ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਾਈਡੈਂਸ ਸੈਮੀਨਾਰ ਤੇ ਕਿੱਤਾ ਪ੍ਰਦਰਸ਼ਨੀ ਲਗਾਈ

ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਦਿੱਤੀ ਜਾਣਕਾਰੀ

ਮੋਗਾ (ਕਮਲ) :- ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਬਿਊਰੋ ਮੋਗਾ ਵੱਲੋਂ ਨੌਜਵਾਨਾਂ ਨੂੰ ਚੰਗਾ ਕਰੀਅਰ ਬਣਾਉਣ ਲਈ ਗਾਈਡੈਂਸ ਸੈਮੀਨਾਰ ਅਤੇ ਕਿੱਤਾ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਸ੍ਰੀਮਤੀ ਡਿੰਪਲ ਥਾਪਰ, ਜ਼ਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮੋਗਾ ਵਿਖੇ ਵਿਦਿਆਰਥੀਆਂ ਲਈ ਕਿੱਤਾ ਅਗਵਾਈ ਸਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ ਵਿਦਿਆਰਥੀ ਆਪਣੇ ਕਰੀਅਰ ਨੂੰ ਬਣਾ ਸਕਣ। ਇਸ ਦੇ ਨਾਲ ਕਿੱਤਾ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸੈਮੀਨਾਰ ਵਿੱਚ ਕੈਰੀਅਰ ਗਾਈਡੈਂਸ ਪ੍ਰੋ. ਬਲਵਿੰਦਰ ਸਿੰਘ ਨੇ ਇੰਜੀਨੀਅਰਿੰਗ ਕੋਰਸਾਂ, ਕੈਪਟਨ ਗੁਰਦਰਸ਼ਨ ਸਿੰਘ ਸੀ-ਪਾਈਟ ਕੇਂਦਰ, ਹਕੂਮਤ ਸਿੰਘ ਵਾਲਾ ਨੇ ਆਰਮੀ ਅਤੇ ਪੁਲਿਸ ਵਿੱਚ ਮਿਲਦੇ ਮੌਕਿਆਂ, ਬਲਜੋਤ ਸਿੰਘ ਮਾਨ ਮੱਛੀ ਪਾਲਣ ਅਫਸਰ ਨੇ ਵੈਟਰਨਰੀ, ਮੱਛੀ ਪਾਲਣ ਅਤੇ ਡੇਅਰੀ ਬਾਰੇ , ਪ੍ਰੋ. ਰਵਿੰਦਰ ਸਿੰਘ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ਨੇ ਡਿਗਰੀ ਕੋਰਸਾਂ, ਨਿਸ਼ਾ ਸੂਦ ਬਾਬਾ ਕੁੰਦਨ ਸਿੰਘ ਲਾਅ ਕਾਲਜ ਜਲਾਲਾਬਾਦ ਈਸਟ ਧਰਮਕੋਟ ਨੇ ਲਾਅ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਡਿੰਪਲ ਥਾਪਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਮੋਗਾ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰਵੀਂ ਵਿੱਚੋਂ ਪਾਸ-ਆਊਟ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ। ਕਿੱਤਾ ਪ੍ਰਦਰਸ਼ਨੀ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਕੋਰਸਾਂ/ਵਿਸ਼ਿਆਂ ਬਾਰੇ ਸਟਡੀ ਮਟੀਰੀਅਲ ਡਿਸਪਲੇਅ ਕੀਤਾ ਗਿਆ ਸੀ ਜਿਸ ਤੋਂ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਪ੍ਰਾਪਤ ਹੋਈ। ਇਸ ਕਿੱਤਾ ਪ੍ਰਦਰਸ਼ਨੀ ਵਿੱਚ ਲਾਲਾ ਲਾਜਪਤ ਰਾਏ ਸਰਕਾਰੀ ਕਾਲਜ ਢੁੱਡੀਕੇ ,ਸਰਕਾਰੀ ਪੋਲੀਟੈਕਨਿਕ ਕਾਲਜ ਗੁਰੂ ਤੇਗ ਬਹਾਦਰਗੜ੍ਹ, ਗੁਰੂ ਨਾਨਕ ਕਾਲਜ, ਗੁਰੂ ਤੇਗ ਬਹਾਦਰਗੜ੍ਹ, ਸਰਕਾਰੀ ਆਈ.ਟੀ.ਆਈ.ਮੋਗਾ, ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਦੇ ਨੁਮਾਇੰਦਿਆਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਭੁਪਿੰਦਰਾ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਕਲਸੀ ਅਤੇ ਸਮੂਹ ਸਟਾਫ ਵੱਲੋਂ ਉਚੇਚੇ ਪ੍ਰਬੰਧ ਕੀਤੇ ਗਏ।

Check Also

पंजाब सरकार ‘ पंजाब शिक्षा क्रांति’ के माध्यम से सरकारी स्कूलों की कायापलट कर रही : बलकार सिंह

करतारपुर विधानसभा क्षेत्र के 5 सरकारी स्कूलों में 20.98 लाख रुपये के विकास कार्यों का …

Leave a Reply

Your email address will not be published. Required fields are marked *