ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ, ਜਲੰਧਰ ਦੇ ਫਿਜਿਓਥਰੈਪੀ ਵਿਭਾਗ ਵਲੋਂ ਗ੍ਰੀਨ ਦੀਵਾਲੀ ਮਨਾਈ ਗਈ। ਸਮਾਗਮ ਦਾ ਮੁੱਖ ਥੀਮ ਗ੍ਰੀਨ ਦੀਵਾਲੀ ਜਿਸ ਵਿਚ ਦੀਯਾ ਡੈਕੋਰੇਸ਼ਨ ਅਤੇ ਕਬਾੜ ਤੋਂ ਜੁਗਾੜ ਸੀ । ਇਸ ਮੌਕੇ ਤੇ ਬੀ.ਪੀ.ਟੀ. ਭਾਗ ਪਹਿਲਾ, ਦੂਜਾ, ਤੀਜਾ ਤੇ ਚੌਥਾ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਕਈ ਤਰ੍ਹਾਂ ਦੇ ਕਬਾੜ ਤੋਂ ਮਾਡਲ ਬਣਾਏ। ਇਸ ਮੌਕੇ ਬਹੁਤ ਹੀ ਖੂਬਸੂਰਤੀ ਨਾਲ ਦੀਵਾਲੀ ਦੇ ਦੀਵਿਆਂ ਨੂੰ ਰੰਗਾਂ ਨਾਲ ਸਜਾਇਆ ਗਿਆ। ਸਮਾਗਮ ਵਿਚ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਵਿਭਾਗ ਦੇ ਮੁੱਖੀ ਡਾ. ਰਾਜੂ ਸ਼ਰਮਾ ਨੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਦਾ ਪੌਦਾ ਦੇ ਕੇ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਵਾਤਾਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਵਧ ਰਹੀ ਹੈ ਅਤੇ ਦੀਵਾਲੀ ਵਰਗੇ ਤਿਉਹਾਰਾਂ ਮੌਕੇ ਪਟਾਖਿਆਂ ਦੇ ਪ੍ਰਦੂਸ਼ਣ ਨਾਲ ਇਸ ਵਿਚ ਅਥਾਹ ਵਾਧਾ ਹੁੰਦਾ ਹੈ।




ਇਸ ਤਿਉਹਾਰ ‘ਤੇ ਪਟਾਖੇ ਚਲਾਉਣ ਦੀ ਥਾਂ ਸਾਨੂੰ ਵੱਧ ਤੋਂ ਵੱਧ ਵਾਤਾਵਰਨ ਪ੍ਰਤੀ ਜਾਗਰੂਕਤਾ ਫੈਲਾ ਕੇ ਦੀਵਾਲੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀਆਂ ਪੀੜੀਆਂ ਲਈ ਇਹ ਧਰਤੀ ਚੰਗੇ ਰਹਿਣ-ਸਹਿਣ ਦੀ ਥਾਂ ਰਹਿ ਸਕੇ। ਇਸ ਮੌਕੇ ਦੀਵਾ ਡੈਕੋਰੇਸ਼ਨ ਮੁਕਾਬਲੇ ਵਿਚ ਬੀ.ਪੀ.ਟੀ. ਗਰੁੱਪ-7 ਦੀਆਂ ਵਿਦਿਆਰਥਣਾਂ ਹਰਸ਼ਿਤਾ ਅਤੇ ਰੁਚਿਕਾ ਨੇ ਪਹਿਲਾ, ਗਰੁੱਪ-6 ਸਰਬਜੋਤ ਅਤੇ ਮਨਕਿਰਨ ਨੇ ਦੂਜਾ, ਗਰੁੱਪ-4 ਗੁਰਪ੍ਰੀਤ ਅਤੇ ਅਕਾਂਕਸ਼ਾ ਨੇ ਤੀਜਾ ਸਥਾਨ ਹਾਸਲ ਕੀਤਾ। ਕਬਾੜ ਤੋਂ ਜੁਗਾੜ ਮੁਕਾਬਲੇ ਵਿੱਚ ਗਰੁੱਪ-3 ਦੀਆਂ ਵਿਦਿਆਰਥਣਾਂ ਕਾਜਲ,ਸਿਮਰਨਜੀਤ ਅਤੇ ਅਵਰੀਨ ਨੇ ਪਹਿਲਾਂ ਸਥਾਨ, ਗਰੁੱਪ-4 ਸੰਜਨਾ, ਸੁਨੇਹਾ ਅਤੇ ਸ਼ਗੁਨ ਨੇ ਦੂਜਾ ਸਥਾਨ ਅਤੇ ਗਰੁੱਪ-2 ਹੇਮਨ, ਮੁਸਕਾਨ, ਤਿਸ਼ਾਨ ਅਤੇ ਗੁਰਲੀਨ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਬੰਦੋਬਸਤ ਕੀਤਾ ਗਿਆ ਸੀ। ਇਸ ਮੌਕੇ ਡਾ. ਜਸਵੰਤ ਕੌਰ, ਡਾ. ਪ੍ਰਿਆਂਕ ਸ਼ਾਰਧਾ, ਡਾ. ਵਿਸ਼ਾਲੀ, ਡਾ. ਅੰਜਲੀ ਓਜਾ, ਡਾ. ਅਲੀਸ਼ਾ ਕੰਬੋਜ਼ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।