ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਸਕੀਮ ਸਬੰਧੀ ਕੀਤਾ ਜਾ ਰਿਹੈ ਆਮ ਲੋਕਾਂ ਨੂੰ ਜਾਗਰੂਕ-ਸਹਾਇਕ ਡਾਇਰੈਕਟਰ ਰਸ਼ੂ ਮਹਿੰਦੀਰੱਤਾ
ਮੋਗਾ (ਵਿਮਲ) :- ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਮੱਛੀ ਪਾਲਣ ਅਧੀਨ ਖੇਤਰ ਦੇ ਸੰਪੂਰਨ ਵਿਕਾਸ ਲਈ ਰਾਜ ਵਿੱਚ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਵਿਭਾਗ ਵੱਲੋਂ ਇਸ ਸਕੀਮ ਦਾ ਜਿਲ੍ਹੇ ਵਿੱਚ ਵਿਕਾਸ ਕੀਤਾ ਜਾ ਰਿਹਾ ਹੈ। ਇਸ ਸਕੀਮ ਅਧੀਨ ਜ਼ਿਲ੍ਹਾ ਮੋਗਾ ਵਿੱਚ ਮੱਛੀ ਪਾਲਣ ਦੇ ਖੇਤਰ ਨਾਲ ਜੁੜੇ ਵੱਖ-ਵੱਖ ਪ੍ਰੋਜੈਕਟਾਂ ਨੂੰ ਅਪਨਾਉਣ ਲਈ ਹੁਣ ਤੱਕ 27.00 ਲੱਖ ਰੁਪਏ ਤੋਂ ਵੱਧ ਦੀ ਸਬਸਿਡੀ ਵੰਡੀ ਗਈ ਹੈ। ਇਹ ਜਾਣਕਾਰੀ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੋਗਾ ਸ਼੍ਰੀਮਤੀ ਰਸ਼ੂ ਮੰਹਿਦੀਰੱਤਾ ਨੇ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ ਜਨਰਲ ਕੈਟੇਗਰੀ ਦੇ ਲਾਭਪਾਤਰੀਆਂ ਨੂੰ ਯੁਨਿਟ ਕਾਸਟ ਦਾ 40 ਫੀਸਦੀ ਅਤੇ ਐਸ.ਸੀ./ਐਸ.ਟੀ/ਔਰਤਾਂ ਨੂੰ ਯੁਨਿਟ ਕਾਸਟ ਦਾ 60 ਫੀਸਦੀ ਦੀ ਦਰ ਨਾਲ ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ । ਉਹਨਾਂ ਦੱਸਿਆ ਕਿ ਡਿਪਟੀ ਕਮਿਸਨਰ ਮੋਗਾ ਸ਼੍ਰੀ ਸਾਗਰ ਸੇਤਿਆ ਦੀ ਅਗਵਾਈ ਅਧੀਨ ਇਸ ਵਿੱਤੀ ਸਾਲ ਦੌਰਾਨ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਅਧੀਨ ਕੁੱਲ 79.50 ਲਾਖ ਰੁਪਏ ਦੇ ਪ੍ਰੋਜੈਕਟ ਲਾਗੂ ਕਰਨ ਲਈ ਐਕਸ਼ਨ ਪਲਾਨ ਪ੍ਰਵਾਨ ਕੀਤਾ ਗਿਆ ਹੈ, ਜਿਸ ਵਿੱਚ ਬਿਨੈਕਾਰਾਂ ਨੂੰ ਨਵਾਂ ਰਕਬਾ ਮੱਛੀ ਪਾਲਣ ਅਧੀਨ ਲਿਆਉਣ ਜਾਂ ਮੱਛੀ ਦੀ ਵੇਚ ਲਈ ਮੋਟਰਸਾਇਕਲ ਵਿਦ ਆਇਸਬਾਕਸ ਦੀ ਖ੍ਰੀਦ ਲਈ ਸਬਸਿਡੀ ਪ੍ਰਦਾਨ ਕੀਤੀ ਜਾਵੇਗੀ। ਮੋਗਾ ਜਿਲ੍ਹੇ ਦਾ ਕੋਈ ਵੀ ਨਿਵਾਸੀ ਜੋ ਮੱਛੀ ਪਾਲਣ ਦੇ ਕਿੱਤੇ ਨਾਲ ਜੁੜਨ ਦਾ ਇੱਛੁਕ ਹੈ, ਇਸ ਸਕੀਮ ਦਾ ਲਾਭ ਲੈ ਸਕਦਾ ਹੈ। ਮੱਛੀ ਪਾਲਣ ਦੇ ਕਿੱਤੇ ਨੂੰ ਵਿਕਸਿਤ ਕਰਨ ਲਈ ਦਫਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ, ਮੋਗਾ ਵਿਖੇ ਹਰ ਮਹੀਨੇ 5 ਦਿਨਾਂ ਦਾ ਮੁਫ਼ਤ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ। ਮੱਛੀ ਪਾਲਣ ਅਫ਼ਸਰ ਬਲਜੋਤ ਸਿੰਘ ਮਾਨ ਅਤੇ ਸੀਨੀਅਰ ਮੱਛੀ ਪਾਲਣ ਅਫ਼ਸਰ ਮਨਜੋਤ ਕੌਰ ਨੇ ਦੱਸਿਆ ਕਿ ਭਾਰਤ ਤੇ ਰਾਜ ਸਰਕਾਰ ਵੱਲੋਂ ਇਸ ਸਮੇਂ ਖੇਤੀਬਾੜੀ ਦੇ ਸਹਾਇਕ ਧੰਦੇ ਵੱਜੋਂ ਮੱਛੀ ਪਾਲਣ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ । ਹਰ ਜਿਲ੍ਹੇ ਵਿੱਚ ਮੱਛੀ ਪਾਲਣ ਦੇ ਖੇਤਰ ਨਾਲ ਜੁੜੇ ਵਿਅਕਤੀ ਜਿਵੇਂ ਕਿ ਮੱਛੀ ਪਾਲਕ, ਮੱਛੀ ਵਿਕਰੇਤਾ, ਮਛੇਰੇ ਆਦਿ ਦਾ ਡਿਜੀਟਲ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਉਹਨਾਂ ਦੀ ਐਨ.ਐਫ.ਡੀ.ਪੀ. ਪੋਰਟਲ ਤੇ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ। ਇਸ ਰਜਿਸਟ੍ਰੇਸ਼ਨ ਨੂੰ ਕਰਵਾਉਣ ਨਾਲ ਡਾਟਾਬੇਸ ਵਿੱਚ ਦਰਜ ਵਿਅਕਤੀ ਭਾਰਤ ਅਤੇ ਰਾਜ ਸਰਕਾਰ ਵੱਲੋਂ ਸਮੇਂ-ਸਮੇਂ ਤੇ ਦਿੱਤੀ ਜਾਣ ਵਾਲੀ ਸਹੂਲਤਾਂ ਦਾ ਲਾਭ ਅਸਾਨੀ ਨਾਲ ਲੈ ਸਕੇਗਾ। ਇਸ ਖੇਤਰ ਨਾਲ ਜੁੜੇ ਵਿਅਕਤੀ ਆਪਣੀ ਰਜਿਸਟ੍ਰੇਸ਼ਨ ਲਈ ਜਿਲ੍ਹਾ ਮੱਛੀ ਪਾਲਣ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ।