ਅਸਲਾ ਲਾਇਸੰਸ ਦੀ ਮਿਆਦ ਲੰਘ ਜਾਣ ਤੋਂ ਬਾਅਦ ਰਿਨਿਊ ਨਾ ਕਰਵਾਉਣ ਵਾਲਿਆਂ ਖਿਲਾਫ਼ ਹੋਵੇਗੀ ਐਕਟ ਅਨੁਸਾਰ ਕਾਰਵਾਈ-ਜ਼ਿਲ੍ਹਾ ਮੈਜਿਸਟ੍ਰੇਟ

20 ਮਈ ਤੱਕ ਅਸਲਾ ਲਾਇਸੰਸ ਰੀਨਿਊ ਕਰਵਾਉਣ ਦੀ ਹਦਾਇਤ

ਮੋਗਾ (ਕਮਲ) :- ਆਰਮਜ ਐਕਟ 1959 ਅਤੇ ਆਰਮਜ ਰੂਲਜ 2016 ਅਨੁਸਾਰ ਅਸਲਾ ਲਾਇਸੰਸ ਧਾਰਕਾਂ ਵੱਲੋਂ ਆਪਣਾ ਅਸਲਾ ਲਾਇਸੰਸ ਮਿਆਦ ਖਤਮ ਹੋਣ ਤੋਂ 60 ਦਿਨ ਪਹਿਲਾਂ ਅਪਲਾਈ ਕਰਨਾ ਹੁੰਦਾ ਹੈ, ਪ੍ਰੰਤੂ ਜ਼ਿਲ੍ਹਾ ਮੋਗਾ ਦੇ ਕੁਝ ਅਸਲਾ ਲਾਇਸੰਸ ਧਾਰਕ ਜਿਹਨਾਂ ਵੱਲੋਂ ਰੀਨਿਊ ਦੀ ਮਿਤੀ ਲੰਘ ਜਾਣ ਤੋਂ ਬਾਅਦ ਵੀ ਆਪਣੇ ਅਸਲਾ ਲਾਇਸੰਸ ਰੀਨਿਊ ਨਹੀਂ ਕਰਵਾਏ ਗਏ, ਅਜਿਹਾ ਕਰਕੇ ਇਹਨਾਂ ਲਾਇਸੰਸ ਧਾਰਕਾਂ ਵੱਲੋਂ ਆਰਮਜ ਐਕਟ-1959 ਅਤੇ ਆਰਮਜ ਰੂਲਜ -016 ਦੀ ਉਲੰਘਣਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵੱਲੋਂ ਅਜਿਹੇ ਲਾਇਸੰਸ ਧਾਰਕਾਂ ਨੂੰ ਅਖਰੀ ਮੌਕਾ ਦਿੰਦੇ ਹੋਏ ਹਦਾਇਤ ਕੀਤੀ ਗਈ ਹੈ ਕਿ ਉਹ 20 ਮਈ, 2025 ਤੱਕ ਆਪਣੇ ਅਸਲਾ ਲਾਇਸੰਸ ਰੀਨਿਊ ਕਰਵਾਉਣ ਲਈ ਸੇਵਾ ਕੇਂਦਰ ਵਿਖੇ ਸਰਵਿਸ ਅਪਲਾਈ ਕਰਕੇ ਉਸਦੀ ਰਸੀਦ ਇਸ ਦਫਤਰ ਵਿਖੇ ਪੇਸ਼ ਕਰਨ। ਉਹਨਾਂ ਦੱਸਿਆ ਕਿ ਜੇਕਰ ਅਸਲਾ ਲਾਇਸੰਸ ਧਾਰਕਾਂ ਵੱਲੋਂ ਉਕਤ ਅਨੁਸਾਰ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਅਸਲਾ ਲਾਇਸੰਸ ਧਾਰਕਾਂ ਦੇ ਅਸਲਾ ਲਾਇਸੰਸ ਰੱਦ ਕਰਨ ਸਬੰਧੀ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Check Also

डिप्टी कमिश्नर ने नैशनल हाईवे से तुरंत पानी की निकासी करवाने के दिए आदेश

एन.एच.ए.आई. को उचित यातायात सुनिश्चित करने के निर्देश, गोद ली गई सड़कों की नियमित जांच …

Leave a Reply

Your email address will not be published. Required fields are marked *