ਅੰਮ੍ਰਿਤਸਰ (ਪ੍ਰਦੀਪ) :- ਏ.ਐੱਸ.ਰਾਏ ਏ.ਡੀ.ਜੀ.ਪੀ. ਟ੍ਰੈਫਿਕ,ਅਤੇ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਮੈਡਮ ਅਮਨਦੀਪ ਕੌਰ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਗਲੋਬਲ ਗਰੁੱਪ ਆਫ ਇੰਸਟਿਊਚਿਊਜ਼ ਵਿਖੇ ਵਿਦਿਆਰਥੀਆ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆ ਨੂੰ ਟ੍ਰੈਫਿਕ ਨਿਯਮਾਂ ਅਤੇ ਮੋਰਲ ਵੈਲਯੂ ਬਾਰੇ ਜਾਗਰੂਕ ਕੀਤਾ। ਵਿਦਿਆਰਥੀਆ ਨੂੰ ਟੂ ਵੀਲਰ ਡ੍ਰਾਈਵਿੰਗ ਸੰਬੰਧੀ ਜਿੰਮੇਵਾਰੀਆਂ ਪ੍ਰਤੀ ਜਾਗਰੂਕ ਕੀਤਾ। ਸਬ ਇੰਸੈਪੈਕਟਰ ਦਲਜੀਤ ਸਿੰਘ ਵਲੋ ਵਿਦਿਆਰਥੀਆ ਨੂੰ ਰੋਡ ਸਾਇਨ, ਹੈਲਮੇਟ, ਸੀਟ ਬੈਲਟ ਦੀ ਵਰਤੋਂ ਕਰਨ ਬਾਰੇ ਦੱਸਿਆ ਗਿਆ ਵਿਦਿਆਰਥੀਆ ਨੂੰ ਹੋ ਰਹੇ ਹਾਦਸਿਆਂ ਤੋ ਬਚਣ ਲਈ ਟ੍ਰੈਫਿਕ ਰੂਲਜ਼ ਫੋਲੋ ਕਰਨ ਲਈ ਜਾਗਰੂਕ ਕੀਤਾ ਗਿਆ।


ਉਨ੍ਹਾਂ ਨੇ ਵਿਦਿਆਰਥੀਆ ਨੂੰ ਨਸ਼ਿਆ ਦੀ ਰੋਕਥਾਮ ਲਈ, ਨਸ਼ਿਆ ਦੀ ਗੈਰ ਕਾਨੁੰਨੀ ਖੇਤੀ ਸਬੰਧੀ ਕਾਨੂੰਨ ਦੀਆ ਧਰਾਵਾ, ਨਸ਼ਿਆ ਦੇ ਨੁਕਸਾਨਦੇਹ ਪ੍ਰਭਾਵ ਸਬੰਧੀ ਜਾਗਰੂਕ ਕੀਤਾ। ਇਸ ਮੌਕੇ ਡਾ ਅਕਾਸ਼ਦੀਪ ਸਿੰਘ ਜੀ ਵਾਈਸ ਚੇਅਰਮੈਨ, ਡਾ ਪੀ.ਕੇ. ਸ਼ਰਮਾ ਜੀ ਡੀਨ ਸਟੂਡੈਂਟਸ ਵੈਲਫੇਅਰ, ਪ੍ਰੋਫੈਸਰ ਮਨਿੰਦਰ ਸਿੰਘ ਜੀ , ਡੀ ਐੱਸ ਭੰਬਰਾ ਐਂਡ ਗੌਰਵ ਖੰਨਾ ਜੀ ਮੌਕੇ ਤੇ ਹਾਜ਼ਰ ਸਨ।