ), ਸ. ਕੇ.ਏ.ਪੀ. ਸਿਨਹਾ(ਵਿੱਤੀ ਕਮਿਸ਼ਨਰ ਮਾਲ,ਪੰਜਾਬ) ਵਿਸ਼ੇਸ਼ ਤੌਰ ‘ਤੇ ਨਾਲ ਸ਼ਾਮਲ ਹੋਏ। ਮੀਟਿੰਗ ਵਿੱਚ ਜਥੇਬੰਦੀ ਦੇ ਮੰਗ ਪੱਤਰ ਪਰ ਦਰਜ ਮੰਗਾਂ ਉੱਤੇ ਸੁਚਾਰੂ ਢੰਗ ਨਾਲ ਵਿਚਾਰ ਚਰਚਾ ਹੋਈ ਅਤੇ ਮੁੱਖ ਮੰਤਰੀ ਸਾਹਿਬ ਵਲੋਂ ਮੰਗਾਂ ਨੂੰ ਜਾਇਜ਼ ਕਰਾਰ ਦਿੰਦਿਆਂ ਵਿਭਾਗਾਂ ਨੂੰ ਮੰਗਾਂ ਦੀ ਪੂਰਤੀ ਲਈ ਕਾਰਵਾਈ ਆਰੰਭ ਕਰਨ ਦੇ ਆਦੇਸ਼ ਦਿੱਤੇ।ਵਿਭਾਗ ਨੂੰ ਜਥੇਬੰਦੀ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਵੀ ਹਦਾਇਤ ਕੀਤੀ ਗਈ,ਜਿਸ ਦੇ ਸਿੱਟੇ ਵਜੋਂ ਜਥੇਬੰਦੀ ਵਲੋਂ ਮਿਤੀ 1/7/24 ਵਾਲਾ ਐਕਸ਼ਨ ਮੁਲਤਵੀ ਕੀਤਾ ਗਿਆ। ਬਾਕੀ ਅੱਜ ਦੀ ਮੀਟਿੰਗ ਦੇ ਵਿਸਥਾਰਪੂਰਵਕ ਵੇਰਵੇ ਜਲਦ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਦਿੱਤੇ ਜਾਣਗੇ। ਜਥੇਬੰਦੀ ਤਰਫੋਂ ਸ ਹਰਵੀਰ ਸਿੰਘ ਢੀਂਡਸਾ (ਸੂਬਾ ਪ੍ਰਧਾਨ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ), ਸ ਸੁਖਵਿੰਦਰ ਸਿੰਘ ਸੁੱਖੀ (ਸੂਬਾ ਜਨਰਲ ਸਕੱਤਰ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ), ਸ ਬਲਰਾਜ ਸਿੰਘ ਔਜਲਾ (ਸੂਬਾ ਖ਼ਜ਼ਾਨਚੀ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ), ਸ ਨਿਰਮਲ ਸਿੰਘ ਗਿੱਲ ਨੁਮਾਇੰਦਾ ਕੁਲ ਹਿੰਦ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਹਾਜਰ ਰਹੇ।

Check Also

कृषि मंत्रालय ने दक्षिणी राज्यों में कृषि योजनाओं के कार्यान्वयन की मध्यावधि समीक्षा की

दिल्ली (ब्यूरो) :- आंध्र प्रदेश के विशाखापत्तनम में 18 और 19 नवंबर को कृषि एवं …

Leave a Reply

Your email address will not be published. Required fields are marked *