ਰੋਜ਼ਗਾਰ ਬਿਊਰੋ ਮੋਗਾ ਵਿਖੇ 3 ਤੇ 4 ਅਪ੍ਰੈਲ ਨੂੰ ਲੱਗੇਗਾ ਰੋਜ਼ਗਾਰ ਕੈਂਪ

3 ਨੂੰ ਡਿਲੀਵਰੀ ਐਸੋਸੀਏਟਸ ਤੇ 4 ਅਪ੍ਰੈਲ ਨੂੰ ਮਸ਼ੀਨ ਆਪਰੇਟਰ ਆਸਾਮੀਆਂ ਲਈ ਹੋਵੇਗੀ ਇੰਟਰਵਿਊ

ਮੋਗਾ (ਕਮਲ) :- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਦਫ਼ਤਰ, ਮੋਗਾ ਵਿਖੇ 3 ਅਪ੍ਰੈਲ 2025 ਦਿਨ ਵੀਰਵਾਰ ਨੂੰ ਗ੍ਰੀਨ ਬਾੱਕਸ ਟ੍ਰੇਡ (ਫਾੱਰ ਐਮਾਜੋਨ) ਵੱਲੋਂ ਇੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਡਿਲੀਵਰੀ ਐਸੋਸੀਏਟਸ ਦੀ ਅਸਾਮੀ ਲਈ ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀਮਤੀ ਡਿੰਪਲ ਥਾਪਰ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮੋਗਾ ਵੱਲੋਂ ਦੱਸਿਆ ਕਿ ਇਹ ਕੈਂਪ ਸਵੇਰੇ 10 ਵਜੇ ਤੋਂ 1 ਵਜੇ ਤੱਕ ਰੋਜ਼ਗਾਰ ਦਫ਼ਤਰ, ਮੋਗਾ ਵਿਖੇ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਦਸਵੀਂ, ਬਾਰ੍ਹਵੀ ਅਤੇ ਬੀ.ਏ. ਪਾਸ ਪ੍ਰਾਰਥੀ (ਸਿਰਫ ਲੜਕੇ) ਹਿੱਸਾ ਲੈ ਸਕਦੇ ਹਨ। ਚੁਣੇ ਗਏ ਯੋਗ ਉਮੀਦਵਾਰਾਂ ਨੂੰ ਮਹੀਨੇ ਦੌਰਾਨ 15 ਤੋਂ 18 ਹਜਾਰ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਦੀ ਜਾੱਬ ਲੋਕੇਸ਼ਨ ਮੋਗਾ ਹੋਵੇਗੀ। ਸੋ, ਉਹਨਾਂ ਵੱਲੋਂ ਜਿਲ੍ਹਾ ਮੋਗਾ ਦੇ ਯੋਗ ਅਤੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੋ ਪ੍ਰਾਰਥੀ ਦਸਵੀਂ ਜਾਂ ਇਸ ਤੋਂ ਵੱਧ ਯੋਗਤਾ ਵਾਲੇ, ਉਮਰ 18 ਤੋਂ 35, ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ, ਪਾਸ ਪੋਰਟ ਸਾਈਜ਼ ਫੋਟੋਆਂ, ਡਰਾਇਵਿੰਗ ਲਾਇਸੰਸ ਲੈ ਕੇ ਪਲੇਸਮੈਂਟ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਪ੍ਰਾਰਥੀ ਕੋਲ ਬਾਇਕ ਦੇ ਨਾਲ-ਨਾਲ ਡਰਾਈਵਿੰਗ ਲਾਇਸੰਸ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਮਿਤੀ 4 ਅਪ੍ਰੈਲ 2025 ਨੂੰ ਜੀ.ਐਸ. ਆਟੋ ਕੰਪਨੀ ਲੁਧਿਆਣਾ ਵੱਲੋਂ ਅੱਠਵੀਂ, ਦਸਵੀਂ, ਬਾਰਵ੍ਹੀਂ, ਆਈ.ਟੀ.ਆਈ. ਪਾਸ ਉਮੀਦਵਾਰਾਂ ਦੀ ਮਸ਼ੀਨ ਆਪਰੇਟਰ ਤੋਂ ਇਲਾਵਾ ਹੋਰਨਾਂ ਆਸਾਮੀਆਂ ਉਪਰ ਇੰਟਰਵਿਊ ਜਰੀਏ ਚੋਣ ਕੀਤੀ ਜਾਵੇਗੀ। ਇਹ ਕੈਂਪ ਰੋਜ਼ਗਾਰ ਬਿਊਰੋ ਮੋਗਾ ਵਿਖੇ ਹੀ ਲਗਾਇਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਚਿਨਾਬ-ਜਿਹਲਮ ਬਲਾਕ, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਮੋਗਾ ਜਾਂ ਹੈਲਪਲਾਈਨ ਨੰਬਰ 62392-62860 ਤੇ ਸੰਪਰਕ ਕਰ ਸਕਦੇ ਹਨ।

Check Also

ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ 4 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ (ਸ਼ਹੀਦਾਂ) ਪਿੰਡ ਖੋਸਾ ਪਾਂਡੋ ਵਿਖੇ -ਡਾ. ਗੁਰਪ੍ਰੀਤ ਸਿੰਘ

ਵੱਖ ਵੱਖ ਖੇਤੀ ਮਾਹਿਰ ਖੇਤੀ ਵਿਸ਼ਿਆਂ ਤੇ ਕਿਸਾਨਾਂ ਨੂੰ ਦੇਣਗੇ ਮਹੱਤਵਪੂਰਨ ਜਾਣਕਾਰੀ ਵੱਧ ਤੋਂ ਵੱਧ …

Leave a Reply

Your email address will not be published. Required fields are marked *