ਰੀਲੀਜ਼ ਸਮਾਗਮ ਭਲਕੇ 22 ਸਤੰਬਰ ਨੂੰ ਚੀਮਾ ਭਵਨ ਚੰਡੀਗੜ੍ਹ ਵਿਖੇ ਹੋਵੇਗਾ
ਜਲੰਧਰ (ਅਰੋੜਾ) :- ਸੀਪੀਆਈ (ਐਮ) ਦੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਅਤੇ ਸੀਨੀਅਰ ਕਮਿਊਨਿਸਟ ਆਗੂ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਲਿਖਿਆ ” ਮੰਗਤ ਰਾਮ ਪਾਸਲੇ ਦੇ ਅੰਧ ਭਗਤਾਂ ਅਤੇ ਮਚਲੇ ਭਗਤਾਂ ਦੇ ਧਿਆਨ ਹਿੱਤ !” ਕਿਤਾਬਚਾ 22 ਸਤੰਬਰ ਨੂੰ ਸੀਪੀਆਈ (ਐਮ) ਦੇ ਜਨਰਲ ਸਕੱਤਰ ਕਾਮਰੇਡ ਐਮ.ਏ. ਬੇਬੀ ਵੱਲੋਂ ਰੀਲੀਜ਼ ਕੀਤਾ ਜਾਵੇਗਾ।
ਰੀਲੀਜ਼ ਸਮਾਗਮ ਪਾਰਟੀ ਦੇ ਸੂਬਾ ਹੈਡਕੁਆਰਟਰ ਬਾਬਾ ਕਰਮ ਸਿੰਘ ਚੀਮਾ ਭਵਨ ਚੰਡੀਗੜ੍ਹ ਵਿਖੇ ਹੋਵੇਗਾ । ਇਹ ਸਾਰੀ ਜਾਣਕਾਰੀ ਕਾਮਰੇਡ ਤੱਗੜ ਵੱਲੋਂ ਚੋਣਵੇਂ ਪੱਤਰਕਾਰਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਦਿੱਤੀ ਗਈ। ਕਾਮਰੇਡ ਤੱਗੜ ਵੱਲੋਂ ਇਹ ਦੱਸਿਆ ਗਿਆ ਕਿ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ। ਕਾਮਰੇਡ ਤੱਗੜ ਨੇ ਦੱਸਿਆ ਕਿ ਇਸ ਕਿਤਾਬ ‘ਚ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਭਗੌੜੇ ਮੰਗਤ ਰਾਮ ਪਾਸਲੇ ਵੱਲੋਂ ਦੋ ਕਿਤਾਬਾਂ ਲਿਖ ਕੇ ਦੇਸ਼ ਦੀ ਸਮੁੱਚੀ ਕਮਿਊਨਿਸਟ ਲਹਿਰ , ਸਾਰੇ ਮਹਾਨ ਕਮਿਊਨਿਸਟ ਆਗੂਆਂ ਅਤੇ ਵਿਸ਼ੇਸ਼ ਕਰਕੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਿਰੁੱਧ ਬਹੁਤ ਹੀ ਘਟੀਆ ਅਤੇ ਕਮੀਨੀ ਕਿਸਮ ਦੀ ਬੇਹੂਦਾ ਇਲਜ਼ਾਮਤਰਾਸ਼ੀ ਦਾ ਬਾਦਲੀਲ ਅਤੇ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਹੈ ਇਸ ਕਿਤਾਬ ਵਿੱਚ ਮੰਗਤ ਰਾਮ ਵੱਲੋਂ ਕੀਤੇ ਕਬੂਲਨਾਮਿਆਂ ਅਤੇ ਕਾਲੇ ਕਾਰਨਾਮਿਆਂ ਵਿੱਚੋਂ ਹੀ ਪ੍ਰਗਟ ਹੋ ਰਹੇ ਉਸ ਦੇ ਕਾਲੇ ਤੇ ਕਮੀਨੇ ਕਿਰਦਾਰ, ਲੁੰਪਨ ਮਾਨਸਿਕਤਾ ਅਤੇ ਨਾਲ ਹੀ ਮਹਾ ਬੇਵਕੂਫ ਅਤੇ ‘ਝੁੱਡੂ’ ਹੋਣ ਬਾਰੇ ਵੀ ਸਪਸ਼ਟ ਕੀਤਾ ਗਿਆ ਹੈ।