ਜਲੰਧਰ (ਅਰੋੜਾ) :- ਲਾਇਲਪੁਰ ਖਾਲਸਾ ਕਾਲਜ ਉੱਤਰੀ ਭਾਰਤ ਦੀ ਇੱਕ ਪ੍ਰਮੁੱਖ ਵਿਦਿਅਕ ਸੰਸਥਾ ਹੈ। ਵਿਦਿਆਰਥੀਆਂ ਵਿਚ ਵਾਤਾਵਰਨ ਚੇਤਨਾ ਸੰਬੰਧੀ ਚੇਤਨਾ ਪੈਦਾ ਕਰਨ ਦੇ ਮਕਸਦ ਨਾਲ ਕਾਲਜ ਦੇ ਭੂਗੋਲ ਅਤੇ ਰਸਾਇਣ ਵਿਗਿਆਨ ਵਿਭਾਗਾਂ ਦੁਆਰਾ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ। ਇਸ ਦੌਰਾਨ ਓਜ਼ੋਨ ਪਰਤ ਦੀ ਘਟਤੀ ਘਣਤਾ ਅਤੇ ਇਸ ਦੇ ਵਾਤਾਵਰਣਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜਿਸ ਵਿਚ ਇਲਾਕੇ ਦੇ ਵੱਖ-ਵੱਖ ਕਾਲਜਾਂ ਦੇ ਲਗਭਗ 180 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਉਹਨਾਂ ਦਾ ਸੁਆਗਤ ਡਾ. ਪੂਜਾ ਰਾਣਾ ਮੁਖੀ ਭੂਗੋਲ ਵਿਭਾਗ ਅਤੇ ਡਾ. ਰਜਨੀਸ਼ ਮੋਡਗਿਲ ਮੁੱਖੀ ਕਮਿਸਟਰੀ ਵਿਭਾਗ ਦੁਆਰਾ ਗੁਲਦਸਤੇ ਦੇ ਕੇ ਕੀਤਾ ਗਿਆ। ਇਸ ਸਮਾਗਮ ਵਿੱਚ ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ| ਪ੍ਰਿੰਸੀਪਲ ਨੇ ਦੋਹਾਂ ਵਿਭਾਗਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਫੈਕਲਟੀ ਅਤੇ ਭਾਗੀਦਾਰਾਂ ਨੂੰ ਪ੍ਰੇਰਨਾਦਾਇਕ ਵਿਚਾਰ ਦਿੱਤੇ।






ਇਸ ਸਾਲ ਦੇ ਵਰਲਡ ਓਜ਼ੋਨ ਡੇ ਦਾ ਵਿਸ਼ਾ “ਵਿਗਿਆਨ ਤੋਂ ਗਲੋਬਲ ਕਾਰਵਾਈ ਤੱਕ” ਰਿਹਾ, ਜਿਸ ਨੇ ਕਾਰਜਕ੍ਰਮ ਦੀਆਂ ਗਤੀਵਿਧੀਆਂ ਲਈ ਮਾਰਗਦਰਸ਼ਕ ਸਿਧਾਂਤ ਵਜੋਂ ਕੰਮ ਕੀਤਾ। ਇੰਟਰ-ਕਾਲਜ ਮੁਕਾਬਲਿਆਂ ਦੀ ਲੜੀ, ਜਿਸ ਵਿੱਚ ਪੋਸਟਰ ਬਣਾਉਣਾ, ਪੇਪਰ ਰੀਡਿੰਗ, ਸਲੋਗਨ ਲਿਖਣਾ, ਮਾਡਲ ਤਿਆਰ ਕਰਨਾ ਅਤੇ ਰੰਗੋਲੀ ਡਿਜ਼ਾਇਨ ਸ਼ਾਮਲ ਸਨ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਹ ਪ੍ਰਤੀਯੋਗਿਤਾ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਲਈ ਆਯੋਜਿਤ ਕੀਤੀ ਗਈ ਸੀ। ਭੂਗੋਲ ਵਿਭਾਗ ਵਿੱਚ ਪੋਸਟਰ ਬਣਾਉਣ ਦੇ ਮੁਕਾਬਲੇ ਵਿੱਚ, ਨੰਦਨੀ ਸ਼ਰਮਾ (ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਜਲੰਧਰ) ਨੇ ਪਹਿਲਾ ਸਥਾਨ, ਹਰਮਨਪ੍ਰੀਤ ਕੌਰ (ਐਸ.ਆਰ. ਸਰਕਾਰੀ ਕਾਲਜ, ਅੰਮ੍ਰਿਤਸਰ) ਨੇ ਦੂਜਾ, ਹੀਨਾ ਰਾਣੀ (ਐਸ.ਆਰ. ਸਰਕਾਰੀ ਕਾਲਜ, ਅੰਮ੍ਰਿਤਸਰ) ਨੇ ਤੀਜਾ ਅਤੇ ਨੈਯਾ (ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਜਲੰਧਰ) ਨੇ ਚੌਥਾ ਸਥਾਨ ਹਾਸਲ ਕੀਤਾ । ਸਲੋਗਨ ਲਿਖਣ ਵਿੱਚ ਪਹਿਲੇ ਤਿੰਨ ਸਥਾਨ ਅਵੀਲਿਨ ਕੌਰ, ਮਨਪ੍ਰੀਤ ਕੌਰ ਅਤੇ ਪ੍ਰਭਦੀਪ ਕੌਰ ਐਸ.ਆਰ. ਸਰਕਾਰ ਕਾਲਜ, ਅੰਮ੍ਰਿਤਸਰ ਨੂੰ ਮਿਲੇ । ਮਾਡਲ ਬਣਾਉਣ ਦਾ ਮੁਕਾਬਲਾ ਦੇਵਾਂਸ਼ੂ, ਕਰਮੀਤ ਅਤੇ ਸਾਨਿਆ (ਲਾਇਲਪੁਰ ਖਾਲਸਾ ਕਾਲਜ) ਨੇ ਜਿੱਤਿਆ, ਜਦਕਿ ਰੰਗੋਲੀ ਮੁਕਾਬਲੇ ਵਿੱਚ ਕੁੰਦਨ ਅਤੇ ਪਰਮਜੀਤ, ਦੋਵੇਂ ਲਾਇਲਪੁਰ ਖਾਲਸਾ ਕਾਲਜ ਤੋਂ, ਸਿਰਮੌਰ ਰਹੇ । ਇਸੇ ਤਰਾਂ ਕੈਮਿਸਟਰੀ ਵਿਭਾਗ ਵਿੱਚ ਪੇਪਰ ਰੀਡਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਬੀ.ਐਸਸੀ. ਨਾਨ-ਮੈਡੀਕਲ ਤੀਜੇ ਸਮੈਸਟਰ ਦੇ ਤੇਜਵੀਰ ਸਿੰਘ ਮਿਨਹਾਸ ਨੇ, ਦੂਜਾ ਸਥਾਨ ਐਮ.ਐਸਸੀ. ਕੈਮਿਸਟਰੀ ਦੇ ਦੋ ਭਾਗੀਦਾਰਾਂ ਰਿਤਿਕ ਅਤੇ ਬੀ.ਐਸਸੀ. ਨਾਨ-ਮੈਡੀਕਲ ਤੀਜੇ ਸਮੈਸਟਰ ਦੀ ਜਪਜੀਤ ਕੌਰ ਨੇ, ਅਤੇ ਬੀ.ਐਸਸੀ. ਮੈਡੀਕਲ ਪਹਿਲੇ ਸਮੈਸਟਰ ਦੇ ਸੁਖਰਾਜ ਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ । ਪ੍ਰਿੰਸੀਪਲ ਡਾ. ਸੁਮਨ ਚੋਪੜਾ, ਡਾ. ਪੂਜਾ ਰਾਣਾ ਮੁਖੀ ਭੂਗੋਲ ਵਿਭਾਗ ਅਤੇ ਡਾ. ਰਜਨੀਸ਼ ਮੌਦਗਿਲ ਮੁਖੀ ਕੈਮਿਸਟਰੀ ਵਿਭਾਗ ਨੇ ਭਾਗੀਦਾਰੀ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਭੇਟ ਕੀਤੇ। ਇਸ ਮੌਕੇ ਤੇ ਪ੍ਰੋ. ਨਵਦੀਪ ਕੌਰ ਵਾਇਸ ਪ੍ਰਿੰਸੀਪਲ, ਡਾ. ਨਵਜੋਤ ਕੌਰ, ਡਾ. ਗੀਤਾਂਜਲੀ ਕੌਸ਼ਲ, ਡਾ. ਭੁਪਿੰਦਰ ਪਾਲ ਸਿੰਘ, ਡਾ. ਵਿਕਾਸ ਕੁਮਾਰ, ਡਾ. ਹਰਜਿੰਦਰ ਕੌਰ, ਪ੍ਰੋ. ਕਮਲਪ੍ਰੀਤ ਕੌਰ, ਪ੍ਰੋ. ਕਾਰਤਿਕ ਅਤੇ ਪ੍ਰੋ. ਇਸ਼ੂ ਮੌਜੂਦ ਸਨ।