Wednesday , 10 December 2025

ਖੇਤੀਬਾੜੀ ਵਿਭਾਗ ਵੱਲੋਂ ਖਾਦਾਂ ਦੇ ਗੈਰ ਕਾਨੂੰਨੀ ਗੁਦਾਮ ਤੇ ਛਾਪਾ

ਖਾਦਾਂ/ਕੀਟਨਾਸ਼ਕਾਂ ਦੇ ਲਏ ਸੈਂਪਲ, ਦੁਕਾਨਾਂ ਸੀਲ ਕਰਕੇ ਮਾਲਕ ਖਿਲਾਫ਼ ਕੇਸ ਦਰਜ

ਮੋਗਾ (ਵਿਮਲ) :- ਪੰਜਾਬ ਸਰਕਾਰ ਅਤੇ ਡਾ: ਬਸੰਤ ਗਰਗ ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀਆਂ ਹਦਾਇਤਾਂ ਤੇ ਕਿਸਾਨਾਂ ਨੂੰ ਉੱਚ ਮਿਆਰ ਦੇ ਖੇਤੀ ਇਨਪੁਟਸ ਮੁਹੱਈਆ ਕਰਾਉਣ ਲਈ ਡਾ. ਨਰਿੰਦਰਪਾਲ ਸਿੰਘ ਬੈਨੀਪਾਲ, ਜੁਆਇੰਟ ਡਾਇਰੈਕਟਰ ਖੇਤੀਬਾੜੀ, ਪੰਜਾਬ ਦੀ ਅਗਵਾਈ ਹੇਠ ਸੂਬਾ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਫਲਾਇੰਗ ਸਕੂਏਡ ਟੀਮ ਵੱਲੋਂ ਪਿੰਡ ਸਾਹੋਕੇ, ਬਲਾਕ ਬਾਘਾਪੁਰਾਣਾ ਵਿਖੇ ਇਕ ਅਣਅਧਿਕਾਰਤ ਗੁਦਾਮ ਵਿਚ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਖਾਦ ਅਤੇ ਕੀਟਨਾਸ਼ਕ ਦਵਾਈਆਂ ਫੜੀਆਂ ਗਈਆਂ। ਇਸ ਗੁਦਾਮ ਦੇ ਮਾਲਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਦਾਮ ਉਨ੍ਹਾਂ ਵੱਲੋਂ ਪਿਊ਼ਸ਼ ਗੋਇਲ ਵਾਸੀ ਕੋਟਕਪੂਰਾ ਨੂੰ ਕਿਰਾਏ ਤੇ ਦਿੱਤਾ ਹੋਇਆ ਹੈ। ਇਸ ਸਬੰਧੀ ਉਨ੍ਹਾਂ ਨੇ ਕਿਰਾਏਨਾਮਾ ਵੀ ਮੌਕੇ ਤੇ ਦਿਖਾਇਆ। ਪਿਊਸ਼ ਗੋਇਲ ਦੇ ਚਾਚਾ ਕ੍ਰਿਸ਼ਨ ਦੀ ਹਾਜ਼ਰੀ ਵਿਚ ਇਹ ਗੁਦਾਮ ਖੋਲ੍ਹਿਆ ਗਿਆ ਅਤੇ ਵੇਖਿਆ ਗਿਆ ਕਿ ਇਸ ਗੁਦਾਮ ਵਿਚ ਅਣਅਧਿਕਾਰਤ ਤੌਰ ਤੇ ਖਾਦਾਂ ਅਤੇ ਕੀਟਨਾਸ਼ਕ ਸਟੋਰ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਗੁਦਾਮ ਵਿਚ ਜਿੰਕ ਸਲਫੇਟ 33× ਅਤੇ ਯੂਰੀਆ ਖਾਦ ਤੋਂ ਇਲਾਵਾ ਭਾਰੀ ਮਾਤਰਾ ਵਿਚ ਕੀਟਨਾਸ਼ਕ ਸਨ। ਇਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਨੂੰ ਕਰਾਪ ਕੈਮੀਕਲ ਇੰਡੀਆ ਲਿਮ, ਸ੍ਰੀ ਰਾਮ ਕੈਮੀਕਲ ਪ੍ਰਾਈਵੇਟ ਲਿਮਟਿਡ ਅਤੇ ਇਫਕੋ ਵੱਲੋਂ ਤਿਆਰ ਕੀਤਾ ਗਿਆ ਹੈ। ਜਿੰਕ ਸਲਫੇਟ ਖਾਦ ਨੂੰ ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ ਕੋਟਾ ਵੱਲੋਂ ਮਾਰਕੀਟ ਕੀਤਾ ਗਿਆ ਹੈ। ਕ੍ਰਿਸ਼ਨ ਵੱਲੋਂ ਮੌਕੇ ਤੇ ਇਨ੍ਹਾਂ ਖਾਦਾਂ ਅਤੇ ਦਵਾਈਆਂ ਸਬੰਧੀ ਕੋਈ ਵੀ ਲਾਇਸੰਸ ਜਾਂ ਦਸਤਾਵੇਜ਼ ਪੇਸ਼ ਨਹੀਂ ਕੀਤਾ ਜਾ ਸਕਿਆ। ਜਿੰਕ ਸਲਫੇਟ ਦੇ ਥੈਲਿਆਂ ਤੇ ਬੈਚ ਨੰਬਰ ਅਤੇ ਖਾਦ ਨੂੰ ਬਨਾਉਣ ਦੀ ਮਿਤੀ, ਮਿਆਦ ਖਤਮ ਹੋਣ ਦੀ ਮਿਤੀ ਨਹੀਂ ਸੀ, ਜਿਸ ਕਰਕੇ ਜਾਪਦਾ ਹੈ ਕਿ ਇਹ ਖਾਦ ਜਾਅਲੀ ਹੈ। ਇਸ ਲਈ ਚੈਕਿੰਗ ਟੀਮ ਵੱਲੋਂ ਤੁੰਰਤ ਕਾਰਵਾਈ ਕਰਦੇ ਹੋਏ ਖਾਦ ਦੇ ਤਿੰਨ ਅਤੇ ਕੀਟਨਾਸ਼ਕਾਂ ਦੇ 2 ਸੈਂਪਲ ਲੈ ਕੇ ਪਰਖ ਕਰਨ ਲਈ ਲੈਬਾਟਰੀ ਵਿਚ ਭੇਜ ਦਿੱਤੇ ਗਏ ਹਨ। ਇਸ ਗੁਦਾਮ ਨੂੰ ਵਿਭਾਗ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਥਾਣਾ ਸਮਾਲਸਰ ਵੱਲੋਂ ਦੋਸ਼ੀ ਵਿਰੁੱਧ ਐਫ.ਆਈ.ਆਰ ਦਰਜ ਕਰਕੇ ਤਫ਼ਤੀਸ਼ ਅਰੰਭ ਕਰ ਦਿੱਤੀ ਗਈ ਹੈ। ਇਸ ਚੈਕਿੰਗ ਟੀਮ ਵਿਚ ਡਾ. ਨਰਿੰਦਰਪਾਲ ਸਿੰਘ ਜੇ.ਡੀ.ਏ, ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਮੋਗਾ, ਡਾ. ਬਲਜਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ, ਮੋਗਾ, ਡਾ. ਜਤਿੰਦਰ ਸਿੰਘ ਏ.ਡੀ.ਓ(ਪੀ.ਪੀ) ਪੰਜਾਬ, ਡਾ. ਮਨਜੀਤ ਸਿੰਘ ਏ.ਡੀ.ਓ (ਪੀ.ਪੀ) ਲੁਧਿਆਣਾ, ਡਾ. ਜਸਬੀਰ ਕੌਰ ਏ.ਡੀ.ਓ (ਇਨਫੋਰਸਮੈਂਟ) ਮੋਗਾ, ਡਾ. ਖੁਸ਼ਦੀਪ ਸਿੰਘ ਏ.ਡੀ.ਓ (ਪੀ.ਪੀ) ਮੋਗਾ, ਡਾ. ਨਵਦੀਪ ਸਿੰਘ ਬਲਾਕ ਖੇਤੀਬਾੜੀ ਅਫਸਰ, ਬਾਘਾਪੁਰਾਣਾ ਅਤੇ ਡਾ. ਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਾਘਾਪੁਰਾਣਾ ਹਾਜ਼ਰ ਸਨ।

Check Also

अलायंस क्लब जालंधर समर्पण ने पिंगलवाड़ा मखदूम पुरा में लगाया लंगर

जालंधर (अरोड़ा) :- अलायंस क्लब जालंधर समर्पण ने प्रधान पवन कुमार गर्ग की अगुवाई में …

Leave a Reply

Your email address will not be published. Required fields are marked *