ਮੇਰਾ ਯੁਵਾ ਭਾਰਤ ਨੇ ਮਨਾਇਆ ਵਿਸ਼ਵ ਯੂਥ ਸਕਿੱਲ ਦਿਵਸ

ਮੋਗਾ (ਵਿਮਲ) :- ਭਾਰਤ ਸਰਕਾਰ ਦੇ ਵਿਭਾਗ ਮੇਰਾ ਯੁਵਾ ਭਾਰਤ ਮੋਗਾ ਵਲੋਂ ਗੁਰਪ੍ਰੀਤ ਸਿੰਘ ਜ਼ਿਲ੍ਹਾ ਯੂਥ ਅਫ਼ਸਰ ਦੀ ਰਹਿਨੁਮਾਈ ਹੇਠ ਵਿਸ਼ਵ ਯੂਥ ਸਕਿੱਲ ਦਿਵਸ ਜ਼ਿਲ੍ਹਾ ਐਨ.ਜੀ.ਓ. ਮੋਗਾ ਵਿਖੇ ਮਨਾਇਆ ਗਿਆ। ਇਸ ਤਹਿਤ ਵੱਖ-ਵੱਖ ਅਹਿਮ ਵਿਸ਼ਿਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਸਬੰਧਤ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਇਸ ਵਿਚ ਵੱਧ ਚੜ ਕੇ ਹਿੱਸਾ ਲਿਆ। ਸਾਫਟ ਅਤੇ ਹਾਰਡ ਸਕਿੱਲ ਬਾਰੇ ਵਿਸਤਾਰ ਨਾਲ ਦੱਸਿਆ ਗਿਆ। ਸਿਲਾਈ ਕਢਾਈ ਨਾਲ ਸਬੰਧਤ ਭਾਗੀਦਾਰਾਂ ਨੂੰ ਇਸ ਪ੍ਰੋਗਰਾਮ ਵਿੱਚ ਹੁਨਰ ਵਿਕਾਸ ਬਾਰੇ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਆਪਣੇ ਗਿਆਨ ਨੂੰ ਹੁਨਰ ਵਿਚ ਬਦਲ ਕੇ ਅਸੀਂ ਰੋਜਗਾਰ ਮੁਖੀ ਬਣ ਸਕਦੇ ਹਾਂ ਜੋ ਕਿ ਯੂਥ ਵਿਚ ਅੱਜ ਦੇ ਸਮੇਂ ਦੀ ਉਚੇਚੀ ਲੋੜ ਹੈ। ਪ੍ਰੋਗਰਾਮ ਦੇ ਅੰਤ ਵਿਚ ਜਸਵੀਰ ਕੌਰ ਅਤੇ ਸਮੂਹ ਸਟਾਫ ਵੱਲੋ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਇਸ ਸਮੇਂ ਪ੍ਰਧਾਨ ਹਰਭਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਗਿਆ |

Check Also

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਟਲ ਤੇ ਮਕਾਨ ਮਾਲਕਾਂ ਨੂੰ ਅਹਿਮ ਆਦੇਸ਼ ਜਾਰੀ

ਹੋਟਲ ਮਾਲਕ ਕਮਰੇ ਵਿੱਚ ਠਹਿਰਣ ਵਾਲੇ ਹਰੇਕ ਵਿਅਕਤੀ ਦਾ ਆਈ.ਡੀ. ਪਰੂਫ ਜਰੂਰ ਲੈਣਮਕਾਨ ਮਾਲਕਾਂ ਵੱਲੋਂ …

Leave a Reply

Your email address will not be published. Required fields are marked *