ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਵਿੱਚ ANSH InfoTech, Ludhiana ਵੱਲੋਂ ਪਲੇਸਮੈਂਟ ਡਰਾਈਵ ਦਾ ਸਫਲ ਆਯੋਜਨ

ਜਲੰਧਰ (ਅਰੋੜਾ) :- ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ANSH InfoTech, Ludhiana ਵੱਲੋਂ HR/Management ਰਾਊਂਡ ਦੀ ਪ੍ਰਕਿਰਿਆ ਸਫਲਤਾਪੂਰਵਕ ਸੰਪੰਨ ਹੋਈ। ਇਸ ਪਲੇਸਮੈਂਟ ਡਰਾਈਵ ਦੌਰਾਨ ਵਿਦਿਆਰਥੀਆਂ ਨੇ ਆਪਣੀ ਯੋਗਤਾ, ਗਿਆਨ ਅਤੇ ਪ੍ਰੋਫੈਸ਼ਨਲ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। HR ਰਾਊਂਡ ਦੇ ਅੰਤਿਮ ਨਤੀਜਿਆਂ ਅਨੁਸਾਰ ਸਿਮਰਨ ਅਤੇ ਮੋਹਮਦ ਆਸਿਫ ਦੀ ਚੋਣ ਕੀਤੀ ਗਈ ਹੈ। ਸਿਮਰਨ ਨੂੰ 7,000 ਰੁਪਏ ਪ੍ਰਤੀ ਮਹੀਨਾ ਅਤੇ ਮੋਹਮਦ ਆਸਿਫ ਨੂੰ 6,000
ਰੁਪਏ ਪ੍ਰਤੀ ਮਹੀਨਾ ਸਟਾਈਪੈਂਡ ਦੇ ਨਾਲ ਚੁਣਿਆ ਗਿਆ ਹੈ। ਦੋਵੇਂ ਵਿਦਿਆਰਥੀ 15 ਦਿਨਾਂ ਦੇ ਇੰਡਕਸ਼ਨ ਪ੍ਰੋਗਰਾਮ ਦੀ ਪੂਰਤੀ ਤੋਂ ਬਾਅਦ ਆਪਣੀ ਇੰਟਰਨਸ਼ਿਪ ਸ਼ੁਰੂ ਕਰਨਗੇ। ਇਸ ਤੋਂ ਇਲਾਵਾ, ਅਗ੍ਰਿੰਮ ਕਾਲੀਆ ਦੀ ਚੋਣ ਪੰਜ ਮਹੀਨਿਆਂ ਦੀ ਮੁਲਾਂਕਣ ਅਵਧੀ ਲਈ ਕੀਤੀ ਗਈ ਹੈ। ਇਸ ਮੌਕੇ ‘ਤੇ ਕਾਲਜ ਦੇ ਟ੍ਰੇਨਿੰਗ ਐਂਡ ਪਲੇਸਮੈਂਟ ਅਫਸਰ ਸ਼੍ਰੀ ਗਗਨਦੀਪ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਰਹਿਨੁਮਾਈ ਦਾ ਨਤੀਜਾ ਹੈ। ਉਨ੍ਹਾਂ ਨੇ ANSH InfoTech ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਕਾਬਲੀਅਤ ਦਰਸਾਉਣ ਦਾ ਮੌਕਾ ਪ੍ਰਦਾਨ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਕਾਲਜ ਲਈ ਮਾਣ ਦੀ ਗੱਲ ਹੈ ਕਿ ਸਾਡੇ ਵਿਦਿਆਰਥੀ ਪ੍ਰਸਿੱਧ ਕੰਪਨੀਆਂ ਵਿੱਚ ਚੁਣੇ ਜਾ ਰਹੇ ਹਨ। ਇਸ ਮੌਕੇ ‘ਤੇ ਵਿਭਾਗ ਮੁਖੀ ਪ੍ਰਿੰਸ ਮਦਾਨ, ਹਨਿਸ਼ ਅਤੇ
ਪ੍ਰੀਤੀ ਗ੍ਰੋਵਰ ਵੀ ਮੌਜੂਦ ਸਨ।

Check Also

बी बी के डी ए वी कॉलेज फॉर विमेन ने संवेदनशील सामुदायिक आउटरीच कार्यक्रम के अंतर्गत दान उत्सव मनाया

अमृतसर (प्रदीप) :- बी बी के डी ए वी कॉलेज फॉर विमेन, अमृतसर ने बड़े …

Leave a Reply

Your email address will not be published. Required fields are marked *