Wednesday , 10 September 2025

ਡਿਪਟੀ ਕਮਿਸ਼ਨਰ ਨੇ ਪਿੰਡ ਰਣਸੀਂਹ ਕਲਾਂ ਵਿਖੇੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ 11-11 ਹਜ਼ਾਰ ਰੁਪਏ ਦਿੱਤੇ, ਪਿੰਡ ਦੀ ਪੰਚਾਇਤ ਦੀ ਕੀਤੀ ਸ਼ਲਾਘਾ

ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ’ਚ ਸੂਬੇ ਅੰਦਰ ਮੋਹਰੀ ਬਣ ਕੇ ਉਭਰਿਆ ਜ਼ਿਲ੍ਹੇ ਦਾ ਪਿੰਡ ਰਣਸੀਂਹ ਕਲਾਂ

ਮੋਗਾ (ਵਿਮਲ) :- ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਿਆਂ ਦਾ ਜੜੋਂ ਖਾਤਮਾ ਕਰਨ ਲਈ ਕਾਰਵਾਈਆਂ ਜੰਗੀ ਪੱਧਤਰ ਤੇ ਜਾਰੀ ਹਨ। ਪਿੰਡਾਂ ਤੇ ਵਾਰਡਾਂ ਦੀਆਂ ਡਿਫੈਂਸ ਕਮੇਟੀਆਂ ਆਪਣੇ ਖੇਤਰਾਂ ਦੇ ਪਹਿਰੇਦਾਰ ਵਜੋਂ ਕੰਮ ਕਰਕੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਕੰਮ ਕਰ ਰਹੀਆਂ ਹਨ। ਇਹ ਮੁਹਿੰਮ ਅਧੀਨ ਜ਼ਿਲ੍ਹਾ ਮੋਗਾ ਦਾ ਪਿੰਡ ਰਣਸੀਂਹ ਕਲਾਂ ਪੂਰੇ ਪੰਜਾਬ ਵਿੱਚੋਂ ਪਹਿਲੇ ਪਿੰਡ ਵਜੋਂ ਬਣ ਕੇ ਉਭਰਿਆ ਹੈ ਜਿਥੇ ਨਸ਼ਾ ਛੱਡਣ ਵਾਲੇ ਪਰਿਵਾਰਾਂ ਨੂੰ ਨਗਦ ਪੈਸੇ ਦੇ ਨਸ਼ਿਆਂ ਤੋਂ ਦੂਰ ਰਹਿ ਕੇ ਚੰਗਾ ਜੀਵਨ ਬਤੀਤ ਕਰਨ ਲਈ ਪ੍ਰੇਰਣਾ ਦਿੱਤੀ ਜਾ ਰਹੀ ਹੈ।
ਪਿੰਡ ਰਣਸੀਂਹਕਲਾਂ ਦੇ ਇਸ ਉਪਰਾਲੇ ਤੋਂ ਖੁਸ਼ ਹੋ ਕੇ ਅੱਜ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸਾਗਰ ਸੇਤੀਆ ਨੇ ਪਿੰਡ ਵਿਖੇ ਨਿੱਜੀ ਤੌਰ ’ਤੇ ਦੌਰਾ ਕੀਤਾ ਅਤੇ ਪੰਚਾਇਤ ਦੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪਿੰਡ ਦੇ 30 ਪਰਿਵਾਰ ਜਿਹੜੇ ਨਸ਼ਿਆਂ ਨੂੰ ਮੁਕੰਮਲ ਨਾਂਹ ਕਹਿ ਚੁੱਕੇ ਹਨ ਨੂੰ 11-11 ਹਜਾਰ ਰੁਪਏ ਦੀ ਵੰਡ ਕੀਤੀ ਗਈ । ਇਸ ਮੌਕੇ ਉਹਨਾਂ ਨਾਲ ਐਸ ਡੀ ਐਮ ਸਵਾਤੀ ਵੀ ਮੌਜੂਦ ਸਨ। ਇਸ ਤੋਂ ਇਲਾਵਾ ਇਸ ਪਿੰਡ ਵਿੱਚ ਨਸ਼ਾ ਛੱਡ ਰਹੇ ਨੌਜਵਾਨਾਂ ਨੂੰ ਪੰਚਾਇਤ ਵੱਲੋਂ 1100 ਰੁਪਏ ਪ੍ਰਤੀ ਮਹੀਨਾ ਖੁਰਾਕ ਭੱਤਾ ਵੀ ਦਿੱਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਇਸੇ ਤਰ੍ਹਾਂ ਵੱਡਮੁੱਲੇ ਕੰਮ ਕਰਦੇ ਰਹਿਣ ਪ੍ਰਸ਼ਾਸ਼ਨ ਨੂੰ ਉਹਨਾਂ ਦੀ ਪੰਚਾਇਤ ਤੇ ਮਾਣ ਹੈ ਅਤੇ ਜ਼ਿਲ੍ਹੇ ਦੀਆਂ ਹੋਰਨਾਂ ਪੰਚਾਇਤਾਂ ਨੂੰ ਵੀ ਇਸੇ ਤਰ੍ਹਾਂ ਦੇ ਉਪਰਾਲੇ ਕਰਕੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਵਿੱਚ ਮੋਹਰੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਮੁਕਤ ਪਰਿਵਾਰਾਂ ਨੂੰ ਪ੍ਰਸੰਸਾ ਪੱਤਰਾਂ ਦੀ ਵੰਡ ਵੀ ਕੀਤੀ ਗਈ। ਪਿੰਡ ਦੇ ਸਰਪੰਚ ਮਿੰਟੂ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਵੀ ਪਲਾਸਟਿਕ ਮੁਕਤ ਮੁਹਿੰਮ ਤਹਿਤ ਨਿਵੇਕਲਾ ਉਪਰਾਲਾ ਕੀਤਾ ਸੀ ਕਿ ਜਿੰਨੀ ਕੋਈ ਵੀ ਪਿੰਡ ਵਾਸੀ ਪਲਾਸਟਿਕ ਇਕੱਠੀ ਕਰਕੇ ਲਿਆਵੇਗਾ ਉਸਨੂੰ ਉਸ ਹਿਸਾਬ ਨਾਲ ਖੰਡ ਦਿੱਤੀ ਜਾਵੇਗਾ ਜਿਹੜੀ ਕਿ 2019 ਤੋਂ ਪਿੰਡ ਵਿੱਚ ਲਗਾਤਾਰ ਚੱਲ ਰਹੀ ਹੈ। ਇਸ ਮੁਹਿੰਮ ਨਾਲ ਪਿੰਡ ਵਿੱਚ ਪਲਾਸਟਿਕ ਦੀ ਮਾਤਰਾ ਬਹੁਤ ਹੱਦ ਤੱਕ ਘਟ ਗਈ ਹੈ। ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਮੁਹਿੰਮ ਤਹਿਤ ਪਿੰਡ ਦੇ ਲੋਕਾਂ ਨੂੰ ਫਲਦਾਰ ਫੁਲਦਾਰ ਬੂਟੇ ਦਿੱਤੇ ਜਾਂਦੇ ਨਾਲੇ ਉਹਨਾਂ ਨੂੰ ਪੇਸਿਆਂ ਦੀ ਵੰਡ ਕੀਤੀ ਜਾਂਦੀ ਹੈ। ਕਿਤਾਬਾਂ ਪੜਨ ਵਾਲਿਆਂ ਨੂੰ ਵੀ ਪੈਸੇ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਪਿੰਡ ਰਣਸੀਂਹ ਕਲਾਂ ਇੱਕ ਖੂਬਸੂਰਤ ਪਿੰਡ ਹੈ ਅਤੇ ਇੱਥੇ ਸੀਵਰੇਜ ਦਾ ਪਾਣੀ ਸਾਫ ਕਰਕੇ ਖੇਤੀ ਲਈ ਵਰਤਿਆ ਜਾਂਦਾ ਹੈ।

Check Also

पेंशन और पेंशनभोगी कल्याण विभाग ने चौथे डिजिटल जीवन प्रमाण पत्र अभियान की तैयारी आरंभ की

दिल्ली/जालंधर (ब्यूरो) :- पेंशन और पेंशनभोगी कल्याण विभाग (डीओपीपीडब्ल्यू) देश के सभी 1600 जिलों और …

Leave a Reply

Your email address will not be published. Required fields are marked *