ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਅਕਾਦਮਿਕ ਖੋਜ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਮੱਲਾਂ ਮਾਰ ਰਿਹਾ ਹੈ। ਕਲਚਰਲ ਖੇਤਰ ਵਿੱਚ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਮੇਲੇ ਦੇ ‘ਸੀ’ ਜ਼ੋਨ ਦੀ ਫਸਟ ਰਨਰਅਪ ਟ੍ਰਾਫ਼ੀ ਜਿੱਤ ਕੇ ਇਕ ਰਿਕਾਰਡ ਕਾਇਮ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਹੋਏ ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਨਾਲ ਸੰਬੰਧਤ ਜਿਲ੍ਹਾ ਜਲੰਧਰ ਦੇ 18 ਕਾਲਜਾਂ ਨੇ ਭਾਗ ਲਿਆ। ਜਿਸ ਵਿੱਚ ਕਾਲਜ ਨੇ ਯੂਨੀਵਰਸਿਟੀ ਦੁਆਰਾ ਕਰਵਾਏ ਜਾਂਦੇ 36 ਈਵੈਂਟ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਿਆਂ 113 ਅੰਕ ਪ੍ਰਾਪਤ ਕਰਕੇ ਇਹ ਟ੍ਰਾਫ਼ੀ ਜਿੱਤੀ ਹੈ। ਕਾਲਜ ਦੀ ਇਸ ਪ੍ਰਾਪਤੀ ‘ਤੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਅਤੇ ਵਾਈਸ ਪ੍ਰੈਜ਼ੀਡੈਂਟ ਸ. ਦੀਪਇੰਦਰ ਸਿੰਘ ਪੁਰੇਵਾਲ ਨੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਡੀਨ ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ ਬੋਲੀਨਾ ਤੇ ਉਨ੍ਹਾਂ ਦੀ ਸਮੁੱਚੀ ਕਲਚਰਲ ਟੀਮ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਕਿਹਾ ਕਿ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਕਾਲਜ ਗਵਰਨਿੰਗ ਕੌਂਸਲ ਦੀ ਸੁਯੋਗ ਅਗਵਾਈ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੀ ਕਾਲਜ ਪੜ੍ਹਾਈ ਦੇ ਨਾਲ-ਨਾਲ ਕਲਚਰਲ ਖੇਤਰ ਵਿੱਚ ਵੀ ਪ੍ਰਾਪਤੀਆਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਲਾਇਲਪੁਰ ਖਾਲਸਾ ਕਾਲਜ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਲਈ ਵਚਨਬਧ ਹੈ। ਡੀਨ ਕਲਚਰਲ ਅਫੇਅਰਜ਼ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਯੁਵਕ ਮੇਲੇ ‘ਚ ਲਾਇਲਪੁਰ ਖਾਲਸਾ ਕਾਲਜ ਨੇ 08 ਆਈਟਮਾਂ ਵਿੱਚ ਪਹਿਲਾ ਸਥਾਨ, 13 ਵਿੱਚ ਦੂਜਾ ਸਥਾਨ ਅਤੇ 07 ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਇਹ ਟ੍ਰਾਫੀ ਆਪਣੇ ਨਾਂ ਕੀਤੀ ਹੈ।

ਉਹਨਾਂ ਦੱਸਿਆ ਕਿ ਸਾਰੀਆਂ ਟੀਮਾਂ ਦੇ ਅਧਿਆਪਕ ਇੰਚਾਰਜ ਸਾਹਿਬਾਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਪ੍ਰੋ. ਸੁਖਦੇਵ ਸਿੰਘ, ਡਾ. ਹਰਜਿੰਦਰ ਸਿੰਘ ਸੇਖੋਂ, ਡਾ. ਅਜੀਤਪਾਲ ਸਿੰਘ, ਪ੍ਰੋ. ਸਤਪਾਲ ਸਿੰਘ, ਡਾ. ਸਰਬਜੀਤ ਸਿੰਘ, ਡਾ. ਹਰਜਿੰਦਰ ਕੌਰ, ਡਾ. ਰਵਨੀਤ ਕੌਰ, ਡਾ. ਮੰਜੂ ਜੋਸ਼ੀ, ਪ੍ਰੋ. ਮਨਦੀਪ ਸਿੰਘ ਭਾਟੀਆ, ਪ੍ਰੋ. ਨਵਨੀਤ ਕੌਰ, ਪ੍ਰੋ. ਸੰਦੀਪ ਸਿੰਘ, ਪ੍ਰੋ. ਜਸਦੀਪ ਸਿੰਘ, ਪ੍ਰੋ. ਰਾਖੀ ਤਲਵਾਰ, ਪ੍ਰੋ. ਕਿਰਨ ਅਮਰ, ਪ੍ਰੋ. ਮਯੂਰੀ, ਪ੍ਰੋ. ਸੋਨੀਆ, ਪ੍ਰੋ. ਰਿਤਿਕਾ, ਪ੍ਰੋ. ਸੰਜੈ ਸ਼ਾਦ, ਪ੍ਰੋ. ਸਾਹਿਲ, ਪ੍ਰੋ. ਭਾਗਵਤ ਕੁਮਾਰ, ਪ੍ਰੋ. ਅੰਮ੍ਰਿਤਾ ਅਤੇ ਹੋਰ ਸਟਾਫ ਮੈਂਬਰ ਦੀ ਸਖਤ ਮਿਹਨਤ ਅਤੇ ਵਿਦਿਆਰਥੀਆਂ ਦੀ ਲਗਨ ਸਦਕਾ ਹੀ ਅਸੀਂ ਇਹ ਟ੍ਰਾਫੀ ਜਿੱਤ ਸਕੇ ਹਾਂ। ਉਨ੍ਹਾਂ ਦੱਸਿਆ ਕਿ ਕਾਲਜ ਦੁਆਰਾ ਹੇਠ ਲਿਖੀਆਂ ਆਈਟਮ ਵਾਰ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ:- ਪਹਿਲਾ ਸਥਾਨ:- ਭੰਗੜਾ, ਲੁੱਡੀ, ਵਾਰ ਸਿੰਗਿੰਗ, ਫੋਕ ਸੌਂਗ, ਫੋਕ-ਆਰਕੈਸਟਰਾ, ਸਕਿੱਟ, ਗਜ਼ਲ, ਪੋਸਟਰ ਮੇਕਿੰਗ ; ਦੂਜਾ ਸਥਾਨ:- ਡਿਬੇਟ, ਕੁਇਜ਼,ਵੈਸਟਰਨ ਇੰਟਰੂਮੈਂਟ ਸੋਲੋ, ਵੈਸਟਰਨ ਗਰੁੱਪ ਸੌਂਗ, ਗਰੁੱਪ ਸੌਂਗ ਇੰਡੀਅਨ, ਗਰੁੱਪ ਸ਼ਬਦ, ਰੰਗੋਲੀ, ਮਾਈਮ, ਵਨ ਐਕਟ ਪਲੇ, ਕਾਸਟਿਊਮ ਪਰੋਡ, ਕਲਾਸੀਕਲ ਇੰਸਟਰੂਮੈਂਟ (ਪ੍ਰਕਸ਼ਨ), ਕਲਾਸੀਕਲ ਵੋਕਲ, ਕਵਿਸਰੀ: ਤੀਜਾ ਸਥਾਨ:-ਗਿੱਧਾ, ਕੋਰਿਓਗ੍ਰਾਫੀ, ਫੁੱਲਕਾਰੀ, ਐਲੋਕਿਊਸ਼ਨ, ਕਲੇ ਮਾਡਲਿੰਗ, ਪੇਂਟਿੰਗ ਆੱਨ ਦੀ ਸਪਾਟ ਅਤੇ ਕਲਾਸੀਕਲ ਡਾਂਸ। ਉਨ੍ਹਾਂ ਦੱਸਿਆ ਕਿ ਮਿਤੀ 07 ਤੋਂ 10 ਨਵੰਬਰ 2025 ਨੂੰ ਵਿਚ ਹੋਣ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ-ਜੋਨਲ ਯੁਵਕ ਮੇਲੇ ਵਿੱਚ ਵੀ ਕਾਲਜ ਦੇ ਵਿਦਿਆਰਥੀ ਕਲਾਕਾਰ ਆਪਣਾ ਸਰਵ ਸ੍ਰੇਸ਼ਠ ਪ੍ਰਦਰਸ਼ਨ ਕਰਨ ਲਈ ਤਿਆਰ ਹਨ।ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਡਾ. ਗਗਨਦੀਪ ਕੌਰ, ਡਾ. ਰਸ਼ਪਾਲ ਸਿੰਘ ਸੰਧੂ ਅਤੇ ਡਾ. ਹਰਜੀਤ ਸਿੰਘ ਵੱਲੋਂ ਵੀ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ ਗਈਆਂ।
JiwanJotSavera