Wednesday , 10 December 2025

ਨਵੇਂ ਚੁਣੇ ਗਏ ਸਰਪੰਚਾਂ/ਪੰਚਾਂ ਦਾ ਬਲਾਕ ਪੱਧਰੀ ਚੌਥਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ

ਮੋਗਾ (ਕਮਲ) :- ਪ੍ਰਾਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਮੋਹਾਲੀ ਪੰਜਾਬ ਵੱਲੋਂ ਨਵੇਂ ਚੁਣੇ ਗਏ ਸਰਪੰਚਾਂ/ਪੰਚਾਂ ਲਈ ਬਲਾਕ ਪੱਧਰ ਤੇ ਤਿੰਨ ਰੋਜਾ ਮਿਤੀ 12-05-2025 ਤੋਂ 14-05-2025 ਤੱਕ ਮੁੱਢਲਾ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਸਦੀ ਅਗਵਾਈ ਬੀ.ਡੀ.ਪੀ.ਓ ਜਗਤਾਰ ਸਿੰਘ ਸਿੱਧੂ ਚਾਰਜ ਬਾਘਾਪੁਰਾਣਾ ਦੀ ਅਗਵਾਈ ਹੇਠ ਹੋਈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ. ਪੰਚਾਇਤੀ ਰਾਜ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮਾਸਟਰ ਰਿਸੋਰਸ ਪਰਸਨ, ਈ-ਪੰਚਾਇਤ ਓਪਰੇਟਰ ਅਤੇ ਵੱਖ-ਵੱਖ ਵਿਭਾਗਾਂ ਦੁਆਰਾ ਟ੍ਰੇਨਿੰਗ ਦਿੱਤੀ ਗਈ ਅਤੇ ਉਹਨਾਂ ਨੂੰ ਪੰਜਾਬ ਸਰਕਾਰ ਦੀਆਂ ਵੱਖ-2 ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨਾਲ ਹੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਂਝੀਆਂ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਟ੍ਰੇਨਿੰਗ ਕੈਂਪ ਵਿੱਚ ਨਵੇਂ ਚੁਣੇ ਗਏ ਸਰਪੰਚਾਂ/ਪੰਚਾਂ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਏ.ਪੀ.ਓ ਮਗਨਰੇਗਾ, ਸਿੱਖਿਆ ਵਿਭਾਗ, ਐੱਸ.ਆਰ.ਐੱਲ.ਐੱਮ ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਟ੍ਰੇਨਿੰਗ ਵਿੱਚ ਹਿੱਸਾ ਲਿਆ। ਇਸ ਟਰੇਨਿੰਗ ਦੌਰਾਨ ਵੀਰਪਾਲ ਕੌਰ ਮਾਸਟਰ ਰਿਸੋਰਸ ਪਰਸਨ ਐੱਸ.ਆਈ.ਆਰ.ਡੀ ਮੋਹਾਲੀ, ਸਰਬਜੀਤ ਕੌਰ ਮਾਸਟਰ ਰਿਸੋਰਸ ਪਰਸਨ ਐੱਸ.ਆਈ.ਆਰ.ਡੀ ਮੋਹਾਲੀ, ਸੁਖਵਿੰਦਰ ਸਿੰਘ ਨੋਡਲ ਅਫਸਰ, ਪੰਚਾਇਤ ਸਕੱਤਰ/ਗ੍ਰਾਮ ਸੇਵਕ, ਕਰਮਜੀਤ ਕੌਰ ਏ.ਪੀ.ਓ ਮਗਨਰੇਗਾ, ਸਨਦੀਪ ਸਿੰਘ ਬੀ.ਪੀ.ਐੱਮ ਐੱਸ.ਆਰ.ਐੱਲ.ਐੱਮ, ਦੇਵੀ ਪ੍ਰਸ਼ਾਦ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਾਘਾਪੁਰਾਣਾ,ਹਰਜਿੰਦਰ ਕੌਰ ਸਿਹਤ ਵਿਭਾਗ,ਕੋਮਲ ਬਾਂਸਲ ਸੁਪਰਵਾਈਜਰ, ਅਰੁਣਦੀਪ ਸਿੰਘ ਚੰਦੀ ਡਾਟਾ ਐਂਟਰੀ ਓਪਰੇਟਰ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਜੇ.ਈ ਮਨਵਿੰਦਰ ਸਿੰਘ, ਜੇ.ਈ ਪਰਮਜੀਤ ਸਿੰਘ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਆਦਿ ਅਧਿਕਾਰੀ/ਕਰਮਚਾਰੀ ਹਾਜਰ ਰਹੇ।

Check Also

अलायंस क्लब जालंधर समर्पण ने पिंगलवाड़ा मखदूम पुरा में लगाया लंगर

जालंधर (अरोड़ा) :- अलायंस क्लब जालंधर समर्पण ने प्रधान पवन कुमार गर्ग की अगुवाई में …

Leave a Reply

Your email address will not be published. Required fields are marked *