ਸਰਕਾਰ ਮੁਲਾਜ਼ਮ ਮੰਗਾਂ ਦੀ ਪੂਰਤੀ ਕਰੇ–ਤੇਜਿੰਦਰ ਸਿੰਘ ਨੰਗਲ

ਜਲੰਧਰ (ਅਰੋੜਾ) :- ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ, ਜੋ ਕਲੈਰੀਕਲ ਜਮਾਤ ਦੀ ਮੁੱਖ ਜੱਥੇਬੰਦੀ ਹੈ, ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਪੁਰਾਣੀ ਪੈਨਸ਼ਨ, ਪੰਜਾਬ ਦੇ ਪੇ ਸਕੇਲ, ਪ੍ਰਬੇਸ਼ਨ ਪੀਰੀਅਡ ‘ਚ ਪੂਰੀ ਤਨਖਾਹ, ਸਮੇਂ ਸਿਰ ਡੀ.ਏ. ਲੈਣ, ਡੀ.ਏ. ਅਤੇ ਪੇ ਕਮਿਸ਼ਨ ਦਾ ਬਕਾਇਆ ਲੈਣ, ਆਉਟਸੋਰਸ ਅਤੇ ਠੇਕੇ ਤੇ ਭਰਤੀ ਅਤੇ ਕੱਚੇ ਕਾਮਿਆਂ ਨੂੰ ਪੂਰੀ ਤਨਖਾਹ ਦਿਵਾਉਣ ਦੇ ਨਾਲ-ਨਾਲ ਪੱਕੇ ਕਰਾਉਣ, ਏ.ਸੀ.ਪੀ. ਸਕੀਮ ਤੇ ਹੋਰ ਮਿਲਣ ਵਾਲੇ ਭੱਤੇ ਲਾਗੂ ਕਰਵਾਉਣ ਆਦਿ ਅਤੇ ਵੱਖ-ਵੱਖ ਵਿਭਾਗਾਂ ਦੀਆਂ ਵਿਭਾਗੀ ਮੰਗਾਂ ਦੀ ਪੂਰਤੀ ਨਾ ਹੋਣ ਕਰਕੇ ਇਹ ਐਕਸ਼ਨ ਉਲੀਕਿਆ ਗਿਆ ਹੈ। ਜਿਸ ਤਹਿਤ ਅੱਜ ਸੂਬੇ ਭਰ ਵਿੱਚ ਸਰਕਾਰ ਨੂੰ ਡੀ.ਸੀ. ਸਾਹਿਬਾਨਾਂ ਰਾਹੀਂ ਨੋਟਿਸ ਅਤੇ ਮੰਗ ਪੱਤਰ ਦਿੱਤੇ ਜਾਣੇ ਸਨ। ਤੇਜਿੰਦਰ ਸਿੰਘ ਨੰਗਲ, ਪ੍ਰਧਾਨ ਅਤੇ ਵਿਨੋਦ ਸਾਗਰ, ਜਨਰਲ ਸਕੱਤਰ ਨੇ ਦੱਸਿਆ ਕੇ ਯੂਨੀਅਨ ਵੱਲੋਂ ਦਿੱਤੇ ਪ੍ਰੋਗਰਾਮ ਤਹਿਤ ਮਨਿਸਟੀਰੀਅਲ ਸਟਾਫ਼ ਦੀਆਂ ਮੰਗਾਂ ਬਾਬਤ ਮੰਗ ਪੱਤਰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਭੇਜਣ ਲਈ ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐਸ., ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਜੀ ਨੂੰ ਦਿੱਤਾ ਗਿਆ। 14 ਅਕਤੂਬਰ ਨੂੰ ਸੂਬੇ ਭਰ ਵਿੱਚ ਜਿਲ੍ਹਾ ਪੱਧਰੀ ਰੈਲੀਆਂ ਹੋਣਗੀਆਂ। ਜੋਰਾਵਰ ਸਿੰਘ, ਚੇਅਰਮੈਨ ਨੇ ਦੱਸਿਆ ਕੇ ਜਲੰਧਰ ਜਿਲ੍ਹੇ ਵਿੱਚ ਇਹ ਰੈਲੀ ਵੱਡੀ ਗਿਣਤੀ ਵਿੱਚ ਕੀਤੀ ਜਾਵੇਗੀ। ਅਮਰਪ੍ਰੀਤ ਸਿੰਘ ਪਰਮਾਰ ਨੇ ਕਿਹਾ ਕੇ 16 ਅਕਤੂਬਰ ਨੂੰ ਮੁਹਾਲੀ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਜਲੰਧਰ ਦੇ ਮੁਲਾਜਮ ਵੱਡੇ ਇਕੱਠ ਨਾਲ ਸ਼ਾਮਿਲ ਹੋਣਗੇ। ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ ਨਹੀਂ ਤਾਂ ਸੂਬਾ ਬਾਡੀ ਵੱਲੋਂ ਵੱਡੇ ਸੰਘਰਸ਼ਾਂ ਦਾ ਰਾਹ ਅਖ਼ਤਿਆਰ ਕੀਤਾ ਜਾਵੇਗਾ। ਇਸ ਸਮੇਂ ਸੁਖਵਿੰਦਰ ਸਿੰਘ, ਰਣਜੀਤ ਰਾਵਤ, ਸੁਖਦੇਵ ਬਸਰਾ, ਗਗਨਦੀਪ, ਪਵਨ ਕੁਮਾਰ, ਸੁਖਜੀਤ ਸਿੰਘ, ਗਗਨ ਅਜ਼ਾਦ, ਅਸ਼ੋਕ ਭਾਰਤੀ, ਹਰਪ੍ਰੀਤ ਸਿੰਘ, ਇੰਦਰਦੀਪ ਸਿੰਘ ਕੋਹਲੀ, ਜਸਵੰਤ ਸਿੰਘ, ਕੁਲਵਿੰਦਰ ਸਿੰਘ, ਸੁਨੀਲ ਭੰਡਾਰੀ, ਗੁਰਬਚਨ ਸਿੰਘ, ਰਾਹੁਲ ਪਠਾਣੀਆ ਹਾਜ਼ਰ ਸਨ।

Check Also

2030 तक एचआईवी/एड्स महामारी को समाप्त करना: भारत का अगला बड़ा सार्वजनिक स्वास्थ्य अवसर

चंडीगढ़ (ब्यूरो) :- भारत एचआईवी/एड्स के खिलाफ अपनी लड़ाई में एक निर्णायक मोड़ पर खड़ा …

Leave a Reply

Your email address will not be published. Required fields are marked *